Russia Ukraine War : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ 24 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ। ਰੂਸ ਦੇ ਤੇਜ਼ ਹਮਲੇ ਕਾਰਨ ਹੁਣ ਤੱਕ ਯੂਕਰੇਨ ਦੇ 5 ਲੱਖ ਤੋਂ ਵੱਧ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ। ਰੂਸ ਦੇ ਹਮਲੇ ਕਾਰਨ ਯੂਕਰੇਨ ਦੇ ਇਹ ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਹੁਣ ਤੱਕ 5 ਲੱਖ 20 ਹਜ਼ਾਰ ਲੋਕ ਪੋਲੈਂਡ ਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਜਾ ਚੁੱਕੇ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (UNHCR) ਦੇ ਹਵਾਲੇ ਨਾਲ ਸਾਹਮਣੇ ਆਈ ਹੈ।
UNHCR ਦੇ ਬੁਲਾਰੇ ਸ਼ਬੀਰ ਮੰਟੂ ਅਨੁਸਾਰ ਪੋਲੈਂਡ ਵਿੱਚ 2 ਲੱਖ 81 ਹਜ਼ਾਰ, ਹੰਗਰੀ ਵਿੱਚ 84 ਹਜ਼ਾਰ 500 ਤੋਂ ਵੱਧ, ਮੋਲਡੋਵਾ ਵਿੱਚ ਕਰੀਬ 36 ਹਜ਼ਾਰ 400 ਲੋਕ, ਰੋਮਾਨੀਆ ਵਿੱਚ 32 ਹਜ਼ਾਰ 500 ਤੋਂ ਵੱਧ ਅਤੇ ਸਲੋਵਾਕੀਆ ਵਿੱਚ ਕਰੀਬ 30 ਹਜ਼ਾਰ ਲੋਕਾਂ ਨੇ ਸ਼ਰਨ ਲਈ ਹੈ। ਬਾਕੀ ਲੋਕਾਂ ਨੇ ਦੂਜੇ ਦੇਸ਼ਾਂ ਵੱਲ ਰੁਖ ਕੀਤਾ ਹੈ।
ਇਸ ਤੋਂ ਇਲਾਵਾ ਲੋਕ ਪੋਲੈਂਡ ਵਿੱਚ ਦਾਖ਼ਲ ਹੋਣ ਲਈ 40 ਘੰਟਿਆਂ ਤੋਂ ਸਰਹੱਦ ਪਾਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਇੰਨਾ ਹੀ ਨਹੀਂ ਕਾਰਾਂ ਦੀ 14 ਕਿਲੋਮੀਟਰ ਤੱਕ ਲੰਬੀ ਕਤਾਰ ਵੀ ਲੱਗੀ ਹੋਈ ਹੈ। ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ ਤੇ ਮੋਲਡੋਵਾ ਦੇ ਅਧਿਕਾਰੀ ਯੂਕਰੇਨੀਅਨਾਂ ਨੂੰ ਪ੍ਰਾਪਤ ਕਰਨ ਤੇ ਉਨ੍ਹਾਂ ਨੂੰ ਪਨਾਹ, ਭੋਜਨ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਸਰਹੱਦ 'ਤੇ ਇੰਤਜ਼ਾਰ ਕਰ ਰਹੇ ਹਨ। ਯੂਕਰੇਨ ਛੱਡਣ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ। 18 ਤੋਂ 60 ਸਾਲ ਦੀ ਉਮਰ ਦੇ ਸਾਰੇ ਮਰਦਾਂ ਨੂੰ ਰਹਿਣ ਤੇ ਲੜਨ ਲਈ ਯੂਕਰੇਨ ਛੱਡਣ ਤੋਂ ਰੋਕਿਆ ਗਿਆ ਹੈ।
ਯੂਕਰੇਨ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਹੋਈ ਮੌਤ
ਯੂਕਰੇਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਸੀ ਕਿ ਰੂਸੀ ਹਮਲੇ ਤੋਂ ਬਾਅਦ ਹੁਣ ਤੱਕ 352 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 14 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 1684 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 116 ਬੱਚੇ ਹਨ। ਸੋਮਵਾਰ ਨੂੰ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਯੂਕਰੇਨ ਵਿੱਚ ਘੱਟੋ-ਘੱਟ 102 ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 7 ਬੱਚੇ ਵੀ ਸ਼ਾਮਲ ਹਨ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਇਹ ਵੀ ਦੱਸਿਆ ਕਿ ਇਹ ਅੰਕੜੇ ਵੱਧ ਹੋ ਸਕਦੇ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਯੁੱਧ ਵਿੱਚ ਰੂਸ ਤੇ ਯੂਕਰੇਨ ਦੇ ਕਿੰਨੇ ਸੈਨਿਕ ਮਾਰੇ ਗਏ ਹਨ।
ਕਿਹੜੇ ਦੇਸ਼ ਯੂਕਰੇਨ ਨੂੰ ਮਿਲਟਰੀ ਸਹਾਇਤਾ ਦੇ ਰਹੇ
ਯੂਕਰੇਨ ਰੂਸ ਵਰਗੀ ਮਹਾਂਸ਼ਕਤੀ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਿਹਾ ਹੈ। ਰੂਸ ਨੂੰ ਟੱਕਰ ਦੇਣ ਵਿੱਚ ਯੂਕਰੇਨ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ। ਘੱਟੋ-ਘੱਟ 13 ਦੇਸ਼ਾਂ ਨੇ ਯੂਕਰੇਨ 'ਚ ਆਪਣੀਆਂ ਫੌਜਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਾਟੋ ਦੇ ਮੈਂਬਰ ਦੇਸ਼ ਹਨ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਗਠਜੋੜ ਯੂਕਰੇਨ ਨੂੰ "ਮਾਨਵਤਾਵਾਦੀ ਤੇ ਵਿੱਤੀ ਸਹਾਇਤਾ" ਵੀ ਪ੍ਰਦਾਨ ਕਰ ਰਿਹਾ ਹੈ।
Russia Ukraine War: ਯੂਕਰੇਨ ਛੱਡ ਕੇ ਜਾ ਚੁੱਕੇ 5 ਲੱਖ ਤੋਂ ਵੱਧ ਲੋਕ, ਇਨ੍ਹਾਂ ਦੇਸ਼ਾਂ 'ਚ ਲੈ ਰਹੇ ਸ਼ਰਨ
ਏਬੀਪੀ ਸਾਂਝਾ
Updated at:
01 Mar 2022 02:20 PM (IST)
Edited By: shankerd
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ 24 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ। ਰੂਸ ਦੇ ਤੇਜ਼ ਹਮਲੇ ਕਾਰਨ ਹੁਣ ਤੱਕ ਯੂਕਰੇਨ ਦੇ 5 ਲੱਖ ਤੋਂ ਵੱਧ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ।
Russia Ukraine War
NEXT
PREV
Published at:
01 Mar 2022 02:20 PM (IST)
- - - - - - - - - Advertisement - - - - - - - - -