America Stop Trade: ਰੂਸੀ ਫ਼ੌਜ ਦੀ ਸਹਾਇਤਾ ਕਰਨ ਦੇ ਦੋਸ਼ ਹੇਠ ਅਮਰੀਕਾ ਨੇ ਭਾਰਤ ਤੇ ਚੀਨ ਸਮੇਤ ਅੱਠ ਮੁਲਕਾਂ ਦੀਆਂ ਕੰਪਨੀਆਂ ਨਾਲ ਵਪਾਰ ਰੋਕ ਦਿੱਤਾ ਹੈ। ਇਨ੍ਹਾਂ ’ਚੋਂ 42 ਕੰਪਨੀਆਂ ਚੀਨ ਦੀਆਂ ਹਨ। ਵਪਾਰ ਬਰਾਮਦ ਕੰਟਰੋਲ ਸੂਚੀ ’ਚ ਫਿਨਲੈਂਡ, ਜਰਮਨੀ, ਭਾਰਤ, ਤੁਰਕੀ, ਸੰਯੁਕਤ ਅਰਬ ਅਮੀਰਾਤ ਤੇ ਬਰਤਾਨੀਆ ਦੀਆਂ ਸੱਤ ਹੋਰ ਕੰਪਨੀਆਂ ਵੀ ਸ਼ਾਮਲ ਹਨ।


ਇਨ੍ਹਾਂ ਕੰਪਨੀਆਂ ਨੇ ਅਮਰੀਕਾ ’ਚ ਬਣੇ ਇੰਟੀਗ੍ਰੇਟਿਡ ਸਰਕਿਟਾਂ ਦੀ ਸਪਲਾਈ ਸਮੇਤ ਹੋਰ ਫ਼ੌਜੀ ਸਾਜ਼ੋ-ਸਾਮਾਨ ਰੂਸ ਲਈ ਤਿਆਰ ਕੀਤਾ ਸੀ। ਸਰਕਿਟਾਂ ’ਚ ਮਾਈਕਰੋਇਲੈਕਟ੍ਰਾਨਿਕਸ ਸ਼ਾਮਲ ਹਨ ਜੋ ਰੂਸ ਨੇ ਮਿਜ਼ਾਈਲਾਂ ਤੇ ਡ੍ਰੋਨ ਪ੍ਰਣਾਲੀਆਂ ’ਚ ਵਰਤੇ ਹਨ। ਅਮਰੀਕੀ ਵਣਜ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਰੂਸ ਵੱਲੋਂ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਯੂਕਰੇਨ ’ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਬਰਾਮਦਾਂ ’ਤੇ ਨਜ਼ਰ ਰੱਖਣ ਵਾਲੇ ਵਿਭਾਗ ਦੇ ਸਹਾਇਕ ਸਕੱਤਰ ਮੈਥਿਊ ਐਕਸਲਰੋਡ ਨੇ ਇਕ ਬਿਆਨ ’ਚ ਕਿਹਾ,‘‘ਕੰਪਨੀਆਂ ਨਾਲ ਕਾਰੋਬਾਰ ਰੋਕ ਕੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਅਮਰੀਕੀ ਮੂਲ ਦੀ ਤਕਨਾਲੋਜੀ ਰੂਸੀ ਰੱਖਿਆ ਖੇਤਰ ਨੂੰ ਸਪਲਾਈ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’’


ਚੀਨ ਨੇ ਅਮਰੀਕੀ ਕਾਰਵਾਈ ਨੂੰ ਆਰਥਿਕ ਧੱਕੇਸ਼ਾਹੀ ਅਤੇ ਇਕਪਾਸੜ ਧਮਕਾਉਣ ਦੀ ਹਰਕਤ ਦੱਸਿਆ ਹੈ। ਚੀਨੀ ਵਣਜ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਅਮਰੀਕਾ ਨੂੰ ਆਪਣੇ ਗਲਤ ਫ਼ੈਸਲਿਆਂ ਨੂੰ ਤੁਰੰਤ ਸਹੀ ਕਰਨਾ ਚਾਹੀਦਾ ਹੈ ਤੇ ਉਹ ਚੀਨੀ ਕੰਪਨੀਆਂ ਨੂੰ ਬਿਨਾ ਕਿਸੇ ਕਾਰਨ ਦੇ ਦਬਾਉਣਾ ਬੰਦ ਕਰੇ। ਕੰਪਨੀਆਂ ਨੂੰ ਕਾਲੀ ਸੂਚੀ ’ਚ ਉਸ ਸਮੇਂ ਪਾਇਆ ਜਾਂਦਾ ਹੈ ਜਦੋਂ ਅਮਰੀਕਾ ਸਮਝਦਾ ਹੈ ਕਿ ਉਸ ਦੀ ਸੁਰੱਖਿਆ ਜਾਂ ਵਿਦੇਸ਼ ਨੀਤੀ ਨੂੰ ਕੋਈ ਖ਼ਤਰਾ ਹੈ।


ਇਹ ਵੀ ਪੜ੍ਹੋ: Punjab News: ਪੰਜਾਬ 'ਚ ਨਵਾਂ ਸੰਕਟ! ਮੰਡੀਆਂ ਦਾ ਕੰਮ ਠੱਪ, 10 ਲੱਖ ਮਜ਼ਦੂਰਾਂ ਵੱਲੋਂ ਹੜਤਾਲ ਦਾ ਐਲਾਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਇਸ ਦੇਸ਼ 'ਚ ਫੈਲੀ ਜਾਨਲੇਵਾ 'ਰਹੱਸਮਈ ਬਿਮਾਰੀ', ਅਣਗਿਣਤ ਬੱਚੇ ਹੋਏ 'ਅਧਰੰਗ', ਡਰਾਉਣੀ ਵੀਡੀਓ ਸਾਹਮਣੇ ਆਈ