Viral Video: ਆਰਥਿਕ ਗਰੀਬੀ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੁਨੀਆ ਭਰ ਤੋਂ ਮਦਦ ਦੀ ਅਪੀਲ ਕਰ ਰਹੇ ਹਨ। ਹਾਲਾਂਕਿ ਸਥਿਤੀ ਬਦਲਦੀ ਨਜ਼ਰ ਨਹੀਂ ਆ ਰਹੀ ਹੈ। ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਆਯੋਜਿਤ ਨਿਊ ਗਲੋਬਲ ਫਾਇਨਾਂਸਿੰਗ ਪੈਕਟ ਸੰਮੇਲਨ 'ਚ ਹਿੱਸਾ ਲੈਣ ਪਹੁੰਚੇ। ਇੱਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਨਾਲ ਮੁਲਾਕਾਤ ਕਰਨਗੇ।


ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਵੀਡੀਓ 'ਚ ਉਹ ਇਕ ਔਰਤ ਨਾਲ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ, ਜਿਸ 'ਤੇ ਯੂਜ਼ਰਸ ਪਾਕਿਸਤਾਨ ਦੇ ਪੀਐੱਮ 'ਤੇ ਸਵਾਲ ਕਰ ਰਹੇ ਹਨ। ਅਸਲ 'ਚ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰੋਟੋਕੋਲ ਦੇ ਤਹਿਤ ਇਕ ਮਹਿਲਾ ਅਧਿਕਾਰੀ ਕਾਰ ਤੱਕ ਪਾਕਿਸਤਾਨ ਦੇ ਪੀਐੱਮ ਸ਼ਾਹਬਾਜ਼ ਨੂੰ ਰਿਸੀਵ ਕਰਨ ਆਉਂਦੀ ਹੈ।


ਇਹ ਵੀ ਪੜ੍ਹੋ: Moga Kabaddi Player Case : ਕਿੰਦੇ ਨੇ ਹੀ ਕੀਤਾ ਸੀ ਆਪਣੀ ਮਾਂ 'ਤੇ ਹਮਲਾ, ਪੁਲਿਸ ਨੇ ਹੋਰ ਕੀਤੇ ਖੁਲਾਸੇ






ਸ਼ਾਹਬਾਜ਼ ਦੀ ਹਰਕਤ ਦੀ ਹੋ ਰਹੀ ਨਿੰਦਾ


ਅਜਿਹੇ 'ਚ ਤੇਜ ਮੀਂਹ ਪੈ ਰਿਹਾ ਹੁੰਦਾ ਹੈ। ਮਹਿਲਾ ਅਧਿਕਾਰੀ ਛੱਤਰੀ ਚੁੱਕੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਅਧਿਕਾਰੀ ਪੀਐੱਮ ਸ਼ਾਹਬਾਜ਼ ਨੂੰ ਰਿਸੀਵ ਕਰਨ ਲਈ ਆ ਰਹੀ ਹੈ। ਉਦੋਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਮਹਿਲਾ ਅਧਿਕਾਰੀ ਤੋਂ ਛੱਤਰੀ ਖੋਹ ਕੇ ਅੱਗੇ ਵਧਦੇ ਹਨ। ਇਸ ਤੋਂ ਬਾਅਦ ਅਧਿਕਾਰੀ ਗਿੱਲੀ ਹੋ ਕੇ ਅੰਦਰ ਆਉਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਵਾਇਰਲ ਵੀਡੀਓ ਤੋਂ ਬਾਅਦ ਯੂਜ਼ਰਸ ਸ਼ਹਿਬਾਜ਼ ਸ਼ਰੀਫ ਨੂੰ ਬੂਰਾ-ਭਲਾ ਬੋਲ ਰਹੇ ਹਨ। ਕੁਝ ਯੂਜ਼ਰਸ ਅਜਿਹੇ ਹਨ ਜੋ ਪਾਕਿਸਤਾਨ ਦੀ ਮੌਜੂਦਾ ਕੰਗਾਲੀ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਹਾਲਾਂਕਿ ਪਹਿਲਾਂ ਵਾਂਗ ਸ਼ਾਹਬਾਜ਼ ਅਜੇ ਵੀ ਉਮੀਦ ਜ਼ਾਹਰ ਕਰ ਰਹੇ ਹਨ ਕਿ ਦੇਸ਼ ਦੀ ਆਰਥਿਕ ਸਥਿਤੀ ਜਲਦੀ ਹੀ ਲੀਹ 'ਤੇ ਆ ਜਾਵੇਗੀ।


ਇਹ ਵੀ ਪੜ੍ਹੋ: PUNJAB POLICE : ਧਾਰਮਿਕ ਸਥਾਨਾਂ ਤੋਂ ਬਾਅਦ ਹੁਣ ਇਹਨਾਂ ਥਾਵਾਂ 'ਤੇ ਪੰਜਾਬ ਪੁਲਿਸ ਦੇ 3000 ਮੁਲਾਜ਼ਮਾਂ ਨੇ ਕੀਤੀ ਚੈਕਿੰਗ