ਨਵੀਂ ਦਿੱਲੀ: ਕੈਨੇਡਾ ਦੇ ਪੱਕੇ ਵਸਨੀਕਾਂ ਵਿੱਚ ਨਸਲਵਾਦ ਦੀ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਉਥੇ ਇੱਕ ਰਿਹਾਇਸ਼ੀ ਸਕੂਲ ਵਿੱਚ 215 ਬੱਚਿਆਂ ਦੇ ਕੰਕਾਲ ਮਿਲੇ ਹਨ।ਇੱਕ ਕੈਨੇਡੀਅਨ ਵੈਸਟ-ਕੋਸਟ ਇੰਡੀਜੀਨਿਅਸ ਕਮਿਊਨਿਟੀ ਦਾ ਕਹਿਣਾ ਹੈ ਕਿ ਇਸ ਨਾਲ ਸਦੀਆਂ ਪਹਿਲਾਂ ਸਵਦੇਸ਼ੀ ਲੋਕਾਂ ਨਾਲ ਬਦਸਲੂਕੀ ਕਰਨ ਵਾਲੇ ਜ਼ਖਮ ਖੁਲ੍ਹ ਗਏ ਹਨ।
ਜਾਣਕਾਰੀ ਦੇ ਅਨੁਸਾਰ, ਸਰੀ ਸ਼ਹਿਰ ਦੇ ਨਜ਼ਦੀਕ ਕੈਮਲੂਪਸ ਵਿੱਚ ਸਥਿਤ ਸਕੂਲ ਵਿੱਚ ਮਿਲੇ ਕੰਕਾਲ ਉਨ੍ਹਾਂ ਬੱਚਿਆਂ ਨਾਲ ਸਬੰਧਤ ਹਨ ਜੋ ਇੱਥੇ ਦੇ ਸਥਾਈ ਵਸਨੀਕਾਂ ਦੇ ਬੱਚਿਆਂ ਲਈ ਬਣੇ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੇ ਹਨ। ਸਥਾਨਕ ਕਬੀਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਸਰਕਾਰੀ ਦਸਤਾਵੇਜ਼ ਵਿੱਚ ਇਨ੍ਹਾਂ ਮੌਤਾਂ ਦਾ ਕੋਈ ਰਿਕਾਰਡ ਨਹੀਂ ਹੈ।
ਕੈਨੇਡਾ ਵਿੱਚ ਮੂਲ ਨਿਵਾਸੀਆਂ ਲਈ ਬਣੇ ਇੱਕ ਪੁਰਾਣੇ ਰਿਹਾਇਸ਼ੀ ਸਕੂਲ ਵਿੱਚ 215 ਬੱਚਿਆਂ ਦੀ ਸਮੂਹਿਕ ਕਬਰ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।ਇਹ ਬੱਚੇ ਬ੍ਰਿਟਿਸ਼ ਕੋਲੰਬੀਆ ਵਿੱਚ 1978 'ਚ ਬੰਦ ਹੋਏ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਦਿਆਰਥੀ ਸਨ।ਟੈਂਪਲਸ ਟੀ ਕਵਪੇਮਸੀ ਫਰਸਟ ਨੇਸ਼ਨ (Tk'emlups te Secwepemc First Nation) ਦੇ ਮੁਖੀ ਨੇ ਬੱਚਿਆਂ ਦੇ ਕੰਕਾਲ ਮਿਲਣ ਦੀ ਇਹ ਜਾਣਕਾਰੀ ਦਿੱਤੀ ਸੀ।
ਇਸ ਘਟਨਾ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੇ ਸ਼ਰਮਨਾਕ ਹਿੱਸੇ ਦੀਆਂ ਦਰਦਨਾਕ ਯਾਦਾਂ ਹਨ।
ਫਰਸਟ ਨੇਸ਼ਨ ਮਿਊਜ਼ੀਅਮ ਦੇ ਮਾਹਰਾਂ ਅਤੇ ਕੋਰੋਨਰ ਦਫ਼ਤਰ ਨੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਬੱਚਿਆਂ ਦੀ ਮੌਤ ਦੇ ਅਸਲ ਕਾਰਨਾਂ ਅਤੇ ਸਮੇਂ ਦਾ ਪਤਾ ਲਾਇਆ ਜਾ ਸਕੇ। ਇਨ੍ਹਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।
19ਵੀਂ ਅਤੇ 20ਵੀਂ ਸਦੀ ਦੌਰਾਨ ਕੈਨੇਡਾ ਵਿੱਚ ਅਜਿਹੇ ਰਿਹਾਇਸ਼ੀ ਸਕੂਲ ਮੂਲ ਨਿਵਾਸੀ ਬੱਚਿਆਂ/ਅਲੱੜ੍ਹਾਂ ਨੂੰ ਜ਼ਬਰਨ ਆਪਣੇ ਅਧਿਕਾਰ ਵਿੱਚ ਲੈਣ ਲਈ ਸਰਕਾਰ ਅਤੇ ਧਾਰਮਿਕ ਅਦਾਰਿਆਂ ਵੱਲੋਂ ਚਲਾਏ ਜਾਂਦੇ ਸਨ।
1863 ਤੋਂ 1998 ਤੱਕ ਲਗਭਗ ਡੇਢ ਲੱਖ ਮੂਲ ਨਿਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਇਨ੍ਹਾਂ ਸਕੂਲਾਂ ਵਿੱਚ ਰੱਖਿਆ ਗਿਆ।ਇਨ੍ਹਾਂ ਬੱਚਿਆਂ ਨੂੰ ਅਕਸਰ ਆਪਣੀ ਭਾਸ਼ਾ ਬੋਲਣੋ ਜਾਂ ਆਪਣੇ ਸਭਿਆਚਾਰ ਦਾ ਪਾਲਣ ਕਰਨ ਦੀ ਆਗਿਆ ਨਹੀਂ ਹੁੰਦੀ ਸੀ। ਕਈ ਬੱਚਿਆਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਸੀ।ਇਸ ਦੇ ਮੁਤਾਬਕ ਹੁਣ ਤੱਕ ਉਨ੍ਹਾਂ 4100 ਤੋਂ ਜ਼ਿਆਦਾ ਬੱਚਿਆਂ ਦੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਦੀ ਰਿਹਾਇਸ਼ੀ ਸਕੂਲਾਂ ਵਿੱਚ ਮੌਤ ਹੋਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ