Student visa in USA: ਇਸ ਸਾਲ ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਸਟੱਡੀ ਵੀਜ਼ੇ ਦਿੱਤੇ ਹਨ। ਅਮਰੀਕਾ ਨੇ ਇਸ ਸਾਲ 82,000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ। ਕੋਰੋਨਾ ਕਾਲ ਤੋਂ ਬਾਅਦ ਇੱਕ ਵਾਰ ਮੁੜ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਦੀ ਰੁਖ ਕਰਨ ਲੱਗੇ ਹਨ। ਅਮਰੀਕਾ ਵੀ ਹੁਣ ਵੱਧ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਅੰਦਰ ਪੜ੍ਹਾਈ ਦਾ ਮੌਕਾ ਦੇ ਰਿਹਾ ਹੈ। 


ਹਾਸਲ ਜਾਣਕਾਰੀ ਮੁਤਾਬਕ ਭਾਰਤ ਵਿੱਚ ਸਥਿਤ ਯੂਐਸ ਮਿਸ਼ਨ ਨੇ ਸਾਲ 2022 ਵਿੱਚ ਰਿਕਾਰਡਤੋੜ 82,000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਕਿਸੇ ਹੋਰ ਮੁਲਕ ਵੱਲੋਂ ਜਾਰੀ ਵੀਜ਼ਿਆਂ ਦੇ ਮੁਕਾਬਲੇ ਸਭ ਤੋਂ ਵੱਧ ਹਨ। ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦਾ ਲਗਪਗ 20 ਫ਼ੀਸਦੀ ਹਿੱਸਾ ਹਨ। 


ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ, ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਮਗਰੋਂ ਸੰਭਾਲਣਗੇ ਕਮਾਨ


ਅਮਰੀਕੀ ਮਾਮਲਿਆਂ ਸਬੰਧੀ ਅਧਿਕਾਰੀ ਪੈਟਰੀਸੀਆ ਲਾਸਿਨਾ ਨੇ ਕਿਹਾ,‘ਕੋਵਿਡ- 19 ਕਾਰਨ ਪਿਛਲੇ ਵਰ੍ਹਿਆਂ ’ਚ ਹੋਈ ਦੇਰੀ ਤੋਂ ਬਾਅਦ ਇਸ ਵਰ੍ਹੇ ਇਹ ਦੇਖਕੇ ਖੁਸ਼ ਹਾਂ ਕਿ ਇੰਨੀ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵੀਜ਼ੇ ਮਿਲਣ ਮਗਰੋਂ ਉਹ ਆਪਣੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲੈਣ ’ਚ ਸਫ਼ਲ ਹੋਏ ਹਨ। ਅਸੀਂ ਇਨ੍ਹਾਂ ਗਰਮੀਆਂ ਵਿੱਚ ਹੀ 82,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਪਿਛਲੇ ਕਿਸੇ ਵੀ ਸਾਲ ਦੀ ਤੁਲਨਾ ’ਚ ਜ਼ਿਆਦਾ ਹਨ।’ 


ਨਵੀਂ ਦਿੱਲੀ ਵਿੱਚ ਸਥਿਤ ਅਮਰੀਕਾ ਦੀ ਅੰਬੈਸੀ ਤੇ ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿੱਚ ਸਥਿਤ ਚਾਰ ਕੌਂਸੂਲੇਟਾਂ ਨੇ ਮਈ ਤੋਂ ਅਗਸਤ ਦੌਰਾਨ ਵਿਦਿਆਰਥੀ ਵੀਜ਼ਿਆਂ ਸਬੰਧੀ ਅਰਜ਼ੀਆਂ ਦਾ ਨਿਬੇੜਾ ਤਰਜੀਹੀ ਆਧਾਰ ’ਤੇ ਕੀਤਾ ਤਾਂ ਕਿ ਯੋਗ ਵਿਦਿਆਰਥੀ ਤਜਵੀਜ਼ਤ ਸਮੇਂ ’ਤੇ ਆਪਣੇ ਕੋਰਸਾਂ ’ਚ ਦਾਖ਼ਲਾ ਲੈ ਸਕਣ। 


ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਭਾਰਤੀ ਪਰਿਵਾਰ ਉੱਚ ਸਿੱਖਿਆ ਲਈ ਅਮਰੀਕਾ ਨੂੰ ਤਰਜੀਹ ਦਿੰਦੇ ਹਨ। ਸਰਕਾਰੀ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਪੜ੍ਹ ਰਹੇ ਕੁੱਲ ਕੌਮਾਂਤਰੀ ਵਿਦਿਆਰਥੀਆਂ ਦਾ 20 ਫ਼ੀਸਦੀ ਹਿੱਸਾ ਭਾਰਤੀ ਵਿਦਿਆਰਥੀ ਹਨ। ‘ਓਪਨ ਡੋਰਜ਼ 2021’ ਦੀ ਰਿਪੋਰਟ ਮੁਤਾਬਕ ਅਕਾਦਮਿਕ ਵਰ੍ਹੇ 2020-2021 ਵਿੱਚ ਭਾਰਤ ਤੋਂ 167,582 ਵਿਦਿਆਰਥੀਆਂ ਨੇ ਅਮਰੀਕਾ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਦਾਖ਼ਲਾ ਲਿਆ ਸੀ।