Viral News: ਕਹਿੰਦੇ ਹਨ ਕਿ ਕਿਸਮਤ ਕਦੋਂ ਬਦਲ ਜਾਂਦੀ ਹੈ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਇੰਗਲੈਂਡ ਦੇ ਜੈਕ ਓਲੀਵਰ (Jack Oliver) ਨਾਲ ਹੋਇਆ। ਉਸਨੇ 2.5 ਮਿਲੀਅਨ ਪੌਂਡ 2.5 ਮਿਲੀਅਨ ਪੌਂਡ ਪੋਕਰ ਮਨੀ (2.5 Million Pound Poker Money) ਭਾਵ 25 ਕਰੋੜ ਰੁਪਏ ਇਕ ਪੋਕਰ ਟੂਰਨਾਮੈਂਟ (Poker Tournament) ਭਾਵ ਤਾਸ਼ ਦੀ ਖੇਡ 'ਚ ਜਿੱਤੇ। ਤੁਹਾਨੂੰ ਦੱਸ ਦੇਈਏ ਕਿ ਜੈਕ ਲੈਂਡ ਰੋਵਰ 'ਚ ਵਿੱਤੀ ਸਲਾਹਕਾਰ (Financial Advisor) ਵਜੋਂ ਕੰਮ ਕਰਦਾ ਹੈ।


ਰਿਪੋਰਟਸ ਮੁਤਾਬਕ ਜੈਕ ਨੇ ਇਕ ਪੋਕਰ ਟੂਰਨਾਮੈਂਟ 'ਚ ਹਿੱਸਾ ਲਿਆ ਸੀ। ਉਹ ਇਸ ਟੂਰਨਾਮੈਂਟ 'ਚ ਤੀਜੇ ਸਥਾਨ 'ਤੇ ਰਿਹਾ ਤੇ ਕੁਝ ਹੀ ਮਿੰਟਾਂ '25 ਕਰੋੜ ਰੁਪਏ ਦਾ ਮਾਲਕ ਬਣ ਗਿਆ। ਜੈਕ ਸਿਰਫ 26 ਸਾਲ ਦਾ ਹੈ। ਜਿੱਤ ਤੋਂ ਬਾਅਦ ਜੈਕ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਵਧੀਆ ਖੇਡਿਆ ਤੇ ਇਹ ਮੇਰੇ ਲਈ ਮਾਇਨੇ ਰੱਖਦਾ ਹੈ। ਉਸ ਨੇ ਅੱਗੇ ਕਿਹਾ 'ਬੇਸ਼ੱਕ ਕੁਝ ਤਰੀਕਿਆਂ ਨਾਲ ਮੇਰੀ ਜ਼ਿੰਦਗੀ ਬਦਲਣ ਵਾਲੀ ਹੈ। ਇਹ ਬਹੁਤ ਸਾਰਾ ਪੈਸਾ ਹੈ ਪਰ, ਮੇਰੇ ਲਈ ਇਹ ਸਭ ਕੁਝ ਨਹੀਂ ਹੈ, ਉਸ ਨੇ ਕਿਹਾ ਕਿ ਉਸ ਨੂੰ ਇਹ ਖੇਡ ਬਹੁਤ ਪਸੰਦ ਹੈ, ਇਸ ਲਈ ਉਹ ਇਹ ਖੇਡ ਖੇਡਦਾ ਹੈ।


ਦੱਸ ਦੇਈਏ ਕਿ ਇੰਗਲੈਂਡ 'ਚ ਰਹਿਣ ਵਾਲਾ 26 ਸਾਲਾ ਜੈਕ ਹਰਟਫੋਰਡਸ਼ਾਇਰ ਦੇ ਸੈਂ ਐਲਬੈਂਸ ਦਾ ਰਹਿਣ ਵਾਲਾ ਹੈ। ਯੂਨੀਵਰਸਿਟੀ 'ਬਿਜ਼ਨੈੱ ਮੈਨੇਜਮੈਂਟ ਦੀ ਪੜ੍ਹਾਈ ਦੌਰਾਨ ਹੀ ਜੈਕ ਨੂੰ ਇਹ ਗੇਮ ਪਸੰਦ ਆਈ ਸੀ। ਉਸਨੇ ਪਿਛਲੇ ਪੰਜ ਸਾਲਾਂ 'ਚ ਕੁੱਲ 87,000 ਪੌਂਡ ਜਿੱਤੇ ਸਨ। ਇਸ ਵਿੱਚ ਸਭ ਤੋਂ ਵੱਡੀ ਰਕਮ 20,000 ਪੌਂਡ ਹੈ। ਇਸ ਪੋਕਰ ਗੇਮ 'ਚ ਕੁੱਲ 6,650 ਖਿਡਾਰੀਆਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਗੇਮ 'ਚ ਸਾਰੇ ਖਿਡਾਰੀਆਂ ਨੂੰ ਇਕੋ ਜਿਹੀ ਚਿਪਸ ਦਿੱਤੀ ਜਾਂਦੀ ਹੈ। ਉਹ ਅੰਤ '77,300,000 ਚਿਪਸ ਦੇ ਨਾਲ ਗੇਮ ਤੋਂ ਬਾਹਰ ਹੋ ਗਿਆ। ਇਸ ਗੇਮ ਨੂੰ ਜਿੱਤਣ ਵਾਲੇ ਪਹਿਲੇ ਖਿਡਾਰੀ ਨੂੰ ਪੂਰੇ 6 ਮਿਲੀਅਨ ਪੌਂਡ ਮਿਲੇ ਹਨ।


ਇਹ ਵੀ ਪੜ੍ਹੋ: ਧੀ ਨਾਲ ਛੇੜਛਾੜ ਤੋਂ ਰੋਕਿਆ ਤਾਂ ਮਾਂ 'ਤੇ ਚੜ੍ਹਾਈ ਗੱਡੀ


ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904