ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਲਈ ਅਮਰੀਕਾ ਲਗਾਤਾਰ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ। ਹੁਣ ਟਰੰਪ ਦੇ ਰਵੱਈਏ ਚ ਅਟਾਨਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਟਰੰਪ ਨੇ ਚੀਨ ਪ੍ਰਤੀ ਆਪਣੇ ਵਤੀਰੇ ਚ ਨਰਮੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਉਹ ਦੁਨੀਆ ਤੇ ਚੀਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਅਸੀਂ ਦੁਨੀਆ ਨਾਲ ਕੰਮ ਕਰ ਰਹੇ ਹਾਂ ਅਤੇ ਚੀਨ ਨਾਲ ਵੀ ਕੰਮ ਕਰਾਂਗੇ। ਅਸੀਂ ਸਭ ਨਾਲ ਮਿਲ ਕੇ ਕੰਮ ਕਰਾਂਗੇ। ਪਰ ਜੋ ਹੋਇਆ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ।
ਅਮਰੀਕਾ ਚੀਨੀ ਜਹਾਜ਼ ਕੰਪਨੀਆਂ ਨੂੰ ਵੀ ਸੀਮਤ ਉਡਾਣਾਂ ਦੀ ਆਗਿਆ ਦੇਵੇਗਾ। ਯਾਨੀ ਕਿ ਚੀਨੀ ਉਡਾਣਾਂ ਤੇ ਪੂਰਨ ਪਾਬੰਦੀ ਨਹੀਂ ਲਾਈ ਜਾਵੇਗੀ। ਇਸ ਤੋਂ ਪਹਿਲਾਂ ਅਮਰੀਕਾ ਨੇ ਹਾਲ ਹੀ ਚ ਚੀਨ ਦੀਆਂ ਜਹਾਜ਼ ਕੰਪਨੀਆਂ ਤੇ ਪੂਰੀ ਤਰ੍ਹਾਂ ਰੋਕ ਲਾਉਣ ਦਾ ਐਲਾਨ ਕੀਤਾ ਸੀ।
ਚੀਨ ਤੇ ਲੱਗੀਆਂ ਰੋਕਾਂ ਕਾਰਨ ਅਮਰੀਕੀ ਕੰਪਨੀਆਂ ਯੂਨਾਇਟਡ ਤੇ ਡੇਲਟਾ ਨੂੰ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਤੋਂ ਰੋਕ ਦਿੱਤਾ ਗਿਆ ਸੀ। ਆਵਾਜਾਈ ਵਿਭਾਗ ਨੇ ਕਿਹਾ ਕਿ ਅਮਰੀਕਾ ਚੀਨੀ ਜਹਾਜ਼ ਕੰਪਨੀਆਂ ਨੂੰ ਅਮਰੀਕਾ ਤੇ ਚੀਨ ਵਿਚਾਲੇ ਪ੍ਰਤੀ ਹਫ਼ਤਾ ਕੁੱਲ ਚਾਰ ਉਡਾਣਾਂ ਚਲਾਉਣ ਦੇਵੇਗਾ।
ਇਹ ਵੀ ਪੜ੍ਹੋ: ਕੈਪਟਨ ਦਾ ਨਵਜੋਤ ਸਿੱਧੂ ਬਾਰੇ ਵੱਡਾ ਬਿਆਨ, ਸਿਆਸੀ ਹਲਕਿਆਂ 'ਚ ਛੇੜੀ ਚਰਚਾ
ਓਧਰ ਚੀਨ ਵੀ ਅਮਰੀਕੀ ਉਡਾਣਾਂ ਤੇ ਰੋਕ ਤੋਂ ਪਿੱਛੇ ਹਟ ਗਿਆ ਹੈ। ਚੀਨ ਨੇ ਅਮਰੀਕੀ ਜਹਾਜ਼ ਕੰਪਨੀਆਂ ਨੂੰ ਦੇਸ਼ ਲਈ ਸੀਮਤ ਉਡਾਣਾਂ ਚਲਾਉਣ ਦੀ ਆਗਿਆ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਕਿਮ ਜੋਂਗ ਉਨ ਦੀ ਭੈਣ ਦਾ ਦੱਖਣੀ ਕੋਰੀਆ ਨੂੰ ਦਾਬਾ, ਝੱਟ ਮੰਨੀ ਵੱਡੀ ਮੰਗਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ