ਅਮਰੀਕਾ ਦੇ ਹਿਊਸਟਾਨ 'ਚ ਸ਼ੁੱਕਰਵਾਰ ਅੱਠ ਮਹੀਨੇ ਦੇ ਬੱਚੇ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਬੱਚੇ ਦੇ ਤਿੰਨ ਸਾਲ ਦੇ ਵੱਡੇ ਭਰਾ ਦੇ ਹੱਥ 'ਚ ਘਰ ਪਈ ਬੰਦੂਕ ਲੱਗ ਗਈ ਤੇ ਉਸ ਨੇ ਹੀ ਗੋਲ਼ੀ ਚਲਾਈ। ਹਿਊਸਟਨ ਪੁਲਿਸ ਵਿਭਾਗ ਦੇ ਸਹਾਇਕ ਪ੍ਰਮੁੱਖ ਵੇਂਡੀ ਬੈਮਬ੍ਰਿਜ ਨੇ ਦੱਸਿਆ ਕਿ ਬੱਚੇ ਨੂੰ ਸ਼ੁੱਕਰਵਾਰ ਸਵੇਰੇ ਪੇਟ 'ਚ ਗੋਲ਼ੀ ਲੱਗੀ। ਪਰਿਵਾਰ ਦੇ ਮੈਂਬਰ ਜ਼ਖ਼ਮੀ ਬੱਚੇ ਨੂੰ ਲੈਕੇ ਹਸਪਤਾਲ ਗਏ ਜਿੱਥੇ ਉਸ ਦੀ ਮੌਤ ਹੋ ਗਈ।
ਹਥਿਆਰਾਂ ਨੂੰ ਪਹੁੰਚ ਤੋਂ ਦੂਰ ਰੱਖਣ ਦੀ ਅਪੀਲ
ਹਿਊਸਟਨ ਪੁਲਿਸ ਵਿਭਾਗ ਦੇ ਸਹਾਇਕ ਪ੍ਰਮੁੱਖ ਵੇਂਡੀ ਵੈਮਬ੍ਰਿਜ ਨੇ ਕਿਹਾ, 'ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਹਥਿਆਰਾਂ ਨੂੰ ਘਰ 'ਚ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ। ਤੁਸੀਂ ਹਥਿਆਰ ਸੁਰੱਖਿਅਤ ਰੱਖਣ ਲਈ ਕਈ ਚੀਜ਼ਾਂ ਕਰ ਸਕਦੇ ਹੋ। ਕਿਰਪਾ ਕਰਕੇ ਇਸ ਪਰਿਵਾਰ ਲਈ ਦੁਆਵਾਂ ਕਰੋ। ਇਹ ਬਹੁਤ ਦੁਖਦਾਈ ਘਟਨਾ ਹੈ।' ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਇਸ ਮਾਮਲੇ 'ਚ ਹੁਣ ਤਕ ਕੋਈ ਇਲਜ਼ਾਮ ਨਹੀਂ ਲਾਇਆ ਗਿਆ।
ਪੁਲਿਸ ਨੇ ਬੰਦੂਕ ਬਰਾਮਦ ਕੀਤੀ
ਪੁਲਿਸ ਅਧਿਕਾਰੀਆਂ ਨੂੰ ਸ਼ੁਰੂਆਤ 'ਚ ਘਟਨਾ 'ਚ ਇਸਤੇਮਾਲ ਬੰਦੂਕ ਨਹੀਂ ਮਿਲੀ ਪਰ ਬਾਅਦ 'ਚ ਉਸ ਵਾਹਨ ਦੇ ਅੰਦਰੋਂ ਬਰਾਮਦ ਕੀਤੀ ਗਈ ਜਿਸ 'ਚ ਪਰਿਵਾਰ ਦੇ ਮੈਂਬਰ ਬੱਚੇ ਨੂੰ ਹਸਪਤਾਲ ਲੈਕੇ ਗਏ ਸਨ। ਬੈਮਬ੍ਰਿਜ ਨੇ ਦੱਸਿਆ ਕਿ ਜਾਂਚਕਰਤਾ ਇਹ ਪਤਾ ਲਾ ਰਹੇ ਹਨ ਕਿ ਇਸ ਮਾਮਲੇ 'ਚ ਕੋਈ ਇਲਜ਼ਾਮ ਲਾਇਆ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :