Kabul Suicide Attack: ਅਫਗਾਨਿਸਤਾਨ ਦੇ ਕਾਬੁਲ 'ਚ ਸੋਮਵਾਰ (12 ਦਸੰਬਰ) ਨੂੰ ਇਕ ਹੋਟਲ 'ਤੇ ਆਤਮਘਾਤੀ ਹਮਲਾ ਹੋਇਆ ਹੈ। ਇਸ ਹੋਟਲ ਵਿੱਚ ਚੀਨੀ ਨਾਗਰਿਕ ਠਹਿਰੇ ਹੋਏ ਸਨ। ਪਿਛਲੇ ਦਿਨੀਂ ਹੀ ਚੀਨ ਦੇ ਰਾਜਦੂਤ ਵਾਂਗ ਯੂ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਬੁਲ ਵਿੱਚ ਅਫਗਾਨਿਸਤਾਨ ਦੇ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਸਟੈਨਕਜ਼ਈ ਨਾਲ ਮੁਲਾਕਾਤ ਕੀਤੀ ਸੀ। ਕਾਬੁਲ ਵਿੱਚ ਏਬੀਪੀ ਨਿਊਜ਼ ਦੇ ਸੂਤਰਾਂ ਮੁਤਾਬਕ ਹੋਟਲ ਵਿੱਚ ਕਈ ਚੀਨੀ ਨਾਗਰਿਕ ਮੌਜੂਦ ਹਨ।
ਹੋਟਲ 'ਤੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਹਮਲਾਵਰਾਂ ਨੇ ਆਤਮਘਾਤੀ ਜੈਕਟਾਂ ਵੀ ਪਾਈਆਂ ਹੋਈਆਂ ਹਨ। ਹੋਟਲ ਵਿੱਚ ਜ਼ੋਰਦਾਰ ਧਮਾਕਾ ਵੀ ਹੋਇਆ ਹੈ। ਚੀਨ ਅਤੇ ਹੋਰ ਦੇਸ਼ਾਂ ਦੇ ਅੰਤਰਰਾਸ਼ਟਰੀ ਮਹਿਮਾਨ ਇਸ "ਚੀਨੀ ਹੋਟਲ" ਵਿੱਚ ਠਹਿਰਦੇ ਹਨ। ਹੋਟਲ 'ਚ ਗੋਲੀਬਾਰੀ ਜਾਰੀ ਹੈ। ਇਹ ਹੋਟਲ ਕਾਬੁਲ ਦੇ ਸ਼ਾਹ-ਏ-ਨੌ ਇਲਾਕੇ ਵਿੱਚ ਸਥਿਤ ਹੈ।
ਅਫਗਾਨਿਸਤਾਨ ਦੇ ਟੋਲੋ ਨਿਊਜ਼ ਦੇ ਅਨੁਸਾਰ, ਸ਼ਾਹ-ਏ-ਨੌ ਖੇਤਰ ਦੇ ਨਿਵਾਸੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ਼ ਸੁਣੀ। ਸੁਰੱਖਿਆ ਅਧਿਕਾਰੀਆਂ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਅਫਗਾਨਿਸਤਾਨ 'ਚ ਆਪਣੇ ਦੂਤਘਰ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਚੀਨ ਨੇ ਪਿਛਲੇ ਦਿਨੀਂ ਹੀ ਠੋਸ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ। ਪਿਛਲੇ ਹਫ਼ਤੇ ਕਾਬੁਲ ਵਿੱਚ ਪਾਕਿਸਤਾਨੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ :Work Permit For Canada: ਕੈਨੇਡਾ ਸਰਕਾਰ ਦਾ ਵਰਕ ਪਰਮਿਟ ਧਾਰਕਾਂ ਲਈ ਵੱਡਾ ਐਲਾਨ, ਨਵੇਂ ਸਾਲ ਤੋਂ ਮਿਲੇਗੀ ਇਹ ਵੱਡੀ ਸਹੂਲਤ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।