ਨਵੀਂ ਦਿੱਲੀ: ਦੁਨੀਆਂ ਦੇ ਸਭ ਤੋਂ ਅਮੀਰ ਸ਼ਖ਼ਸ ਤੇ ਸਪੇਸਐਕਸ ਤੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਹਾਲ ਹੀ 'ਚ ਇਕ ਕੁੜੀ ਨਾਲ ਵੇਖਿਆ ਗਿਆ ਸੀ ਪਰ ਉਸ ਸਮੇਂ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਕੁੜੀ ਕੌਣ ਸੀ। ਫਿਲਹਾਲ ਇਸ ਗੱਲ ਦੀ ਜਾਣਕਾਰੀ ਮਿਲ ਚੁੱਕੀ ਹੈ ਕਿ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਡੇਟ ਕਰਨ ਵਾਲੀ ਕੁੜੀ ਕੌਣ ਹੈ?

ਪਤਾ ਲੱਗਾ ਹੈ ਕਿ 50 ਸਾਲਾ ਮਸਕ ਨੂੰ ਡੇਟ ਕਰਨ ਵਾਲੀ ਕੁੜੀ ਕੋਈ ਹੋਰ ਨਹੀਂ ਸਗੋਂ ਆਸਟ੍ਰੇਲੀਆਈ ਅਦਾਕਾਰਾ ਨਤਾਸ਼ਾ ਬੈਸੇਟ ਹੈ। ਨਤਾਸ਼ਾ ਦੀ ਉਮਰ 24 ਸਾਲ ਹੈ, ਜਿਸ ਕਾਰਨ ਉਹ ਐਲਨ ਮਸਕ ਤੋਂ 26 ਸਾਲ ਛੋਟੀ ਹੈ। ਖ਼ਬਰਾਂ ਦੀ ਮੰਨੀਏ ਤਾਂ ਨਤਾਸ਼ਾ ਮਸਕ ਦੀ ਨਵੀਂ ਗਰਲਫ੍ਰੈਂਡ ਹੈ ਤੇ ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਐਲੋਨ ਮਸਕ ਨੂੰ ਹਾਲ ਹੀ 'ਚ ਨਤਾਸ਼ਾ ਬੈਸੇਟ ਨਾਲ ਪ੍ਰਾਈਵੇਟ ਜੈੱਟ 'ਚ ਸਫ਼ਰ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਅਫ਼ੇਅਰ ਦੀ ਚਰਚਾ ਜ਼ੋਰਾਂ 'ਤੇ ਹੋ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਫ਼ੋਰਬਸ ਦੇ ਮੁਤਾਬਕ ਐਲੋਨ ਮਸਕ ਇਸ ਸਮੇਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ, ਉਨ੍ਹਾਂ ਕੋਲ 16,792 ਅਰਬ ਰੁਪਏ ਦੀ ਜਾਇਦਾਦ ਹੈ।







 ਕੌਣ ਹੈ ਨਤਾਸ਼ਾ?
ਨਤਾਸ਼ਾ ਨੇ ਅਮਰੀਕਾ 'ਚ ਸਕੂਲ ਡਰਾਮਾ ਨਿਊਯਾਰਕ ਤੋਂ ਐਕਟਿੰਗ ਸਿੱਖੀ ਹੈ। ਨਤਾਸ਼ਾ ਸਿਡਨੀ 'ਚ ਵੱਡੀ ਹੋਈ। ਉਸ ਨੇ 14 ਸਾਲ ਦੀ ਉਮਰ 'ਚ ਅਦਾਕਾਰੀ ਦੀ ਦੁਨੀਆਂ 'ਚ ਆਪਣੀ ਸ਼ੁਰੂਆਤ ਕੀਤੀ ਸੀ। ਸਾਲ 2017 'ਚ ਉਸ ਨੇ ਬ੍ਰਿਟਨੀ ਸਪੀਅਰਸ ਦੀ ਬਾਇਓਪਿਕ 'ਬ੍ਰਿਟਨੀ ਏਵਰ ਆਫ਼ਟਰ' 'ਚ ਅਦਾਕਾਰੀ ਕੀਤਾ ਸੀ। ਨਤਾਸ਼ਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਫ਼ਿਲਮਾਂ 'ਚ ਕੰਮ ਕਰ ਰਹੀ ਹੈ।

ਨਤਾਸ਼ਾ ਇਨ੍ਹੀਂ ਦਿਨੀਂ ਲਾਸ ਏਂਜਲਸ 'ਚ ਰਹਿੰਦੀ ਹੈ ਅਤੇ ਜਲਦੀ ਹੀ ਮਰਹੂਮ ਗਾਇਕ Elvis Presley ਦੀ ਬਾਇਓਪਿਕ 'ਚ ਕੰਮ ਕਰਦੀ ਨਜ਼ਰ ਆਵੇਗੀ। ਇਸ ਬਾਇਓਪਿਕ 'ਚ ਨਤਾਸ਼ਾ ਪ੍ਰੈਸਲੇ ਦੀ ਪਹਿਲੀ ਪ੍ਰੇਮਿਕਾ ਡਿਕਸੀ ਲੋਕੋ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।