Aghanistan Taliban Crisis: ਵਿਸ਼ਵ ਭਾਈਚਾਰੇ ਨੇ 76 ਸਾਲ ਪਹਿਲਾਂ ਸੰਯੁਕਤ ਰਾਸ਼ਟਰ ਸੰਘ (United Nations) ਦੇ ਰੂਪ ਵਿੱਚ ਇੱਕ ਸੰਗਠਨ ਬਣਾਇਆ ਸੀ, ਪਰ ਅਫਗਾਨਿਸਤਾਨ ਦੇ ਮਾਮਲੇ ਵਿੱਚ, ਇਹ ਅੱਜ ਵੀ ਬੇਵੱਸ ਨਜ਼ਰ ਆ ਰਿਹਾ ਹੈ। ਤਾਲਿਬਾਨ ਦੇ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਠੋਸ ਕਾਰਵਾਈ ਕਰਨ ਦੀ ਬਜਾਏ ਸਿਰਫ ਅਪੀਲ ਕਰਨ ਲਈ ਮਜਬੂਰ ਹੈ। ਦਰਅਸਲ, ਸੰਯੁਕਤ ਰਾਸ਼ਟਰ ਕੋਈ ਵੀ ਕਦਮ ਉਦੋਂ ਹੀ ਚੁੱਕ ਸਕਦਾ ਹੈ ਜਦੋਂ ਵੀਟੋ ਸ਼ਕਤੀ ਵਾਲੇ ਦੇਸ਼ ਅਜਿਹਾ ਕਰਨ ਲਈ ਸਹਿਮਤ ਹੋਣ। ਵੀਟੋ ਪਾਵਰ ਵਾਲੇ ਦੇਸ਼ ਅਮਰੀਕਾ, ਫਰਾਂਸ, ਬ੍ਰਿਟੇਨ, ਰੂਸ ਤੇ ਚੀਨ ਹਨ। ਇਨ੍ਹਾਂ ਦੇਸ਼ਾਂ ਵਿੱਚ ਤਾਲਿਬਾਨ ਬਾਰੇ ਕੋਈ ਸਹਿਮਤੀ ਨਹੀਂ।


ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸੰਯੁਕਤ ਰਾਸ਼ਟਰ ਕਿਸੇ ਵੀ ਦੇਸ਼ ਵਿੱਚ ਜੰਗ ਨੂੰ ਰੋਕਣ ਵਿੱਚ ਸਿੱਧਾ ਦਖਲ ਨਹੀਂ ਦਿੰਦਾ। ਜੇ ਸਥਿਤੀ ਕਿਤੇ ਵਿਗੜ ਵੀ ਜਾਂਦੀ ਹੈ, ਤਾਂ ਸੰਯੁਕਤ ਰਾਸ਼ਟਰ ਕੁਝ ਨਹੀਂ ਕਰ ਸਕਦਾ; ਜਦੋਂ ਤੱਕ ਸਾਰੀਆਂ ਧਿਰਾਂ ਸੰਯੁਕਤ ਰਾਸ਼ਟਰ ਨੂੰ ਸਾਲਸ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦੀਆਂ। ਉਂਝ ਵੀ, ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਹੈ, ਇਹ ਸ਼ਾਂਤੀ ਨੂੰ ਕਿਸੇ ਉੱਤੇ ਠੋਸ ਨਹੀਂ ਸਕਦਾ। ਭਾਵ, ਉਸ ਦਾ ਕੰਮ ਸਿਰਫ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਫਗਾਨਿਸਤਾਨ ਵਿੱਚ ਰੂਸ, ਚੀਨ ਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਦਖਲ ਕਾਰਨ ਸੰਯੁਕਤ ਰਾਸ਼ਟਰ ਦੀ ਭੂਮਿਕਾ ਛੋਟੀ ਹੋ ਜਾਂਦੀ ਹੈ।


ਅਫਗਾਨਿਸਤਾਨ ਵਿੱਚ ਭੁੱਖਮਰੀ ਦੀ ਗੰਭੀਰ ਸਮੱਸਿਆ


ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੀ ਖੁਰਾਕ ਏਜੰਸੀ ਦੇ ਮੁਖੀ ਨੇ ਕਿਹਾ ਹੈ ਕਿ ਦੇਸ਼ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਉੱਥੇ ਇੱਕ ਮਾਨਵਤਾਵਾਦੀ ਸੰਕਟ ਪੈਦਾ ਹੋ ਰਿਹਾ ਹੈ, ਜਿਸ ਵਿੱਚ 1 ਕਰੋੜ 40 ਲੱਖ ਲੋਕ ਭੁੱਖਮਰੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਫਗਾਨਿਸਤਾਨ ਦਾ ਸੰਘਰਸ਼, ਤਿੰਨ ਸਾਲਾਂ ਵਿੱਚ ਦੇਸ਼ ਦਾ ਸਭ ਤੋਂ ਭੈੜਾ ਸੋਕਾ ਤੇ ਕੋਵਿਡ ਮਹਾਂਮਾਰੀ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਨੇ ਪਹਿਲਾਂ ਹੀ ਗੰਭੀਰ ਸਥਿਤੀ ਵੱਲ ਧੱਕ ਦਿੱਤਾ ਹੈ। ਇੱਥੇ 40 ਫ਼ੀਸਦੀ ਤੋਂ ਵੱਧ ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਪਸ਼ੂ ਧਨ ਸੋਕੇ ਨਾਲ ਤਬਾਹ ਹੋ ਗਏ ਹਨ। ਤਾਲਿਬਾਨ ਦੇ ਅੱਗੇ ਵਧਣ ਤੇ ਸਰਦੀਆਂ ਆਉਣ ਦੇ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ।


ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੀ ਖੁਰਾਕ ਏਜੰਸੀ ਦੀ ਡਾਇਰੈਕਟਰ ਮੈਰੀ ਐਲਨ ਮੈਕਗਾਰਟੀ ਨੇ ਸੰਘਰਸ਼ ਨੂੰ ਰੋਕਣ ਦੀ ਮੰਗ ਕੀਤੀ ਅਤੇ ਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭੋਜਨ ਪਹੁੰਚਾਉਣ ਲਈ ਲੋੜੀਂਦੇ 20 ਕਰੋੜ ਡਾਲਰ ਮੁਹੱਈਆ ਕਰਵਾਉਣ। ਤਾਂ ਜੋ ਇਹ ਸਭ ਸਰਦੀਆਂ ਦੇ ਸ਼ੁਰੂ ਹੋਣ ਅਤੇ ਸੜਕਾਂ ਦੇ ਜਾਮ ਹੋਣ ਤੋਂ ਪਹਿਲਾਂ ਆਮ ਸਥਾਨਕ ਲੋਕਾਂ ਤੱਕ ਪਹੁੰਚ ਸਕੇ।


ਇਹ ਵੀ ਪੜ੍ਹੋ: Shehnaaz Gill-Sidharth Shukla ਨੇ 'ਡਾਂਸ ਦੀਵਾਨੇ 3' ਦੇ ਸੈੱਟ 'ਤੇ ਕੀਤਾ ਡਾਂਸ, ਕਈ ਵੀਡੀਓ ਹੋ ਰਹੇ ਵਾਈਰਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904