ਨਵੀਂ ਦਿੱਲੀ: ਅਮਰੀਕੀ ਕੰਪਨੀ ਬੋਇੰਗ ਨੇ 12 ਹਜ਼ਾਰ ਕਰਮਚਾਰੀਆਂ ਨੂੰ ਕੱਢਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ 6,770 ਕਰਮਚਾਰੀਆਂ ਨੂੰ ਇਸੇ ਹਫ਼ਤੇ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਦਕਿ ਬਾਕੀਆਂ ਦੀ ਅਗਲੇ ਹਫ਼ਤੇ ਛਾਂਟੀ ਕੀਤੀ ਜਾਵੇਗੀ। ਕੰਪਨੀ ਨੇ ਕਰਮਚਾਰੀਆਂ ਲਈ ਮਰਜ਼ੀ ਨਾਲ ਨੌਕਰੀ ਛੱਡਣ ਦੀ ਪ੍ਰਕਿਰਿਆ ਚਲਾਈ ਹੋਈ ਹੈ। ਇਸ ਲਈ ਛਾਂਟੀ ਦੀ ਇਸ ਯੋਜਨਾ ਤਹਿਤ ਨੌਕਰੀ ਛੱਡਣ ਵਾਲੇ ਕਰਮਚਾਰੀ ਵੀ ਸ਼ਾਮਲ ਹਨ।
ਬੋਇੰਗ 'ਚ ਕਰੀਬ 1.6 ਲੱਖ ਲੋਕ ਕੰਮ ਕਰਦੇ ਹਨ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ 'ਚ ਹਵਾਈ ਸਫ਼ਰ ਪ੍ਰਭਾਵਿਤ ਹੋਇਆ ਹੈ। ਕੰਪਨੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਇਸ ਲਈ ਕੰਪਨੀ ਨੇ ਆਪਣੇ ਕੁੱਲ ਕਰਮਚਾਰੀਆਂ 'ਚੋਂ 10 ਫੀਸਦ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ।
ਬੋਇੰਗ ਦੇ ਪ੍ਰੈਜ਼ੀਡੈਂਟ ਤੇ ਸੀਈਓ ਡੇਵਿਡ ਕੈਲਹੋਨ ਨੇ ਆਪਣੇ ਕਰਮਚਾਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਕਿ ਪਿਛਲੇ ਮਹੀਨੇ ਕਰਮਚਾਰੀਆਂ ਦੀ ਕਮੀ ਕਰਨ ਤਹਿਤ ਅਸੀਂ ਆਪਣੀ ਮਰਜ਼ੀ ਨਾਲ ਨੌਕਰੀ ਛੱਡਣ ਦਾ ਪ੍ਰੋਗਰਾਮ ਚਲਾਇਆ ਸੀ। ਹੁਣ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਦੱਸਣੀ ਪੈ ਰਹੀ ਹੈ ਕਿ ਅਸੀਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਲਿਆ ਹੈ। ਇਸ ਤਹਿਤ ਇਸੇ ਹਫ਼ਤੇ 6,770 ਕਰਮਚਾਰੀਆਂ ਨੂੰ ਕੱਢਿਆ ਜਾਵੇਗਾ।
ਹਾਲਾਂਕਿ ਉਨ੍ਹਾਂ ਕਿਹਾ ਕਿ ਕੰਪਨੀ ਤੋਂ ਕੱਢੇ ਜਾਣ ਵਾਲੇ ਕਰਮਚਾਰੀਆਂ ਨੂੰ ਭੁਗਤਾਨ ਤੋਂ ਇਲਾਵਾ ਹਰ ਸੰਭਵ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਕਰਮਚਾਰੀਆਂ ਨੂੰ ਕੋਬਰਾ ਹੈਲਥ ਕੇਅਰ ਕਵਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਸਥਾਨਕ ਕਾਨੂੰਨਾਂ ਤਹਿਤ ਹਰ ਤਰ੍ਹਾਂ ਦੇ ਲਾਭ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ, ਦਿਨ ਚੜ੍ਹਦਿਆਂ ਹੀ 6 ਨਵੇਂ ਮਰੀਜ਼
ਸੀਈਓ ਡੇਵਿਡ ਕੈਲਹੋਨ ਨੇ ਕਿਹਾ ਏਅਰਲਾਇਨ ਇੰਡਸਟਰੀ 'ਤੇ ਕੋਵਿਡ-19 ਦਾ ਬਹੁਤ ਖਤਰਨਾਕ ਪ੍ਰਭਾਵ ਪਿਆ ਹੈ। ਇਸ ਦਾ ਮਤਲਬ ਕਿ ਆਉਣ ਵਾਲੇ ਕੁਝ ਸਾਲਾਂ 'ਚ ਸਾਡੇ ਗਾਹਕ ਕਮਰਸ਼ੀਅਲ ਜੈੱਟ ਤੇ ਹੋਰ ਸੇਵਾਵਾਂ ਦੀ ਖਰੀਦਦਾਰੀ 'ਚ ਵੱਡੀ ਕਟੌਤੀ ਕਰਨਗੇ। ਇਸ ਕਾਰਨ ਸਾਡੇ ਕੋਲ ਕੰਮ ਦੀ ਕਮੀ ਹੋਵੇਗੀ।
ਇਹ ਵੀ ਪੜ੍ਹੋ: ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਨੇ ਮੁੜ ਪਸਾਰੇ ਪੈਰ, ਇਕੋ ਦਿਨ 34 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ