Russia-Ukraine War Updates : ਯੂਕਰੇਨ ਦਾ ਵੱਡਾ ਦਾਅਵਾ- ਜੰਗ ਵਿੱਚ ਹੁਣ ਤੱਕ ਮਾਰੇ ਗਏ 14700 ਰੂਸੀ ਸੈਨਿਕ , 118 ਹੈਲੀਕਾਪਟਰ ਅਤੇ 96 ਜਹਾਜ਼ ਵੀ ਤਬਾਹ
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਯੂਕਰੇਨ ਵਿੱਚ ਰਹਿ ਰਹੇ ਅਤੇ ਵਿਸਥਾਪਿਤ ਲੋਕਾਂ ਵਿੱਚ 6 ਮਿਲੀਅਨ ਬੱਚੇ ਹਨ ਜੋ ਸਕੂਲ ਤੋਂ ਬਾਹਰ ਹਨ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ 20 ਮਾਰਚ ਤੱਕ 14,700 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਕਿ ਇਸ ਯੁੱਧ 'ਚ ਹੁਣ ਤੱਕ ਰੂਸ ਦੇ ਕਈ ਹਥਿਆਰ ਨਸ਼ਟ ਹੋ ਚੁੱਕੇ ਹਨ। ਮੰਤਰਾਲੇ ਨੇ ਦਾਅਵਾ ਕੀਤਾ ਕਿ 118 ਰੂਸੀ ਹੈਲੀਕਾਪਟਰ, 96 ਹਵਾਈ ਜਹਾਜ਼ ਅਤੇ 476 ਟੈਂਕਾਂ ਸਮੇਤ ਕਈ ਹਥਿਆਰ ਤਬਾਹ ਕਰ ਦਿੱਤੇ ਗਏ ਹਨ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ 20 ਮਾਰਚ ਤੱਕ 14,700 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਕਿ ਇਸ ਯੁੱਧ 'ਚ ਹੁਣ ਤੱਕ ਰੂਸ ਦੇ ਕਈ ਹਥਿਆਰ ਨਸ਼ਟ ਹੋ ਚੁੱਕੇ ਹਨ। ਮੰਤਰਾਲੇ ਨੇ ਦਾਅਵਾ ਕੀਤਾ ਕਿ 118 ਰੂਸੀ ਹੈਲੀਕਾਪਟਰ, 96 ਹਵਾਈ ਜਹਾਜ਼ ਅਤੇ 476 ਟੈਂਕਾਂ ਸਮੇਤ ਕਈ ਹਥਿਆਰ ਤਬਾਹ ਕਰ ਦਿੱਤੇ ਗਏ ਹਨ।
ਯੂਕਰੇਨ ਦੀ ਫੌਜ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫੌਜ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰੂਸ ਦੇ ਬਲੈਕ ਸੀ ਫਲੀਟ ਦੇ ਡਿਪਟੀ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। 51 ਸਾਲਾ ਫਸਟ ਰੈਂਕ ਦੇ ਕੈਪਟਨ ਆਂਦਰੇ ਪਾਲੀ ਯੂਕਰੇਨ ਨਾਲ ਜੰਗ ਵਿੱਚ ਮਾਰੇ ਜਾਣ ਵਾਲੇ ਪਹਿਲੇ ਸੀਨੀਅਰ ਰੂਸੀ ਜਲ ਸੈਨਾ ਅਧਿਕਾਰੀ ਹਨ।
ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰੂਸੀ ਫੌਜ ਲਗਾਤਾਰ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਨੂੰ ਘੇਰਨ 'ਚ ਲੱਗੀ ਹੋਈ ਹੈ। ਰੂਸੀ ਫੌਜ ਨੇ ਰਿਹਾਇਸ਼ੀ ਇਲਾਕਿਆਂ 'ਤੇ ਗੋਲਾਬਾਰੀ ਤੇਜ਼ ਕਰ ਦਿੱਤੀ ਹੈ। ਇਸ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।
ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਨੇ ਕਿਹਾ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਉਨ੍ਹਾਂ ਦੇ ਦੇਸ਼ 'ਚ 115 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਸ ਦੌਰਾਨ 140 ਬੱਚੇ ਜ਼ਖਮੀ ਵੀ ਹੋਏ ਹਨ।
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ 'ਤੇ ਫਿਰ ਤੋਂ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ ਹਨ। ਰੂਸੀ ਰੱਖਿਆ ਮੰਤਰੀ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸ ਨੇ ਆਪਣੀ ਨਵੀਂ ਹਾਈਪਰਸੋਨਿਕ ਮਿਜ਼ਾਈਲ ਨਾਲ ਯੂਕਰੇਨ 'ਤੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਦੇਸ਼ ਦੇ ਦੱਖਣ ਵਿਚ ਸਥਿਤ ਇਕ ਤੇਲ ਸਟੋਰੇਜ ਸਾਈਟ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਯੂਕਰੇਨ ਦਾ ਦਾਅਵਾ ਹੈ ਕਿ ਮਾਰੀਉਪੋਲ ਵਿੱਚ ਇੱਕ ਆਰਟ ਸਕੂਲ ਵਿੱਚ ਬੰਬ ਧਮਾਕਾ ਹੋਈਆ।ਜਿੱਥੇ ਵੱਡੀ ਗਿਣਤੀ ਵਿੱਚ ਬੱਚਿਆਂ ਸਮੇਤ ਲਗਭਗ 400 ਲੋਕਾਂ ਨੇ ਸ਼ਰਨ ਲਈ ਸੀ। ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਗਿਣਤੀ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ।
ਬ੍ਰਿਟੇਨ ਦੀਆਂ ਕਈ ਮੀਡੀਆ ਰਿਪੋਰਟਾਂ 'ਚ ਟੈਲੀਗ੍ਰਾਮ ਚੈਨਲਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਮਾਣੂ ਯੁੱਧ ਵੱਲ ਵਧਣ ਦੇ ਸੰਕੇਤ ਦੇ ਰਹੇ ਹਨ। ਇਹ ਦਾਅਵਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪੁਤਿਨ ਨੇ ਆਪਣੀ ਫ਼ੌਜ ਨੂੰ ਨਿਊਕਲੀਅਰ ਵਾਰ ਡ੍ਰਿਲ ਲਈ ਅਭਿਆਸ ਕਰਨ ਦਾ ਹੁਕਮ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸੁਰੱਖਿਆ ਲਈ ਆਪਣੇ ਪਰਿਵਾਰ ਨੂੰ ਸਾਇਬੇਰੀਆ ਭੇਜ ਦਿੱਤਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਉਪ ਮੁਖੀ ਰੋਸਤਿਸਲਾਵ ਸ਼ੁਰਮਾ ਨੇ ਕਿਹਾ ਕਿ ਯੂਕਰੇਨ ਦੇ ਗੋਦਾਮਾਂ ਵਿੱਚ 3-5 ਸਾਲਾਂ ਲਈ ਕਣਕ, ਮੱਕੀ, ਸੂਰਜਮੁਖੀ ਦੇ ਤੇਲ ਅਤੇ ਮੂਲ ਉਤਪਾਦਾਂ ਦਾ ਕਾਫੀ ਸਟਾਕ ਹੈ। 2023 ਤੱਕ ਦੇਸ਼ ਵਿੱਚ ਅਨਾਜ ਦੀ ਕੋਈ ਕਮੀ ਨਹੀਂ ਹੋਵੇਗੀ।
ਸੁਮੀ ਦੇ ਗਵਰਨਰ, ਦਿਮਿਤਰੋ ਜ਼ਾਇਵਿਟਸਕੀ ਨੇ ਫੇਸਬੁੱਕ ਰਾਹੀਂ ਕਿਹਾ ਕਿ 70 ਤੋਂ ਵੱਧ ਬੱਚਿਆਂ ਨੂੰ ਅਨਾਥ ਆਸ਼ਰਮ ਤੋਂ ਬਾਹਰ ਕੱਢਿਆ ਗਿਆ ਸੀ। ਉਸ ਨੇ ਲਿਖਿਆ ਕਿ ਵਿਦੇਸ਼ਾਂ 'ਚ ਸੁਰੱਖਿਅਤ ਥਾਂ 'ਤੇ ਲਿਜਾਏ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਦੋ ਹਫਤੇ ਤੱਕ ਬੇਸਮੈਂਟ 'ਚ ਪਨਾਹ ਦਿੱਤੀ ਗਈ ਸੀ।
ਯੂਕਰੇਨ ਦੀ ਆਰਥਿਕਤਾ ਤੀਜੀ ਵਾਰ ਡਿੱਗ ਗਈ।ਵਿੱਤ ਮੰਤਰੀ ਸੇਰਹੀ ਮਾਰਚੇਂਕੋ ਦੇ ਅਨੁਸਾਰ, 24 ਫਰਵਰੀ ਨੂੰ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਯੂਕਰੇਨ ਦੀ ਆਰਥਿਕਤਾ ਦਾ ਲਗਭਗ 30% "ਕੰਮ ਕਰਨਾ ਬੰਦ" ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਦਾਜ਼ਾ ਟੈਕਸ ਮਾਲੀਆ ਘਟਣ 'ਤੇ ਆਧਾਰਿਤ ਹੈ।
ਰੂਸ ਦਾ ਦਾਅਵਾ ਹੈ ਕਿ ਯੂਕਰੇਨ ਲਵੀਵ ਵਿਚ ਪੱਛਮੀ ਡਿਪਲੋਮੈਟਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਯੂਕਰੇਨ 'ਤੇ ਦੋਸ਼ ਲਗਾਇਆ ਹੈ ਕਿ ਅਜ਼ੋਵ ਬਟਾਲੀਅਨ ਦੇ ਯੂਕਰੇਨੀ ਲੜਾਕੇ ਲਵੀਵ ਵਿਚ ਅਮਰੀਕਾ ਅਤੇ ਹੋਰ ਪੱਛਮੀ ਡਿਪਲੋਮੈਟਾਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਇਸ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ।
ਪਿਛੋਕੜ
Russia Ukraine War Live: ਯੂਕਰੇਨ ਅਤੇ ਰੂਸ ਵਿਚਾਲੇ ਪਿਛਲੇ 25 ਦਿਨਾਂ ਤੋਂ ਜਾਰੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਨ੍ਹਾਂ 25 ਦਿਨਾਂ 'ਚ ਰੂਸ ਨੇ ਯੂਕਰੇਨ 'ਤੇ ਲਗਾਤਾਰ ਮਿਜ਼ਾਈਲਾਂ ਦੀ ਬਾਰਿਸ਼ ਕੀਤੀ ਹੈ। ਲਗਾਤਾਰ ਹਮਲੇ ਕਾਰਨ ਯੂਕਰੇਨ ਦੇ ਕਈ ਵੱਡੇ ਸ਼ਹਿਰ ਤਬਾਹ ਹੋ ਚੁੱਕੇ ਹਨ। ਦੂਜੇ ਪਾਸੇ ਲੱਖਾਂ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ। ਤਬਾਹੀ ਦੀ ਹੱਦ ਇਹ ਹੈ ਕਿ ਸੰਯੁਕਤ ਰਾਸ਼ਟਰ ਮੁਤਾਬਕ ਯੂਕਰੇਨ ਵਿੱਚ ਹੁਣ ਤੱਕ ਘੱਟੋ-ਘੱਟ 816 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ, ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਦੇ ਅੰਦਰ ਲਗਭਗ 6.5 ਮਿਲੀਅਨ ਲੋਕ ਬੇਘਰ ਹੋ ਚੁੱਕੇ ਹਨ। ਦੂਜੇ ਪਾਸੇ ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਜੋ ਬੰਬ ਸੁੱਟੇ ਹਨ, ਉਨ੍ਹਾਂ 'ਚੋਂ ਕਈ ਬੰਬ ਨਹੀਂ ਫਟਦੇ, ਇਨ੍ਹਾਂ ਨੂੰ ਡਿਫਿਊਜ਼ ਕਰਨ 'ਚ ਕਈ ਸਾਲ ਲੱਗ ਜਾਣਗੇ।
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਯੂਕਰੇਨ ਦੇ ਲਗਭਗ 30 ਲੱਖ ਲੋਕ ਯਾਨੀ ਕਿ ਆਬਾਦੀ ਦਾ 7 ਫੀਸਦੀ ਦੇਸ਼ ਛੱਡ ਚੁੱਕੇ ਹਨ। ਇਸ ਦੇ ਨਾਲ ਹੀ, ਇੱਕ ਅੰਦਾਜ਼ੇ ਅਨੁਸਾਰ, ਯੂਕਰੇਨ ਵਿੱਚ ਰਹਿ ਰਹੇ ਅਤੇ ਵਿਸਥਾਪਿਤ ਲੋਕਾਂ ਵਿੱਚ, 6 ਮਿਲੀਅਨ ਅਜਿਹੇ ਬੱਚੇ ਹਨ ਜੋ ਸਕੂਲ ਤੋਂ ਦੂਰ ਹੋ ਗਏ ਹਨ। ਹੁਣ ਟੈਨਿਸ ਵਰਲਡ ਸਟਾਰ ਰੋਜਰ ਫੈਡਰਰ ਅਜਿਹੇ ਬੱਚਿਆਂ ਦੀ ਮਦਦ ਲਈ ਅੱਗੇ ਆਇਆ ਹੈ। ਉਨ੍ਹਾਂ ਦੀ ਫਾਊਂਡੇਸ਼ਨ ਨੇ ਇਨ੍ਹਾਂ ਬੱਚਿਆਂ ਦੀ ਮਦਦ ਲਈ 3.8 ਕਰੋੜ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। ਰੋਜਰ ਫੈਡਰਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ।
ਫੈਡਰਰ ਨੇ ਕਿਹਾ ਹੈ, 'ਮੈਂ ਅਤੇ ਮੇਰਾ ਪਰਿਵਾਰ ਯੂਕਰੇਨ ਦੀਆਂ ਤਸਵੀਰਾਂ ਦੇਖ ਕੇ ਡਰ ਗਏ ਹਾਂ। ਬੇਕਸੂਰ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਦੇਖ ਕੇ ਦਿਲ ਦੁਖਦਾ ਹੈ। ਅਸੀਂ ਇੱਥੇ ਸ਼ਾਂਤੀ ਲਈ ਖੜ੍ਹੇ ਹਾਂ। ਅਸੀਂ ਯੂਕਰੇਨ ਦੇ ਉਨ੍ਹਾਂ ਬੱਚਿਆਂ ਦੀ ਮਦਦ ਕਰਾਂਗੇ ਜਿਨ੍ਹਾਂ ਨੂੰ ਦੇਖਭਾਲ ਦੀ ਸਖ਼ਤ ਲੋੜ ਹੈ।
- - - - - - - - - Advertisement - - - - - - - - -