World Sports Journalist Day 2nd July: 2 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਖੇਡ ਪੱਤਰਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਪੋਰਟਸ ਜਰਨਲਿਜ਼ਮ ਟਰਮ ਤੋਂ ਹਰ ਕੋਈ ਚੰਗੀ ਤਰ੍ਹਾਂ ਜਾਣੂ ਹੋਵੇਗਾ। ਇਸ ਵਿੱਚ ਖੇਡ ਪੱਤਰਕਾਰੀ ਨਾਲ ਜੁੜੇ ਪੱਤਰਕਾਰ ਖੇਡਾਂ ਨਾਲ ਸਬੰਧਤ ਹਰ ਛੋਟੀ-ਵੱਡੀ ਖ਼ਬਰ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਦੇ ਸਮੇਂ ਵਿੱਚ ਕਿਸੇ ਵੀ ਮੀਡੀਆ ਅਦਾਰੇ ਵਿੱਚ ਖੇਡ ਪੱਤਰਕਾਰੀ (Sports journalist) ਦਾ ਵੱਖਰਾ ਵਿਭਾਗ ਨਜ਼ਰ ਆਉਂਦਾ ਹੈ। ਇਸ ਤੋਂ ਇਸ ਪੱਤਰਕਾਰੀ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।


ਡਿਜੀਟਲ ਮੀਡੀਆ ਦੇ ਆਉਣ ਨਾਲ ਹੁਣ ਬਹੁਤ ਸਾਰੇ ਅਜਿਹੇ ਚੈਨਲ ਵੀ ਦੇਖਣ ਨੂੰ ਮਿਲਦੇ ਹਨ ਜੋ ਸਿਰਫ ਖੇਡ ਅਧਾਰਤ ਖ਼ਬਰਾਂ ਨੂੰ ਕਵਰ ਕਰਦੇ ਹਨ। ਫਰਾਂਸ, ਬ੍ਰਿਟੇਨ, ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਵਿਚ ਅਜਿਹੇ ਅਖਬਾਰ ਅਤੇ ਰਸਾਲੇ ਦੇਖਣ ਨੂੰ ਮਿਲਦੇ ਹਨ, ਜੋ ਸਿਰਫ ਖੇਡਾਂ ਨਾਲ ਜੁੜੀਆਂ ਖਬਰਾਂ ਨੂੰ ਕਵਰ ਕਰਦੇ ਹਨ।


ਇਹ ਵੀ ਪੜ੍ਹੋ: ਕਿਸਾਨਾਂ ਨੂੰ ਨਹੀਂ ਸਾੜਨੀ ਪਵੇਗੀ ਪਰਾਲੀ, ਸਰਕਾਰ ਨੇ 350 ਕਰੋੜ ਲਾਉਣ ਦਾ ਖਰੜਾ ਕੀਤਾ ਤਿਆਰ


ਕਦੋਂ ਹੋਈ ਸੀ ਵਰਲਡ ਸਪੋਰਟਸ ਜਰਨਲਿਸਟ ਡੇ ਦੀ ਸ਼ੁਰੂਆਤ


ਵਿਸ਼ਵ ਖੇਡ ਪੱਤਰਕਾਰ ਦਿਵਸ ਦੀ ਸ਼ੁਰੂਆਤ ਸਾਲ 1994 ਵਿੱਚ ਅੰਤਰਰਾਸ਼ਟਰੀ ਸਪੋਰਟਸ ਪ੍ਰੈਸ ਐਸੋਸੀਏਸ਼ਨ (AIPS) ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ 'ਤੇ ਕੀਤੀ ਗਈ ਸੀ। ਖੇਡ ਪੱਤਰਕਾਰ ਦਿਵਸ ਪਹਿਲੀ ਵਾਰ 2 ਜੁਲਾਈ 1924 ਨੂੰ ਪੈਰਿਸ ਵਿੱਚ ਸਮਰ ਓਲੰਪਿਕ ਦੌਰਾਨ ਮਨਾਇਆ ਗਿਆ ਸੀ। ਭਾਵੇਂ ਖੇਡ ਪੱਤਰਕਾਰੀ ਦੀ ਸ਼ੁਰੂਆਤ ਸਾਲ 1800 ਵਿੱਚ ਹੋਈ ਸੀ। ਇਸ ਤੋਂ ਬਾਅਦ 1900 ਤੋਂ ਇਸ ਵੱਲ ਵਧੇਰੇ ਧਿਆਨ ਦਿੱਤਾ ਗਿਆ।


ਕਿਉਂ ਮਨਾਇਆ ਜਾਂਦਾ ਇਹ ਦਿਨ?


ਖੇਡ ਜਗਤ ਦੀਆਂ ਖ਼ਬਰਾਂ ਸਬੰਧੀ ਖੇਡ ਮੀਡੀਆ ਨਾਲ ਜੁੜੇ ਲੋਕਾਂ ਵੱਲੋਂ ਕੀਤੇ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਸਨਮਾਨ ਦੇਣ ਲਈ ਇਹ ਮਨਾਇਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਲੋਕਾਂ ਨੂੰ ਆਪਣਾ ਕੰਮ ਹੋਰ ਵੀ ਉਤਸ਼ਾਹ ਨਾਲ ਕਰਦੇ ਰਹਿਣਾ ਚਾਹੀਦਾ ਹੈ। ਖੇਡ ਪੱਤਰਕਾਰੀ ਨਾਲ ਜੁੜੇ ਲੋਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਸ਼ਵ ਵਿੱਚ ਹੋ ਰਹੀਆਂ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਬਾਰੇ ਲਗਾਤਾਰ ਖ਼ਬਰਾਂ ਲੋਕਾਂ ਤੱਕ ਪਹੁੰਚਾਉਣ।


ਇਹ ਵੀ ਪੜ੍ਹੋ: Punjab News: ਪੰਜਾਬ 'ਚ ਮੁਫ਼ਤ ਬਿਜਲੀ ਨੂੰ ਸਾਲ ਪੂਰਾ ਹੁੰਦਿਆਂ ਹੀ CM ਮਾਨ ਨੇ ਕਰ ਦਿੱਤਾ ਇੱਕ ਹੋਰ ਐਲਾਨ, ਜਾਣੋ ਕੀ ਹੈ ਖ਼ਾਸ