ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਜਾਰੀ ਤਣਾਅ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਫੋਨ ਤੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਪੌਂਪੀਓ ਨੇ ਕਰੀਬ 10 ਪਹਿਲਾਂ ਫੋਨ ਕੀਤਾ ਸੀ ਤੇ ਸੰਕਟ ਸਮੇਂ ਭਾਰਤ ਨੂੰ ਅਮਰੀਕਾ ਦਾ ਸਮਰਥਨ ਦੇਣ ਦੀ ਗੱਲ ਆਖੀ ਸੀ।


ਮਾਰਚ ਤੋਂ ਹੁਣ ਤਕ ਪੌਂਪੀਓ ਤੇ ਜੈਸ਼ੰਕਰ ਨੇ ਕਰੀਬ ਤਿੰਨ ਵਾਰ ਇਕ ਦੂਜੇ ਨਾਲ ਗੱਲਬਾਤ ਕੀਤੀ ਹੈ। ਸੂਤਰਾਂ ਮੁਤਾਬਕ ਫੋਨ ਬਾਰੇ ਜਾਣਕਾਰੀ ਰਣਨੀਤਕ ਕਾਰਨਾਂ ਕਰਕੇ ਜਨਤਕ ਨਹੀਂ ਕੀਤੀ ਗਈ। ਕਿਉਂਕਿ ਭਾਰਤ ਤੇ ਚੀਨ ਇਸ ਸਮੇਂ ਫੌਜ ਅਤੇ ਸਿਆਸੀ ਪੱਧਰ ਦੀ ਵਾਰਤਾ ਕਰ ਰਹੇ ਹਨ।


ਅਜਿਹੇ 'ਚ ਪਿਛਲੇ 10 ਦਿਨਾਂ ਤੋਂ ਅਮਰੀਕਾ ਵੱਲੋਂ ਜਾਰੀ ਬਿਆਨਾਂ 'ਚ ਭਾਰਤ ਪ੍ਰਤੀ ਖੁੱਲ੍ਹ ਕੇ ਸਮਰਥਨ ਦਿਖਾਇਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਇਸ ਮਾਮਲੇ 'ਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ਲਾਈ ਪਾਬੰਦੀ ਦੇ ਫੈਸਲੇ ਦਾ ਵੀ ਸੁਆਗਤ ਕੀਤਾ ਸੀ।


ਇਹ ਵੀ ਪੜ੍ਹੋ:


ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ


ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ

ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ