Pakistan News:  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਫਜ਼ੀਹਤ ਕਰਨ ਵਾਲਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਆਇਆ ਹੈ। ਇਸ 'ਚ ਮਰੀਅਮ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਤੋਂ ਬਚਦੀ ਨਜ਼ਰ ਆਈ ਅਤੇ ਉਸ ਨੇ ਵੀਡੀਓ ਰਿਕਾਰਡਿੰਗ ਤੁਰੰਤ ਬੰਦ ਕਰਨ ਲਈ ਵੀ ਕਿਹਾ।


ਮਰੀਅਮ ਨਵਾਜ਼ ਦੇ ਇਹ ਕਹਿਣ ‘ਤੇ ਕਿ 'ਮੇਰੇ ਕੋਲ ਤਾਂ ਕੋਈ ਗੱਡੀ ਨਹੀਂ ਹੈ ਭਾਈ...' ਤਾਂ ਪੱਤਰਕਾਰ ਨੇ ਇਨਕਮ ਟੈਕਸ ਦੇ ਦਸਤਾਵੇਜ਼ ਦਿਖਾਉਂਦਿਆਂ ਕਿਹਾ- "ਤੁਹਾਨੂੰ ਯੂਏਈ ਦੇ ਸ਼ਾਹੀ ਪਰਿਵਾਰ ਨੇ ਇੱਕ BMW ਕਾਰ ਤੋਹਫੇ ਵਿੱਚ ਦਿੱਤੀ ਸੀ, ਤੁਸੀਂ ਕਰੀਬ 2 ਕਰੋੜ ਰੁਪਏ ਵਿੱਚ ਆਪਣੀ ਉਹ ਕਾਰ ਵੇਚੀ ਹੈ"


ਮਰੀਅਮ ਨੇ ਕੈਮਰੇ ਵੱਲ ਦੇਖਦਿਆਂ ਕਿਹਾ, " ਕੀ ਤੁਸੀਂ ਇਹ ਰਿਕਾਰਡ ਤਾਂ ਨਹੀਂ ਕਰ ਰਹੇ,? ਇਹ ਨਾ ਕਰੋ.. ਪਲੀਜ਼ ਕੈਮਰਾ ਬੰਦ ਕਰ ਦਿਓ.."


ਪੱਤਰਕਾਰ ਨੇ ਕਿਹਾ, "ਤੁਹਾਡੇ ਕੋਲ ਕਦੇ ਬੀਐਮਡਬਲਯੂ ਕਾਰ ਨਹੀਂ ਸੀ? 2009 ਅਤੇ 2010 ਵਿੱਚ.. ਜੀਆਈਟੀ ਰਿਪੋਰਟ ਵਿੱਚ ਆਇਆ ਹੋਇਆ ਹੈ.. ਤੁਹਾਡੀ ਇਨਕਮ ਟੈਕਸ ਰਿਟਰਨ ਵਿੱਚ ਇਹ ਡਿਕਲੇਅਰ ਹੈ।"


ਇਸ 'ਤੇ ਮਰੀਅਮ ਨੇ ਕਿਹਾ, "ਮੇਰੇ ਕੋਲ ਕਦੇ ਵੀ BMW ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਪਰਿਵਾਰ ਚੋਂ ਕਿਸੇ ਦੀ ਹੋਵੇਗੀ... ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰੇ ਕੋਲ ਫੈਕਟਸ ਨਹੀਂ ਹਨ, ਮੈਂ ਉਨ੍ਹਾਂ ਦੀ ਜਾਂਚ ਕਰਕੇ ਤੁਹਾਡੇ ਕੋਲ ਵਾਪਸ ਆ ਸਕਦੀ ਹਾਂ!"


ਦੱਸ ਦੇਈਏ ਕਿ ਇਹ ਵੀਡੀਓ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਸਿਦੱਕੀ ਜਾਨ ਦੇ ਅਕਾਊਂਟ (@SdqJaan) 'ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ, ਉਸ ਨੇ ਲਿਖਿਆ, "ਮਰੀਅਮ ਸਾਹਿਬਾ ਦੀ ਇੱਕ ਹੋਰ ਕਲਿੱਪ ਸਾਹਮਣੇ ਆਈ ਹੈ... ਉਹ ਕਲਿੱਪ ਸੁਣੋ ਜਿਸ ਨੂੰ ਮਰੀਅਮ ਨਵਾਜ਼ ਨੇ ਰਿਕਾਰਡਿੰਗ ਤੋਂ ਰੋਕਿਆ।



ਇਸ ਵੀਡੀਓ ਨੂੰ ਦੇਖ ਕੇ ਹੁਣ ਸੋਸ਼ਲ ਮੀਡੀਆ ਯੂਜ਼ਰਸ ਮਰੀਅਮ ਅਤੇ ਉਨ੍ਹਾਂ ਦੀ ਪਾਰਟੀ ਨੂੰ ਤਾਅਨੇ ਮਾਰ ਰਹੇ ਹਨ। ਇੱਕ ਵਿਅਕਤੀ ਨੇ ਲਿਖਿਆ, "...ਅਸਲ ਮਸਾਲਾ ਹੁਣ ਬਾਹਰ ਆ ਰਿਹਾ ਹੈ। ਇੰਟਰਵਿਊ ਸੁਣ ਕੇ ਮਜ਼ਾ ਆਇਆ।"


ਇੱਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਨਵਾਜ਼ ਦੇ ਪਰਿਵਾਰ ਨੇ ਦੇਸ਼ ਨੂੰ ਇਸ ਤਰ੍ਹਾਂ ਲੁੱਟਿਆ..ਹੁਣ ਉਨ੍ਹਾਂ ਨੂੰ ਮੂੰਹ ਛੁਪਾਉਣਾ ਪਵੇਗਾ। ਇਕ ਹੋਰ ਯੂਜ਼ਰ ਨੇ ਕਿਹਾ, 'ਇਹ ਹਾਕਮ ਸਰਕਾਰੀ ਤੋਹਫ਼ੇ ਵੇਚ ਕੇ ਆਪਣੀਆਂ ਜੇਬਾਂ ਭਰਦੇ ਹਨ ਅਤੇ ਲੋਕਾਂ ਦੇ ਟੈਕਸ ਦੀ ਵੀ ਦੁਰਵਰਤੋਂ ਕਰਦੇ ਹਨ। ਇਸੇ ਤਰ੍ਹਾਂ ਇਮਰਾਨ ਖਾਨ ਨੇ ਤੋਸ਼ਾਖਾਨੇ ਦੀਆਂ ਚੀਜ਼ਾਂ ਵੀ ਕਰੋੜਾਂ ਰੁਪਏ ਵਿੱਚ ਵੇਚੀਆਂ।


ਕੌਣ ਹੈ ਮਰੀਅਮ ਨਵਾਜ਼?


ਮਰੀਅਮ ਨਵਾਜ਼ ਦਾ ਪੂਰਾ ਨਾਂ ਮਰੀਅਮ ਨਵਾਜ਼ ਸ਼ਰੀਫ ਹੈ। ਉਹ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੀ ਸੀਨੀਅਰ ਉਪ ਪ੍ਰਧਾਨ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਹੈ। ਉਨ੍ਹਾਂ ਦੀ ਉਮਰ 49 ਸਾਲ ਹੈ। ਉਨ੍ਹਾਂ ਦਾ ਜਨਮ 28 ਅਕਤੂਬਰ 1973 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦੀ ਪੜ੍ਹਾਈ ਉਥੇ ਹੀ ਹੋਈ ਅਤੇ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ।