Russia-Ukraine War Live Updates : ਜਲਦ ਹੋ ਸਕਦੀ ਹੈ ਪੁਤਿਨ ਅਤੇ ਜੇਲੈਂਸਕੀ ਦੀ ਮੁਲਾਕਾਤ , ਦਾਅਵਾ ਤੁਰਕੀ 'ਚ ਹੋਵੇਗੀ ਮੀਟਿੰਗ

Russia Ukraine War Live, 35th day: ਹਾਲਾਂਕਿ ਮੰਗਲਵਾਰ ਨੂੰ ਇਸ ਜੰਗ ਨੂੰ ਲੈ ਕੇ ਤੁਰਕੀ ਤੋਂ ਰਾਹਤ ਦੀ ਖਬਰ ਆਈ ਹੈ।ਸ਼ਾਂਤੀ ਵਾਰਤਾ 'ਚ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਕਾਫੀ ਲੰਬੀ ਗੱਲਬਾਤ ਕੀਤੀ।

abp sanjha Last Updated: 30 Mar 2022 06:41 PM
Russia Ukraine War Live : ਯੂਕਰੇਨ ਦੇ ਨਾਲ ਗੱਲਬਾਤ ਵਿੱਚ ਕੋਈ ਸਫਲਤਾ ਨਹੀਂ ਮਿਲੀ : ਰੂਸ

ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫਤਰ) ਦਾ ਕਹਿਣਾ ਹੈ ਕਿ ਯੂਰੋਪੀ ਦੇ ਨਾਲ ਤਾਜਾ ਦੌਰੇ ਦੀ ਗੱਲਬਾਤ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਕ੍ਰੇਮਲਿਨ ਕੇ ਪ੍ਰਵਕਤਾ ਦਿਮਿਤਰੀ ਪੇਸਕੋਵ ਨੇ ਬੁਧਵਾਰ ਨੂੰ ਕਿਹਾ ਕਿ ਇਹ ਇੱਕ ”ਸਕਾਰਤਮਕ ਕਾਰਕ” ਰਿਹਾ ਹੈ ਕਿ ਯੂਕਰੇਨ ਨੇ ਆਪਣਾ ਲਿਖਿਆ ਪ੍ਰਸਤਾਵ ਸੌਂਪਾ ਹੈ। ਹਾਲਾਂਕਿ, ਪੇਸਕੋ ਨੇ ਕਿਹਾ 'ਅਸੀਂ ਇਹ ਨਹੀਂ ਕਹਿ ਸਕਦੇ ਕਿ ਕੁਝ ਵੀ ਉਮੀਦਜਨਕ ਹੋ ਰਹੀ ਹੈ ਜਾਂ ਸਫਲਤਾ ਮਿਲੀ। ਉਨ੍ਹਾਂ ਨੇ ਕਿਹਾ ਕਿ ਰੂਸ-ਯੂਕਰੇਨ ਦੀ ਗੱਲਬਾਤ ਦੇ ਬਾਅਦ ਅੱਗੇ ਕਾਫੀ ਕੰਮ ਕਰਨਾ ਬਾਕੀ ਹੈ।

Russia Ukraine War Live : ਪੁਤਿਨ-ਜੇਲੇਂਸਕੀ ਤੁਰਕੀ 'ਚ ਮੁਲਾਕਾਤ ਕਰ ਸਕਦੇ ਹਨ
ਇੱਕ ਮਹੀਨੇ ਤੋਂ ਜੰਗ ਦੇ ਵਿਚਕਾਰ ਬਹੁਤ ਖਬਰਾਂ ਆ ਰਹੀਆਂ ਹਨ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਯੁਨੀਅਨ ਦੇ ਰਾਸ਼ਟਰਪਤੀ ਜੇਲੈਂਸਕੀ ਤੁਰਕੀ ਵਿੱਚ ਮੁਲਾਕਾਤ ਕਰ ਸਕਦੇ ਹਨ।
Russia Ukraine War Live : ਜ਼ੇਲੇਂਸਕੀ ਨੂੰ ਨਹੀਂ ਰੂਸ ਦੀਆਂ ਗੱਲਾਂ 'ਤੇ ਭਰੋਸਾ  
ਰੂਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਯੁੱਧ ਦੇ ਵਿਚਕਾਰ ਤਣਾਅਪੂਰਨ ਸਥਿਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਦੇ ਲਈ ਉਹ ਰਾਜਧਾਨੀ ਕੀਵ ਦੇ ਨੇੜੇ ਤੋਂ ਆਪਣੇ ਸੈਨਿਕਾਂ ਦੇ ਇਕੱਠ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗਾ। ਇਸ 'ਤੇ ਟਿੱਪਣੀ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਰੂਸ ਦੇ ਐਲਾਨ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਹਨ।
Russia Ukraine War Live : ਰੂਸੀ ਹਮਲੇ ਵਿੱਚ ਮਾਰੇ ਗਏ 145 ਬੱਚੇ 

ਰੂਸੀ ਜੰਗ ਵਿੱਚ ਹੁਣ ਤੱਕ ਘੱਟੋ-ਘੱਟ 145 ਬੱਚੇ ਮਾਰੇ ਜਾ ਚੁੱਕੇ ਹਨ ਅਤੇ 222 ਹੋਰ ਜ਼ਖ਼ਮੀ ਹੋ ਚੁੱਕੇ ਹਨ। ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਦੇ ਅਨੁਸਾਰ, ਰੂਸ ਨੇ 24 ਫਰਵਰੀ ਨੂੰ ਹਮਲਾ ਸ਼ੁਰੂ ਕਰਨ ਤੋਂ ਬਾਅਦ, ਕੀਵ ਓਬਲਾਸਟ ਵਿੱਚ 69, ਡੋਨੇਟਸਕ ਓਬਲਾਸਟ ਵਿੱਚ 54, ਖਾਰਕੀਵ ਓਬਲਾਸਟ ਵਿੱਚ 49 ਬੱਚੇ ਮਾਰੇ ਜਾਂ ਜ਼ਖਮੀ ਹੋਏ ਹਨ।
 

Russia Ukraine War Live :  17,000 ਤੋਂ ਵੱਧ ਰੂਸੀ ਸੈਨਿਕ ਮਾਰੇ ਗਏ: ਯੂਕਰੇਨ

 ਯੂਕਰੇਨ ਨੇ ਅੱਜ ਦਾਅਵਾ ਕੀਤਾ ਹੈ ਕਿ ਰੂਸ ਨੇ ਹੁਣ ਤੱਕ ਜੰਗ ਵਿੱਚ 17 ਹਜ਼ਾਰ ਤੋਂ ਵੱਧ ਸੈਨਿਕਾਂ ਨੂੰ ਗੁਆ ਦਿੱਤਾ ਹੈ, ਜਦਕਿ ਉਸ ਨੇ 605 ਟੈਂਕ ਅਤੇ 131 ਜਹਾਜ਼ ਵੀ ਗੁਆ ਦਿੱਤੇ ਹਨ। ਇਸ ਤੋਂ ਇਲਾਵਾ ਕਾਫੀ ਨੁਕਸਾਨ ਵੀ ਹੋਇਆ ਹੈ।

Russia Ukraine War Live : ਯੂਕਰੇਨ ਜੰਗ 'ਚ ਖਤਰਨਾਕ ਰੂਸੀ ਸਨਾਈਪਰ ਆਈ ਅੜਿੱਕੇ

 ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਦੇ ਖੇਤਰ ਵਿੱਚ ਬੰਦੂਕਾਂ ਲਗਾਤਾਰ ਮੌਤ ਉਗਲ ਰਹੀਆਂ ਹਨ। ਲੜਾਕੂ ਜਹਾਜ਼ ਪਨਾਹਗਾਹਾਂ ਨੂੰ ਤਬਾਹ ਕਰ ਰਹੇ ਹਨ। ਯੂਕਰੇਨ ਦੇ ਸ਼ਹਿਰਾਂ ਵਿੱਚ ਜ਼ਿੰਦਗੀ ਦੀ ਬਜਾਏ ਮੌਤ ਦਾ ਸ਼ੋਰ ਹੈ। ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।  

Russia Ukraine War Live: ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ ਦਾ ਅਲਰਟ

ਮਾਸਕੋ ਦੀ ਫੌਜ ਨੇ ਯੂਕਰੇਨ ਦੇ ਸ਼ਹਿਰ ਮਾਈਕੋਲੇਵ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਹੈ। ਯੂਕਰੇਨ ਦੇ ਕਈ ਹੋਰ ਸ਼ਹਿਰਾਂ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਪਿਛੋਕੜ

Russia Ukraine War Live: ਰੂਸ ਅਤੇ ਯੂਕਰੇਨ ਵਿਚਾਲੇ 35 ਦਿਨਾਂ ਬਾਅਦ ਵੀ ਜੰਗ ਜਾਰੀ ਹੈ। ਹਾਲਾਂਕਿ ਮੰਗਲਵਾਰ ਨੂੰ ਇਸ ਜੰਗ ਨੂੰ ਲੈ ਕੇ ਤੁਰਕੀ ਤੋਂ ਰਾਹਤ ਦੀ ਖਬਰ ਆਈ ਹੈ।ਸ਼ਾਂਤੀ ਵਾਰਤਾ 'ਚ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਕਾਫੀ ਲੰਬੀ ਗੱਲਬਾਤ ਕੀਤੀ। ਇਸ ਤੋਂ ਬਾਅਦ ਰੂਸ ਉੱਤਰੀ ਯੂਕਰੇਨ ਦੇ ਕੀਵ ਅਤੇ ਚੇਰਨੀਹਿਵ ਵਿੱਚ ਫੌਜੀ ਹਮਲਿਆਂ ਨੂੰ ਘੱਟ ਕਰਨ ਲਈ ਰਾਜ਼ੀ ਹੋ ਗਿਆ। ਇਸ ਕਦਮ ਨੂੰ ਸਕਾਰਾਤਮਕ ਰੋਸ਼ਨੀ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਜੰਗਬੰਦੀ ਹੋਵੇਗੀ।


ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਮੁਲਾਕਾਤ ਵੀ ਹੋ ਸਕਦੀ


ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਾਲੇ 28 ਤੋਂ 30 ਮਾਰਚ ਤੱਕ ਤੁਰਕੀ ਦੀ ਰਾਜਧਾਨੀ ਇਸਤਾਂਬੁਲ 'ਚ ਸ਼ਾਂਤੀ ਵਾਰਤਾ ਹੋਣੀ ਹੈ। ਇਸ ਵਾਰਤਾ ਦੇ ਦੂਜੇ ਦਿਨ ਯਾਨੀ ਮੰਗਲਵਾਰ ਨੂੰ ਜਿੱਥੇ ਰੂਸ ਨੇ ਫੌਜੀ ਹਮਲਿਆਂ ਨੂੰ ਘੱਟ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਇਸ ਬੈਠਕ ਤੋਂ ਤੁਰੰਤ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਵੀ ਆਪਸ ਵਿੱਚ ਗੱਲਬਾਤ ਕਰਨ ਦੇ ਸੰਕੇਤ ਮਿਲੇ ਹਨ।


ਅਮਰੀਕਾ ਨੂੰ ਭਰੋਸਾ ਨਹੀਂ 


ਸ਼ਾਂਤੀ ਵਾਰਤਾ ਤੋਂ ਬਾਅਦ ਜਿੱਥੇ ਇਕ ਪਾਸੇ ਰੂਸ ਨੇ ਫੌਜੀ ਹਮਲਿਆਂ ਨੂੰ ਘੱਟ ਕਰਨ ਦਾ ਵਾਅਦਾ ਕੀਤਾ ਹੈ, ਉਥੇ ਹੀ ਦੂਜੇ ਪਾਸੇ ਅਮਰੀਕਾ ਇਸ 'ਤੇ ਵਿਸ਼ਵਾਸ ਨਹੀਂ ਕਰ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀਓ ਨੇ ਕਿਹਾ ਕਿ ਕ੍ਰੇਮਲਿਨ ਦਾ ਹਾਲ ਹੀ ਦਾ ਦਾਅਵਾ ਕਿ ਉਹ ਅਚਾਨਕ ਕੀਵ ਨੇੜੇ ਫੌਜੀ ਹਮਲਿਆਂ ਨੂੰ ਘਟਾ ਦੇਵੇਗਾ ਜਾਂ ਆਪਣੀਆਂ ਸਾਰੀਆਂ ਫੌਜਾਂ ਨੂੰ ਵਾਪਸ ਲੈ ਲਵੇਗਾ, ਕਿਸੇ ਨੂੰ ਯਕੀਨ ਨਹੀਂ ਆ ਰਿਹਾ। ਉਸ ਨੇ ਕਿਹਾ ਕਿ 'ਸਾਨੂੰ ਲੱਗਦਾ ਹੈ ਕਿ ਕੀਵ ਦੇ ਆਲੇ-ਦੁਆਲੇ ਤੋਂ ਬਹੁਤ ਘੱਟ ਰੂਸੀ ਫੌਜਾਂ ਬਾਹਰ ਆ ਗਈਆਂ ਹਨ।' ਇਸ ਦੇ ਨਾਲ ਹੀ, ਉਸਨੇ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਇਹ ਇੱਕ ਪੁਨਰ-ਸਥਾਪਨਾ ਹੈ, ਅਸਲ ਵਾਪਸੀ ਨਹੀਂ, ਅਤੇ ਦੁਨੀਆ ਨੂੰ ਹੁਣ ਯੂਕਰੇਨ ਦੇ ਹੋਰ ਖੇਤਰਾਂ 'ਤੇ ਵੱਡੇ ਹਮਲੇ ਲਈ ਤਿਆਰ ਰਹਿਣਾ ਚਾਹੀਦਾ ਹੈ'।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.