Russia Ukraine Conflict : ਰੂਸ ਅਤੇ ਯੂਕਰੇਨ ਵਿਚਾਲੇ ਜੰਗ 23ਵੇਂ ਦਿਨ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਰੋਕਣ ਦੀਆਂ ਗੱਲਾਂ ਦਾ ਅਜੇ ਤੱਕ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਰੂਸ ਦਾ ਹਮਲਾਵਰ ਰਵੱਈਆ ਜਾਰੀ ਹੈ। ਉਸ ਨੇ 23ਵੇਂ ਦਿਨ ਵੀ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਬੰਬਬਾਰੀ ਕੀਤੀ ਸੀ। ਰੂਸੀ ਸੈਨਿਕਾਂ ਨੇ ਖਾਰਕੀਵ ਨੇੜੇ ਹਵਾਈ ਹਮਲੇ ਵੀ ਕੀਤੇ। ਹਵਾਈ ਹਮਲੇ 'ਚ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਰੂਸ ਨੇ ਜੰਗ ਰੋਕਣ ਦੇ ਕੌਮਾਂਤਰੀ ਅਦਾਲਤ ਦੇ ਹੁਕਮ ਨੂੰ ਵੀ ਠੁਕਰਾ ਦਿੱਤਾ ਹੈ।


 

ਕਈ ਲੋਕ ਮਲਬੇ ਵਿੱਚ ਦੱਬ ਗਏ

ਰਿਪੋਰਟ ਮੁਤਾਬਕ ਰੂਸ ਨੇ ਮਾਰੀਉਪੋਲ ਸ਼ਹਿਰ ਦੇ ਨੇੜੇ ਇੱਕ ਥੀਏਟਰ 'ਤੇ ਹਵਾਈ ਹਮਲਾ ਕੀਤਾ ਹੈ। ਇੱਥੇ ਇੱਕ ਥੀਏਟਰ 'ਤੇ ਬੰਬ ਸੁੱਟਿਆ ਗਿਆ ਸੀ। ਇਸ ਥੀਏਟਰ ਵਿੱਚ ਲਗਭਗ 1000 ਲੋਕਾਂ ਨੇ ਸ਼ਰਨ ਲਈ ਸੀ। ਬੰਬ ਧਮਾਕੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮਲਬੇ ਵਿੱਚ ਦੱਬ ਗਏ। ਇਸ ਹਮਲੇ 'ਚ 21 ਲੋਕਾਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖ਼ਬਰ ਹੈ।

 


ਰੂਸ ਨੇ ਹਮਲਾ ਰੋਕਣ ਤੋਂ ਕੀਤਾ ਇਨਕਾਰ  

ਇਸ ਦੇ ਨਾਲ ਹੀ ਰੂਸ ਨੇ ਯੂਕਰੇਨ 'ਤੇ ਫੌਜੀ ਹਮਲਿਆਂ ਨੂੰ ਰੋਕਣ ਦੇ ਅੰਤਰਰਾਸ਼ਟਰੀ ਅਦਾਲਤ ਦੇ ਆਦੇਸ਼ ਨੂੰ ਵੀ ਰੱਦ ਕਰ ਦਿੱਤਾ ਹੈ। ਵੀਰਵਾਰ ਨੂੰ ਰੂਸ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਅਦਾਲਤ ਨੇ ਬੁੱਧਵਾਰ ਨੂੰ ਇੱਕ ਆਦੇਸ਼ ਦਿੱਤਾ, ਜਿਸ ਵਿੱਚ ਰੂਸ ਨੂੰ ਯੂਕਰੇਨ ਵਿੱਚ ਆਪਣੇ ਹਮਲੇ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਸੀ।

 

ਦੂਸਰੇ ਸ਼ਹਿਰਾਂ ਵਿੱਚ ਵੀ ਹੋਈ ਬੰਬ ਬੰਬਬਾਰੀ

ਰੂਸੀ ਫੌਜਾਂ ਨੇ 22ਵੇਂ ਦਿਨ ਵੀ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਬੰਬਬਾਰੀ ਕੀਤੀ। ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕਈ ਇਮਾਰਤਾਂ 'ਤੇ ਵੀ ਬੰਬ ਸੁੱਟੇ ਗਏ, ਜਿਸ ਨਾਲ ਉਹ ਤਬਾਹ ਹੋ ਗਏ। ਇਨ੍ਹਾਂ ਰੂਸੀ ਹਮਲਿਆਂ ਵਿੱਚ ਕਈ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।

 


ਇਹ ਵੀ ਪੜ੍ਹੋ : Russia Ukraine War : ਰੂਸੀ ਰਾਕੇਟ ਹਮਲੇ 'ਚ ਯੂਕਰੇਨੀ ਅਦਾਕਾਰਾ Oksana Shvets ਦੀ ਹੋਈ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490