ਆਸਿਫ ਮਹਿਮੂਦ ਦੀ ਰਿਪੋਰਟ

ਲਾਹੌਰ: ਪਾਕਿਸਤਾਨ ਵਿੱਚ ਸਿੱਖ ਲੜਕੀ ਨੂੰ ਧਮਕੀਆਂ ਦੇਣ ਦੇ ਮਾਮਲੇ ਦਾ ਸੱਚ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੇਸ਼ਾਵਰ  ਵਿੱਚ ਮਨਮੀਤ ਕੌਰ ਪਹਿਲੀ ਸਿੱਖ ਰਿਪੋਰਟਰ ਸੀ। ਉਸ ਨੇ ਇਸਾਈ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਇਆ ਹੈ। ਮਨਮੀਤ ਕੌਰ ਦੇ ਪਤੀ ਨੇ ਵਿਆਹ ਤੋਂ ਬਾਅਦ ਇਸਾਈ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ ਸੀ। ਇਸ ਤੋਂ ਬਾਅਦ ਇਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ।

ਮਨਮੀਤ ਕੌਰ ਨੂੰ ਸੋਸ਼ਲ ਮੀਡੀਆ 'ਤੇ ਜਾਅਲੀ ਅਕਾਊਂਟ ਤੋਂ ਧਮਕੀਆਂ ਮਿਲ ਰਹੀਆ ਸੀ ਤੇ ਅਣਪਛਾਤੇ ਨੰਬਰਾਂ ਤੋਂ ਵੀ ਕਾਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਮਨਮੀਤ ਕੌਰ ਵੱਲੋਂ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੈਸ਼ਨ ਕੋਰਟ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਮੀਤ ਕੌਰ ਨੇ ਕਿਹਾ ਹੈ ਕਿ  ਇਸਾਈ ਧਰਮ ਦੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਤੇ ਉਸ ਦੇ ਪਤੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਧਮਕੀਆਂ ਵਿੱਚ ਮਨਮੀਤ ਕੌਰ ਉੱਪਰ ਐਸਿਡ ਅਟੈਕ ਕਰਨ ਦੀ ਧਮਕੀ ਦਿੱਤੀ  ਜਾ ਰਹੀ ਹੈ।

ਮਨਮੀਤ ਕੌਰ ਨੇ ਇੱਕ ਆਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਸ ਨੇ ਆਪਣੀ ਹੱਡਬੀਤੀ ਬਿਆਨ ਕੀਤੀ ਹੈ। ਅਵੀਨਾਸ਼ ਨਾਂ ਦੇ ਸ਼ਖਸ ਦਾ ਨਾਂ ਮਨਮੀਤ ਕੌਰ ਵੱਲੋਂ ਲਿਆ ਜਾ ਰਿਹਾ ਹੈ। ਮਨਮੀਤ ਕੌਰ ਨੇ ਅਵਿਨਾਸ਼ ਨਾਂ ਦੇ ਸ਼ਖਸ ਉਪਰ ਅਗਵਾ ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਾਏ ਹਨ। ਉਹ ਦੱਸ ਰਹੀ ਹੈ ਕਿ ਉਸ ਨੂੰ ਤੇ ਉਸ ਦੇ ਪਤੀ ਨੂੰ ਅਗਵਾ ਕੀਤਾ ਗਿਆ ਤੇ ਤਸ਼ੱਦਦ ਵੀ ਕੀਤਾ ਗਿਆ।

ਮਨਮੀਤ ਕੌਰ ਨੇ ਕਿਹਾ ਕਿ ਮੈ ਪ੍ਰਸ਼ਾਸਨ ਨੂੰ ਵੀ ਇਨਸਾਫ ਲਈ ਅਪੀਲ ਕੀਤੀ ਸੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮਨਮੀਤ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਬਰਤਾਨੀਆ ਵਿੱਚ ਮਨਮੀਤ ਕੌਰ ਨੂੰ ਐਵਾਰਡ ਮਿਲਣਾ ਹੈ। ਮਨਮੀਤ ਕੌਰ ਨੇ ਪਾਕਿਸਤਾਨ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਅਵੀਨਾਸ਼ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904