ਕਾਬੁਲ: ਅਫ਼ਗਾਨਿਸਤਾਨ ਦੀ ਸੱਤਾ 'ਤੇ ਤਾਲਿਬਾਨ ਜਦੋਂ ਤੋਂ ਕਾਬਜ਼ ਹੋਇਆ ਹੈ, ਹਰ ਦਿਨ ਮਹਿਲਾਵਾਂ ਖ਼ਿਲਾਫ਼ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦਾ ਹੈ। ਮਹਿਲਾਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਵਿਰੋਧ ਨੂੰ ਰੋਕਣ ਲਈ ਗੋਲ਼ੀਆਂ ਚਲਾਈਆਂ ਗਈਆਂ। ਮਹਿਲਾਵਾਂ 'ਤੇ ਕੋੜੇ ਵਰ੍ਹਾਏ ਗਏ ਤੇ ਹੁਣ ਤਾਲਿਬਾਨ ਨੇ ਮਹਿਲਾਵਾਂ ਨੂ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜਨ ਲਈ ਨਵਾਂ ਪੈਂਤੜਾ ਅਪਣਾਇਆ ਹੈ। ਕਾਬੁਲ ਦੀਆਂ ਸੜਕਾਂ 'ਤੇ ਬੁਰਕਾ ਬ੍ਰਿਗੇਡ ਉਤਾਰ ਦਿੱਤਾ ਹੈ।


ਤਾਲਿਬਾਨ ਜਦੋਂ ਆਪਣੀ ਫਲੌਪ ਫਿਲੌਸਫੀ ਨੂੰ ਗੋਲ਼ੀਆਂ ਦੀ ਗੂੰਜ ਨਾਲ ਦਬਾਅ ਨਹੀਂ ਸਕਿਆ। ਕੋੜਿਆਂ ਦੀ ਮਾਰ ਨਾਲ ਚੁੱਪ ਨਹੀਂ ਕਰਾ ਸਕਿਆ ਤਾਂ ਆਖਿਰ 'ਚ ਉਸ ਨੇ ਕਾਬੁਲ ਦੀਆਂ ਸੜਕਾਂ 'ਤੇ ਆਪਣੀ ਬੁਰਕਾ ਬ੍ਰਿਗੇਡ ਉਤਾਰ ਦਿੱਤੀ। ਜੇਕਪ ਤੁਸੀਂ ਸੋਚ ਰਹੇ ਹੋ ਕਿ ਇਸ ਤਾਲਿਬਾਨੀ ਬੁਰਕਾ ਬ੍ਰਿਗੇਡ ਦੀ ਪਰੇਡ ਦਾ ਮਕਸਦ ਹੈ ਕੀ ਤਾਂ ਇਸ ਬੈਨਰ 'ਤੇ ਨਜ਼ਰ ਪਾਓ। ਇਸ ਦਾ ਮਤਲਬ ਹੈ ਕਿ ਅਸੀਂ ਮੁਜ਼ਾਹਿਦੀਨੀਆਂ ਦੇ ਰਵੱਈਏ ਤੇ ਵਿਵਹਾਰ ਤੋਂ ਸੰਤੁਸ਼ਟ ਹਾਂ।


ਬੁਰਕਾ ਪਹਿਨੀ ਮਹਿਲਾਵਾਂ ਦੇ ਹੱਥਾਂ 'ਚ ਕਿਉਂ ਫੜਾਏ ਗਏ ਬੈਨਰ


ਪਸ਼ਤੋ ਬੋਲਣ ਵਾਲੇ ਦੇਸ਼ 'ਚ ਇਹ ਬੈਨਰ ਅੰਗ੍ਰੇਜ਼ੀ 'ਚ ਇਸ ਲਈ ਛਪਵਾਇਆ ਗਿਆ ਤੇ ਬੁਰਕਾ ਪਹਿਨੀ ਮਹਿਲਾਵਾਂ ਦੇ ਹੱਥਾਂ 'ਚ ਇਸ ਲਈ ਫੜਾਇਆ ਗਿਆ ਤਾਂ ਕਿ ਬਾਕੀ ਦੇਸ਼ਾਂ ਨੂੰ ਸੰਦੇਸ਼ ਭੇਜਿਆ ਜਾ ਸਕੇ ਕਿ ਅਫ਼ਗਾਨਿਸਤਾਨ 'ਚ ਮਹਿਲਾਵਾਂ ਤੇ ਅੱਤਿਆਚਾਰ ਨਹੀਂ ਹੋ ਰਿਹਾ। 


ਇਸ ਫਰਜ਼ੀ ਏਜੰਡੇ ਦੀ ਪੋਲ ਇਸ ਪਰੇਡ 'ਚ ਖੁੱਲ ਗਈ ਜਦੋਂ ਕੈਮਰੇ 'ਚ ਹਥਿਆਰੰਬਦ ਤਾਲਿਬਾਨੀਆਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ। ਮਹਿਲਾਵਾਂ, ਤਾਲਿਬਾਨੀ ਹਕੂਮਤ ਤੋਂ ਵਾਕਯ ਹੀ ਸੰਤੁਸ਼ਟ ਤੇ ਖੁਸ਼ ਹੁੰਦੀਆਂ ਤਾਂ ਉਨ੍ਹਾਂ ਤੋਂ ਇਸ ਤਰ੍ਹਾਂ ਬੰਦੂਕ ਦੀ ਨੋਕ 'ਤੇ ਪਰੇਡ ਨਾ ਕਰਵਾਈ ਜਾਂਦੀ ਹੈ।


ਅਫਗਾਨੀ ਮਹਿਲਾਵਾਂ, ਖੁਦ 'ਤੇ ਥੋਪੇ ਜਾ ਰਹੇ ਤਾਲਿਬਾਨੀ ਫਰਮਾਨ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੀਆਂ ਹਨ। ਸਿੱਖਿਆ, ਖੇਡ ਤੇ ਖੁੱਲ੍ਹੇ ਮਾਹੌਲ 'ਚ ਸਾਹ ਲੈਣ ਦਾ ਆਪਣਾ ਹੱਕ ਮੰਗ ਰਹੀ ਹੈ ਜੋ ਤਾਲਿਬਾਨੀ ਮਾਨਸਿਕਤਾ ਲਈ ਸਿੱਧੀ ਚੁਣੌਤੀ ਹੈ ਤੇ ਵਿਰੋਧ ਦੀ ਅੱਗ ਪੂਰੇ ਅਫ਼ਗਾਨਿਸਤਾਨ ਦੀ ਅੱਧੀ ਆਬਾਦੀ 'ਚ ਹੋਰ ਨਾ ਫੈਲੇ, ਇਸ ਲਈ ਤਾਲਿਬਾਨ ਨੇ ਪਰੇਡ ਦਾ ਇਹ ਪੈਂਤੜਾ ਅਪਣਾਇਆ ਹੈ।


ਅਫ਼ਗਾਨੀ ਮਹਿਲਾਵਾਂ 'ਤੇ ਅੱਤਿਆਚਾਰ ਦਾ ਮੁੱਦਾ ਸੰਯੁਕਤ ਰਾਸ਼ਟਰ ਵੀ ਉੱਠ ਚੁੱਕਿਆ ਹੈ। ਜਿਸ ਤੋਂ ਬਾਅਦ ਤਾਲਿਬਾਨ ਦਾ ਰੁਖ਼ ਥੋੜਾ ਨਰਮ ਪਿਆ ਹੈ। ਸੱਤਾ ਸੰਭਾਲਣ ਤੋਂ ਪਹਿਲਾਂ ਤਾਲਿਬਾਨ ਵੱਲੋਂ ਕਿਹਾ ਗਿਆ ਸੀ ਕਿ ਉਹ ਮਹਿਲਾਵਾਂ ਦਾ ਹੱਕ ਨਹੀਂ ਮਾਰੇਗਾ। ਪਰ ਸੱਚਾਈ ਇਹ ਹੈ ਕਿ ਸੱਤਾ ਸੰਭਾਲਦਿਆਂ ਹੀ ਉਸ ਨੇ ਸਭ ਤੋਂ ਪਹਿਲਾਂ ਮਹਿਲਾਵਾਂ ਤੋਂ ਉਨ੍ਹਾਂ ਦੀ ਆਜ਼ਾਦੀ ਖੋਹਣ ਦਾ ਕੰਮ ਕੀਤਾ ਤੇ ਹੁਣ ਵੀ ਉਵੇਂ ਹੀ ਹੋ ਰਿਹਾ ਹੈ।