Vladimir Putin Gift: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੂੰ ਰੂਸ ਦੀ ਬਣੀ Aurus Senat Limousine ਗਿਫਟ ਕੀਤੀ ਹੈ। ਦਰਅਸਲ, ਵਲਾਦੀਮੀਰ ਪੁਤਿਨ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਦੌਰੇ ਉਤੇ ਗਏ ਸਨ।


ਇਸ ਦੌਰਾਨ ਉਨ੍ਹਾਂ ਨੇ ਕਿਮ ਜੋਂਗ ਉਨ ਨੂੰ ਇਹ ਬਹੁਤ ਹੀ ਖਾਸ ਤੋਹਫਾ ਦਿੱਤਾ। ਇਸ ਕਾਰ ਨੂੰ Rolls-Royals ਦੀ ਕਾਪੀ ਕਿਹਾ ਜਾ ਰਿਹਾ ਹੈ। ਇਸ ਦੇ ਫੀਚਰਸ ਤੋਂ ਲੱਗਦਾ ਹੈ ਕਿ ਇਹ ਕਾਰ ਨਹੀਂ ਬਲਕਿ ਇਹ ਬੰਕਰ ਹੈ। ਅਸਲ 'ਚ Aurus Senat Limousine ਕਾਰ ਖਾਸ ਤੌਰ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਬਣਾਈ ਗਈ ਹੈ। 


ਜ਼ਾਹਿਰ ਹੈ ਕਿ ਇਸ ਦੇ ਫੀਚਰਸ ਵੀ ਸ਼ਾਨਦਾਰ ਹੋਣਗੇ। ਇਸ ਕਾਰ ਨੂੰ ਪੁਤਿਨ ਦੇ ਖਾਸ ਵਿਸ਼ੇਸ਼ ਨਿਰਦੇਸ਼ਾਂ 'ਤੇ ਬਣਾਇਆ ਗਿਆ ਹੈ ਅਤੇ ਇਸ ਕਾਰ ਨੂੰ ਪਹਿਲੀ ਵਾਰ 2018 'ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਇਸ ਨੂੰ 2021 ਵਿੱਚ ਜਨਤਾ ਲਈ ਲਾਂਚ ਕੀਤਾ ਗਿਆ ਸੀ।


ਇਸ ਦਾ ਡਿਜ਼ਾਈਨ ਰੂਸੀ ਕੰਪਨੀ NAMI ਦੁਆਰਾ ਤਿਆਰ ਕੀਤਾ ਗਿਆ ਹੈ, ਜਦੋਂ ਕਿ ਮਾਡਲ ਰੂਸ ਦੇ ਕੇਂਦਰੀ ਵਿਗਿਆਨਕ ਖੋਜ ਆਟੋਮੋਬਾਈਲ ਅਤੇ ਆਟੋਮੋਟਿਵ ਇੰਜਨ ਇੰਸਟੀਚਿਊਟ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। Aurus Senat Limousine ਦੇ 3 ਮਾਡਲ ਹਨ। 


ਇਸ ਵਿੱਚ ਸਟੈਂਡਰਡ ਸੈਨੇਟ, ਸੈਨੇਟ ਲੌਂਗ ਅਤੇ ਸੈਨੇਟ ਲਿਮੋਜ਼ਿਨ ਸ਼ਾਮਲ ਹਨ। ਕੁਝ ਵਿਸ਼ਲੇਸ਼ਕ ਇਸ ਨੂੰ ਰੋਲਸ-ਰਾਇਸ ਦੀ ਕਾਪੀ ਕਹਿੰਦੇ ਹਨ, ਪਰ ਰੂਸੀ ਕੰਪਨੀਆਂ ਦਾ ਕਹਿਣਾ ਹੈ ਕਿ ਇਹ 1940 ਵਿੱਚ ਸੋਵੀਅਤ ਯੁੱਗ ਦੌਰਾਨ ਬਣਾਈ ਗਈ ZIS110 ਸੋਵੀਅਤ ਲਿਮੋਜ਼ਿਨ ਤੋਂ ਪ੍ਰੇਰਿਤ ਹੈ। ਕਿਮ ਜੋਂਗ ਉਨ ਕੋਲ ਪਹਿਲਾਂ ਹੀ ਚਾਰ ਮਰਸਡੀਜ਼ ਮਾਡਲ ਅਤੇ ਇੱਕ ਲੈਕਸਸ ਕਾਰ ਹੈ। ਹੁਣ ਇਹ ਰੂਸੀ ਸੁਪਰ ਕਾਰ ਵੀ ਉਨ੍ਹਾਂ ਦੀ ਕਲੈਕਸ਼ਨ 'ਚ ਸ਼ਾਮਲ ਹੋ ਗਈ ਹੈ।


Aurus Senat Limousine ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਕਾਰ 6,700 ਮਿਲੀਮੀਟਰ (6.70 ਮੀਟਰ) ਲੰਬੀ ਹੈ ਅਤੇ ਇਸ ਦਾ ਭਾਰ 2,700 ਕਿਲੋਗ੍ਰਾਮ ਹੈ। ਕਾਰ ਨੂੰ ਪੂਰੀ ਤਰ੍ਹਾਂ ਬੁਲੇਟ ਪਰੂਫ ਬਣਾਇਆ ਗਿਆ ਹੈ ਅਤੇ ਇਸ 'ਤੇ ਗੋਲੀਆਂ ਜਾਂ ਬੰਬਾਂ ਦਾ ਬਿਲਕੁਲ ਵੀ ਅਸਰ ਨਹੀਂ ਹੁੰਦਾ ਹੈ। 


ਕਾਰ 'ਤੇ ਬੰਬ ਸੁੱਟਿਆ ਜਾਵੇ ਜਾਂ ਜ਼ਮੀਨ 'ਤੇ ਰੱਖ ਕੇ ਵਿਸਫੋਟ ਕੀਤਾ ਜਾਵੇ, ਇਹ ਕਾਰ ਹੇਠਾਂ ਤੋਂ ਉੱਪਰ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕਾਰ ਵਿੱਚ ਇੱਕ ਸੈਲਫ ਕੰਟੇਨ ਆਕਸੀਜਨ ਸਪਲਾਈ ਸਿਸਟਮ ਹੈ, ਜਦੋਂ ਕਿ ਟਾਇਰ ਫਲੈਟ ਰਬੜ ਦੇ ਬਣੇ ਹੋਏ ਹਨ। 


ਕਾਰ ਦੇ ਅੰਦਰ ਹੀ ਇੱਕ Secure Line Communication System ਹੈ, ਜੋ ਦੁਨੀਆ ਵਿੱਚ ਕਿਤੇ ਵੀ ਗੱਲ ਕਰਨ ਦੀ ਆਗਿਆ ਦਿੰਦੀ ਹੈ। ਇੰਨਾ ਹੀ ਨਹੀਂ ਇਹ ਕਾਰ ਖੁਦ ਕਈ ਤਰ੍ਹਾਂ ਦੇ ਮਾਰੂ ਹਥਿਆਰਾਂ ਨਾਲ ਲੈਸ ਹੈ। ਇਹ ਵਿਸ਼ੇਸ਼ਤਾਵਾਂ ਕਾਰ ਨੂੰ ਬੰਕਰ ਵਿੱਚ ਬਦਲ ਦਿੰਦੀਆਂ ਹਨ। Aurus Senat Limousine ਦੀ ਪਾਵਰ ਦੀ ਗੱਲ ਕਰੀਏ ਤਾਂ ਇਸ 'ਚ 6.6 ਲਿਟਰ ਦਾ V12 ਇੰਜਣ ਹੈ। ਇਹ 850 BHP ਦੀ ਪਾਵਰ ਜਨਰੇਟ ਕਰਦਾ ਹੈ। ਪੋਰਸ਼ ਨੇ ਇਸ ਦੇ ਇੰਜਣ ਨੂੰ ਬਣਾਉਣ 'ਚ ਵੀ ਮਦਦ ਕੀਤੀ ਹੈ। 


ਇਸ ਵਿੱਚ ਭਾਰਤ ਵਿੱਚ ਵਿਕਣ ਵਾਲੀ ਲਗਜ਼ਰੀ SUV ਫਾਰਚੂਨਰ ਨਾਲੋਂ 4 ਗੁਣਾ ਜ਼ਿਆਦਾ ਪਾਵਰ ਹੈ। ਸਾਲ 2021 ਵਿੱਚ ਇਸ ਕਾਰ ਦੀ ਕੀਮਤ ਨੂੰ 3 ਲੱਖ ਡਾਲਰ (2.40 ਕਰੋੜ ਰੁਪਏ) ਵਿੱਚ ਵੇਚਿਆ ਗਿਆ ਸੀ। ਰੂਸੀ ਏਜੰਸੀਆਂ ਮੁਤਾਬਕ 2024 'ਚ ਰੂਸ 'ਚ ਹੁਣ ਤੱਕ 40 ਮਾਡਲ ਵੇਚੇ ਜਾ ਚੁੱਕੇ ਹਨ। ਸਾਲ 2022 'ਚ ਸਿਰਫ 31 ਕਾਰਾਂ ਹੀ ਵਿਕੀਆਂ ਸਨ।