Thailand Firing : ਵੀਰਵਾਰ ਨੂੰ ਉੱਤਰੀ ਥਾਈਲੈਂਡ ਗੋਲੀਬਾਰੀ ਦੀ ਆਵਾਜ਼ ਨਾਲ ਦਹਿਲ ਉਠਿਆ। ਇੱਕ ਸਾਬਕਾ ਪੁਲਿਸ ਮੁਲਾਜ਼ਮ ਨੇ ਚਿਲਡਰਨ ਡੇ ਕੇਅਰ ਸੈਂਟਰ ਵਿੱਚ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੀ ਇਸ ਘਟਨਾ ਵਿੱਚ 34 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਜਿਸ ਵਿੱਚ 22 ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਪੁਲਿਸ ਦੇ ਬੁਲਾਰੇ ਨੇ ਦਿੱਤੀ ਹੈ। ਪੁਲਿਸ ਬੁਲਾਰੇ ਨੇ ਇਹ ਵੀ ਕਿਹਾ ਕਿ 34 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
'ਪਹਿਲਾਂ ਤਾਂ ਲੱਗਿਆ ਆਤਿਸ਼ਬਾਜ਼ੀ ਹੋ ਰਹੀ ਹੋਵੇ'
ਨਾ ਕਲਾਂਗ ਪੁਲਿਸ ਸਟੇਸ਼ਨ ਦੇ ਸੁਪਰਡੈਂਟ ਚਕਰਫਤ ਵਿਚਿਤਵੈਦਿਆ ਨੇ ਥਾਈ ਰਥ ਟੀਵੀ ਨੂੰ ਦੱਸਿਆ ਕਿ ਬੰਦੂਕਧਾਰੀ ਨੂੰ ਪਿਛਲੇ ਸਾਲ ਪੁਲਿਸ ਬਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਅਧਿਕਾਰੀ ਜੀਡਾਪਾ ਨੇ ਦੱਸਿਆ ਕਿ ਉਸ ਵਿਅਕਤੀ ਨੇ ਪਹਿਲਾਂ ਅੱਠ ਮਹੀਨੇ ਦੀ ਗਰਭਵਤੀ ਅਧਿਆਪਕ ਸਮੇਤ ਚਾਰ-ਪੰਜ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ "ਪਹਿਲਾਂ ਲੋਕਾਂ ਨੂੰ ਲੱਗਾ ਕਿ ਇਹ ਆਤਿਸ਼ਬਾਜ਼ੀ ਹੈ।
ਸਾਲ 2020 ਵਿੱਚ ਵੀ ਵਾਪਰੀ ਸੀ ਅਜਿਹੀ ਘਟਨਾ
ਥਾਈਲੈਂਡ ਵਿੱਚ ਸਮੂਹਿਕ ਗੋਲੀਬਾਰੀ ਬਹੁਤ ਘੱਟ ਹੁੰਦੀ ਹੈ। ਭਾਵੇਂ ਕਿ ਬੰਦੂਕ ਦੀ ਮਾਲਕੀ ਦੀ ਦਰ ਖੇਤਰ ਦੇ ਕੁਝ ਹੋਰ ਦੇਸ਼ਾਂ ਨਾਲੋਂ ਵੱਧ ਹੈ ਅਤੇ ਗੈਰ-ਕਾਨੂੰਨੀ ਹਥਿਆਰ ਆਮ ਹਨ। 2020 ਵਿੱਚ ਇੱਕ ਪ੍ਰਾਪਰਟੀ ਡੀਲ ਤੋਂ ਨਾਰਾਜ਼ ਇੱਕ ਸਿਪਾਹੀ ਨੇ ਇਸੇ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਸਮੇਂ ਘੱਟੋ-ਘੱਟ 29 ਲੋਕ ਮਾਰੇ ਗਏ ਸਨ ਅਤੇ 57 ਜ਼ਖਮੀ ਹੋ ਗਏ ਸਨ।
ਫਾਇਰਿੰਗ ਬਾਰੇ ਹੁਣ ਤੱਕ ਦੇ ਸਾਰੇ ਅਪਡੇਟਸ-
ਫਾਇਰਿੰਗ ਉੱਤਰੀ ਥਾਈਲੈਂਡ ਦੇ ਨੌਂਗ ਬੁਆ ਲੰਫੂ ਵਿੱਚ ਹੋਈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀੜਤਾਂ ਵਿਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਲ ਹਨ।
ਥਾਈਲੈਂਡ ਪੁਲਿਸ ਨੇ ਕਿਹਾ ਕਿ ਸਮੂਹਿਕ ਗੋਲੀਬਾਰੀ ਵਿੱਚ ਸ਼ਾਮਲ ਬੰਦੂਕਧਾਰੀ ਇੱਕ ਸਾਬਕਾ ਪੁਲਿਸ ਅਧਿਕਾਰੀ ਸੀ
ਥਾਈਲੈਂਡ ਦੀ ਪੁਲਿਸ ਨੇ ਕਿਹਾ ਕਿ ਸਾਰੀਆਂ ਏਜੰਸੀਆਂ ਨੂੰ ਕਾਰਵਾਈ ਲਈ ਅਲਰਟ ਕਰ ਦਿੱਤਾ ਗਿਆ ਹੈ
ਥਾਈਲੈਂਡ ਮੀਡੀਆ ਨੇ ਰਾਇਟਰਜ਼ ਦੇ ਹਵਾਲੇ ਨਾਲ ਕਿਹਾ ਕਿ ਬੰਦੂਕਧਾਰੀ ਨੇ ਖੁਦ ਨੂੰ ਮਾਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਬੱਚੇ ਦੀ ਹੱਤਿਆ ਕਰ ਦਿੱਤੀ।