ਇਕ ਛੋਟੇ ਬੱਚੇ ਨੇ ਸਕੂਲ 'ਚ ਅਜਿਹਾ ਕੁਝ ਕੀਤਾ ,ਜੋ ਉਸ ਦੇ ਅਧਿਆਪਕਾਂ ਦੀ ਸਮਝ ਤੋਂ ਬਾਹਰ ਸੀ। ਅਜਿਹੇ 'ਚ ਉਨ੍ਹਾਂ ਨੇ ਘਬਰਾ ਕੇ ਉਨ੍ਹਾਂ ਦੇ ਪੇਰੈਂਟਸ ਦੀ ਐਮਰਜੈਂਸੀ ਮੀਟਿੰਗ ਬੁਲਾ ਲਈ ਹੈ। ਦਰਅਸਲ ਸਾਰਾ ਮਾਮਲਾ ਬੱਚੇ ਵੱਲੋਂ ਬਣਾਈ ਗਈ ਡਰਾਇੰਗ ਦਾ ਸੀ।

 

'ਅਧਿਆਪਕ ਨੂੰ ਮੇਰੀ ਡਰਾਇੰਗ ਪਸੰਦ ਨਹੀਂ ਆਈ'

 
ਫੇਸਬੁੱਕ 'ਤੇ ਕੀਤੀ ਇੱਕ ਪੋਸਟ ਵਿੱਚ ਇੱਕ ਵਿਅਕਤੀ ਨੇ ਦੱਸਿਆ ਕਿ ਸਾਡੇ 6 ਸਾਲ ਦੇ ਬੱਚੇ ਨੇ ਸਕੂਲ ਤੋਂ ਵਾਪਸ ਆ ਕੇ ਸਾਨੂੰ ਇੱਕ ਨੋਟ ਦਿੱਤਾ। ਇਸ ਵਿੱਚ ਲਿਖਿਆ ਸੀ ਕਿ ਅਧਿਆਪਕ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਤੁਰੰਤ ਬੁਲਾਇਆ ਹੈ। ਮੈਂ ਆਪਣੇ ਬੇਟੇ ਨੂੰ ਪੁੱਛਿਆ - ਕੀ ਤੁਹਾਨੂੰ ਪਤਾ ਹੈ ਕਿ ਇਹ ਮੀਟਿੰਗ ਕਿਸ ਬਾਰੇ ਹੈ? ਤਾਂ ਮੇਰੇ ਬੇਟੇ ਨੇ ਕਿਹਾ ਕਿ ਟੀਚਰ ਨੂੰ ਮੇਰੀ ਡਰਾਇੰਗ ਪਸੰਦ ਨਹੀਂ। ਜਦੋਂ ਅਸੀਂ ਅਗਲੇ ਦਿਨ ਸਕੂਲ ਪਹੁੰਚੇ ਤਾਂ ਟੀਚਰ ਨੇ ਸਾਨੂੰ ਸਾਡੇ ਬੇਟੇ ਦੀ ਡਰਾਇੰਗ ਦਿਖਾਉਂਦੇ ਹੋਏ ਕਿਹਾ- ਮੈਂ ਤੁਹਾਡੇ ਬੱਚੇ ਨੂੰ ਫੈਮਿਲੀ ਫੋਟੋ ਬਣਾਉਣ ਲਈ ਕਿਹਾ ਸੀ ਅਤੇ ਉਸ ਨੇ ਇਹ ਡਰਾਇੰਗ ਬਣਾਈ ਹੈ। 



 
'ਸਾਡੇ ਫੈਮਲੀ ਵੇਕੇਸਨ ਦੀ ਡਰਾਇੰਗ ਹੈ, ਇਸ ਵਿਚ ਕੀ ਸਮਝਾਈਏ'

ਪੋਸਟ 'ਚ ਵਿਅਕਤੀ ਨੇ ਅੱਗੇ ਲਿਖਿਆ- ਇਸ 'ਤੇ ਮੇਰੀ ਪਤਨੀ ਨੇ ਕਿਹਾ- ਇਸ 'ਚ ਸਮਝਾਉਣ ਦੀ ਕੀ ਗੱਲ ਹੈ। ਇਹ ਤਾਂ ਸਾਡੇ ਫੈਮਲੀ ਵੇਕੇਸਨ ਦੀ ਡਰਾਇੰਗ ਹੈ ,ਜਦੋਂ ਅਸੀਂ ਬਹਾਮਾਸ ਵਿੱਚ ਸਨੌਰਕਲਿੰਗ ਲਈ ਗਏ ਸੀ। ਉਦੋਂ ਹੀ ਅਧਿਆਪਕ ਨੂੰ ਜਾ ਕੇ ਤਸਵੀਰ ਸਮਝ ਆਈ।


 


  ਪਹਿਲੀ ਨਜ਼ਰ 'ਚ ਡਰਾਵਣੀ ਲੱਗਦੀ ਹੈ ਡਰਾਇੰਗ


ਅਸਲ 'ਚ ਸਨੌਰਕਲਿੰਗ ਦੀ ਇਸ ਤਸਵੀਰ ਨੂੰ ਇਕ ਨਜ਼ਰ 'ਚ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਪਰਿਵਾਰ ਦੇ ਹਰ ਵਿਅਕਤੀ ਦੇ ਗਲੇ 'ਚ ਫਾਂਸੀ ਲਟਕ ਰਹੀ ਹੈ, ਜੋ ਕਾਫੀ ਪ੍ਰੇਸ਼ਾਨ ਕਰਨ ਵਾਲੀ ਅਤੇ ਡਰਾਉਣੀ ਹੈ। ਇਸ ਕਾਰਨ ਅਧਿਆਪਕ ਡਰ ਗਿਆ ਅਤੇ ਬੱਚੇ ਦੇ ਮਾਪਿਆਂ ਨੂੰ ਮੀਟਿੰਗ ਲਈ ਬੁਲਾਇਆ। ਹੁਣ ਇਸ ਫੇਸਬੁੱਕ ਪੋਸਟ ਦੇ ਕਮੈਂਟ ਸੈਕਸ਼ਨ 'ਚ ਪੂਰੀ ਕਹਾਣੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

'ਐਮਰਜੈਂਸੀ ਮੀਟਿੰਗ ਦੀ ਕੀ ਲੋੜ ਸੀ?'

ਇੱਕ ਵਿਅਕਤੀ ਨੇ ਕਮੈਂਟ ਵਿੱਚ ਲਿਖਿਆ ਕਿ – ਅਧਿਆਪਕ ਦੀ ਅਜਿਹੀ ਤੇਜ਼ ਕਾਰਵਾਈ ਜਾਨ ਬਚਾ ਸਕਦੀ ਹੈ। ਦੂਜੇ ਨੇ ਲਿਖਿਆ- ਇਹ ਕੀ ਬਕਵਾਸ ਹੈ, ਡਰਾਇੰਗ 'ਤੇ ਇੰਨੇ ਡਰਾਮੇ ਦੀ ਕੀ ਲੋੜ ਸੀ। ਇਕ ਯੂਜ਼ਰ ਨੇ ਲਿਖਿਆ- ਇਹ ਕਿਹੋ ਜਿਹਾ ਅਧਿਆਪਕ ਹੈ, ਬੱਚੇ ਦੀ ਮਾਸੂਮ ਤਸਵੀਰ 'ਤੇ ਐਮਰਜੈਂਸੀ ਮੀਟਿੰਗ ਦੀ ਕੀ ਲੋੜ ਸੀ? ਕਈ ਬੱਚੇ ਸਦਮੇ ਵਿੱਚ ਹਨ ਪਰ ਲੱਗਦਾ ਹੈ ਕਿ ਇਹ ਅਧਿਆਪਕ ਇਸ ਬੱਚੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ।

ਹਾਲਾਂਕਿ ਬੱਚੇ ਦੀ ਮਾਂ ਨੇ ਕਿਹਾ ਕਿ ਭਾਵੇਂ ਅਧਿਆਪਕ ਨੇ ਬੇਵਜ੍ਹਾ ਘਬਰਾਹਟ ਵਿੱਚ ਗਲਤੀ ਨਾਲ ਸਾਨੂੰ ਬੁਲਾ ਲਿਆ ਹੋਵੇ ਪਰ ਅਫਸੋਸ ਨਾਲੋਂ ਬਿਹਤਰ ਸੁਰੱਖਿਅਤ (ਬਾਅਦ ਵਿੱਚ ਪਛਤਾਉਣ ਨਾਲੋਂ ਸਾਵਧਾਨ ਰਹਿਣਾ ਬਿਹਤਰ ਹੈ)। ਇੱਕ ਯੂਜ਼ਰ ਨੇ ਕਿਹਾ- ਟੀਚਰ ਵੀ ਕਮਾਲ ਹੈ। ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਸਨੌਰਕਲਿੰਗ ਹੈ। ਜਦੋਂ ਕਿ ਇੱਕ ਨੇ ਲਿਖਿਆ - ਇਸ ਅਧਿਆਪਕ ਨੇ ਬਿਲਕੁਲ ਸਹੀ ਕੀਤਾ। ਇਸ ਤਰ੍ਹਾਂ ਸਦਮੇ ਦਾ ਸ਼ਿਕਾਰ ਹੋਏ ਬੱਚਿਆਂ ਦੀ ਸਮੇਂ ਸਿਰ ਮਦਦ ਕੀਤੀ ਜਾ ਸਕਦੀ ਹੈ।