Jill Biden Kissed Kamala Harris Husband: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਜਿਲ ਬਾਈਡਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਜਿਲ ਬਾਈਡਨ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡੱਗ ਐਮਹੋਫ ਨੂੰ ਕਿੱਸ ਕਰਦੀ (ਚੁੰਮਦੀ) ਨਜ਼ਰ ਆ ਰਹੀ ਹੈ। ਫੌਕਸ ਨਿਊਜ਼ ਨੇ ਇਹ ਰਿਪੋਰਟ ਜਾਰੀ ਕੀਤੀ ਹੈ।


ਇਹ ਵੀ ਪੜ੍ਹੋ: ਕਾਸਮੈਟਿਕਸ ਕੰਪਨੀ ਲੋਰੀਅਲ ਖ਼ਿਲਾਫ਼ 57 ਮੁਕੱਦਮੇ ਦਾਇਰ, ਘਾਤਕ ਰਸਾਇਣਾਂ ਦੀ ਵਰਤੋਂ ਕਰਨ ਦੇ ਦੋਸ਼


ਰਾਸ਼ਟਰਪਤੀ ਬਾਈਡਨ ਨੇ ਮੰਗਲਵਾਰ ਰਾਤ ਨੈਸ਼ਨਲ ਕੈਪੀਟਲ 'ਚ ਦੂਜੀ ਵਾਰ 'ਸਟੇਟ ਆਫ ਦ ਯੂਨੀਅਨ' ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਸਮੇਤ ਉਪ ਰਾਸ਼ਟਰਪਤੀ ਦੇ ਪਤੀ ਵੀ ਉੱਥੇ ਮੌਜੂਦ ਸਨ। ਕਿਹਾ ਜਾ ਰਿਹਾ ਹੈ ਕਿ ਜੋ ਬਾਈਡਨ ਦਾ ਸੰਬੋਧਨ ਖਤਮ ਹੋਣ ਤੋਂ ਬਾਅਦ ਜਿਲ ਬਿਡੇਨ ਨੇ ਹੈਰਿਸ ਦੇ ਪਤੀ ਡਗ ਐਮਹੋਫ ਨੂੰ ਕਿੱਸ ਕੀਤਾ।


ਇਹ ਵੀ ਪੜ੍ਹੋ: ਹੁਣ ਕੰਬੀ ਫਲਸਤੀਨ ਦੀ ਧਰਤੀ, ਮਹਿਸੂਸ ਕੀਤੇ ਗਏ 4.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ


ਜਿਲ ਬਾਈਡਨ ਨੂੰ ਚੁੰਮਣ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਕਈ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ।









ਸੋਸ਼ਲ ਮੀਡੀਆ 'ਤੇ ਯੂਜ਼ਰਸ ਕਰ ਰਹੇ ਕਮੈਂਟ
ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, ''ਜਿਲ ਬਾਈਡਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲਾਂ 'ਤੇ ਚੁੰਮਿਆ। ਇਕ ਹੋਰ ਯੂਜ਼ਰ ਨੇ ਹੈਰਾਨੀ ਨਾਲ ਕਿਹਾ, "ਕੀ ਜਿਲ ਬਾਈਡਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲ੍ਹਾਂ 'ਤੇ ਚੁੰਮਿਆ ਸੀ?" ਇਕ ਹੋਰ ਨੇ ਲਿਖਿਆ, ਜਿਲ ਬਾਈਡਨ ਅਤੇ ਕਮਲਾ ਦੇ ਪਤੀ ਕਿਸ ਨਾਲ ਸਟੇਟ ਆਫ ਦ ਯੂਨੀਅਨ ਦੀ ਸ਼ੁਰੂਆਤ ਕਰਦੇ ਹਨ।


ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਸਭ ਤੋਂ ਛੋਟੀ ਹਵਾਈ ਯਾਤਰਾ! ਯਾਤਰਾ 53 ਸਕਿੰਟਾਂ 'ਚ ਹੁੰਦੀ ਹੈ ਪੂਰੀ, ਕਿਰਾਇਆ 1387 ਰੁਪਏ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।