Ex President of Americs - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਦੱਸਿਆ ਕਿ ਉਹ ਜਾਰਜੀਆ ਚੋਣਾਂ 'ਚ ਧੋਖਾਧੜੀ ਦੇ ਦੋਸ਼ 'ਚ ਵੀਰਵਾਰ ਨੂੰ ਆਤਮ ਸਮਰਪਣ ਕਰਨਗੇ। ਉਹਨਾਂ ਨੇ ਲਿਖਿਆ ਕਿ ਉਸਨੂੰ ਕੱਟੜਪੰਥੀ ਖੱਬੇਪੱਖੀ ਜ਼ਿਲ੍ਹਾ ਅਟਾਰਨੀ ਫੈਨੀ ਵਿਲਿਸ ਦੁਆਰਾ ਗ੍ਰਿਫਤਾਰ ਕੀਤਾ ਜਾਵੇਗਾ। ਜਾਰਜੀਆ ਚੋਣਾਂ ਨਾਲ ਛੇੜਛਾੜ ਕਰਨ ਅਤੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਪਿਛਲੇ ਹਫਤੇ ਡੋਨਾਲਡ ਟਰੰਪ ਅਤੇ 18 ਹੋਰਾਂ ਖਿਲਾਫ ਦੋਸ਼ ਲਗਾਏ ਗਏ ਸਨ।
ਦੱਸ ਦਈਏ ਕਿ ਡੋਨਾਲਡ ਟਰੰਪ 'ਤੇ ਜਾਰਜੀਆ ਵਿਚ 2020 ਦੀਆਂ ਚੋਣਾਂ ਵਿਚ ਆਪਣੀ ਹਾਰ ਨੂੰ ਉਲਟਾਉਣ ਲਈ ਧੋਖਾਧੜੀ, ਅਪਰਾਧਾਂ ਅਤੇ ਕਥਿਤ ਕੋਸ਼ਿਸ਼ਾਂ ਦੇ 12 ਦੋਸ਼ ਲਗਾਏ ਗਏ ਹਨ। ਟਰੰਪ ਦੇ ਨਾਲ, ਉਨ੍ਹਾਂ ਦੇ ਸਾਬਕਾ ਵਕੀਲ ਰੂਡੋਲਫ ਗਿਉਲਿਆਨੀ ਅਤੇ ਵ੍ਹਾਈਟ ਹਾਊਸ ਦੇ ਸਾਬਕਾ ਚੀਫ ਆਫ ਸਟਾਫ ਮਾਰਕ ਮੀਡੋਜ਼ ਸਮੇਤ 18 ਹੋਰਾਂ 'ਤੇ ਵੀ ਧੋਖਾਧੜੀ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਮਾਮਲੇ 'ਚ ਟਰੰਪ ਨੂੰ 200,000 ਡਾਲਰ ਦਾ ਬਾਂਡ ਦੇਣਾ ਹੋਵੇਗਾ। ਫੁਲਟਨ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਹੈ ਕਿ ਟਰੰਪ ਦੇ ਆਤਮ ਸਮਰਪਣ ਦੇ ਮੱਦੇਨਜ਼ਰ ਕਾਉਂਟੀ ਜੇਲ ਦੇ ਆਲੇ-ਦੁਆਲੇ ਲੋਕਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਜਾਵੇਗਾ ਤਾਂ ਜੋ ਕਾਨੂੰਨ ਵਿਵਸਥਾ ਲਈ ਕੋਈ ਸਮੱਸਿਆ ਪੈਦਾ ਨਾ ਹੋ ਸਕੇ।
ਇਸਤੋਂ ਇਲਾਵਾ ਜਾਰਜੀਆ ਕੇਸ ਪਿਛਲੇ ਪੰਜ ਮਹੀਨਿਆਂ ਵਿੱਚ ਡੋਨਾਲਡ ਟਰੰਪ 'ਤੇ ਚੌਥਾ ਦੋਸ਼ ਹੈ। ਟਰੰਪ ਅਤੇ ਉਨ੍ਹਾਂ ਦੇ 18 ਦੋਸ਼ੀ ਸਾਥੀਆਂ ਨੂੰ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰਨ ਦੀ ਸਮਾਂ ਸੀਮਾ ਸੀ। ਹੁਣ ਟਰੰਪ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਕਿ ਉਹ ਵੀਰਵਾਰ ਨੂੰ ਹੀ ਆਤਮ ਸਮਰਪਣ ਕਰ ਦੇਣਗੇ। ਟਰੰਪ ਫੁਲਟਨ ਕਾਉਂਟੀ ਜੇਲ੍ਹ ਵਿੱਚ ਆਤਮ ਸਮਰਪਣ ਕਰਨਗੇ। ਟਰੰਪ ਦੇ ਆਤਮ ਸਮਰਪਣ ਲਈ ਅਦਾਲਤ ਵੱਲੋਂ ਤਿਆਰ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਸ਼ਰਤਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਰਤਾਂ ਇਹ ਵੀ ਹਨ ਕਿ ਟਰੰਪ ਕਿਸੇ ਹੋਰ ਦੋਸ਼ੀ, ਗਵਾਹ ਜਾਂ ਪੀੜਤ ਨੂੰ ਡਰਾਉਣ ਜਾਂ ਧਮਕਾਉਣ ਨਹੀਂ, ਟਰੰਪ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਖਿਲਾਫ ਕੁਝ ਨਹੀਂ ਕਰਨਗੇ। ਟਰੰਪ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਪੇਸ਼ ਕਰ ਰਹੇ ਹਨ ਅਤੇ ਰਿਪਬਲਿਕਨ ਪਾਰਟੀ ਦੇ ਮੁੱਖ ਉਮੀਦਵਾਰ ਹਨ।