Harmeet Dhillon Profile: ਹਰਮੀਤ ਢਿੱਲੋਂ ਦਾ ਨਾਂਅ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਉਨ੍ਹਾਂ ਦੇ ਚਰਚਾ 'ਚ ਰਹਿਣ ਦਾ ਕਾਰਨ ਹੈ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ। ਇਸ ਚੋਣ ਵਿੱਚ ਭਾਰਤੀ ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਵੀ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਹਨ। ਹਾਲਾਂਕਿ ਉਨ੍ਹਾਂ ਵਲੋਂ ਲਾਏ ਗਏ ਇੱਕ ਇਲਜ਼ਾਮ ਤੋਂ ਬਾਅਦ ਉਹ ਹੁਣ ਸੁਰਖੀਆਂ ਵਿੱਚ ਆ ਗਏ ਹਨ। ਹਰਮੀਤ ਢਿੱਲੋਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧਤ ਹੋਣ ਕਰਕੇ ਪਾਰਟੀ ਦੇ ਕੁਝ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਹਰਮੀਤ ਦੇ ਦੋਸ਼ ਤੋਂ ਬਾਅਦ ਮਾਮਲਾ ਹੋਰ ਭੱਖ ਗਿਆ ਹੈ। ਹੁਣ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਵੀ ਦਿਲਚਸਪ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਕੋ-ਚੇਅਰ ਢਿੱਲੋਂ (54) ਦੇ ਸਾਹਮਣੇ ਇਸ ਅਹੁਦੇ ਲਈ ਪ੍ਰਭਾਵਸ਼ਾਲੀ ਨੇਤਾ ਅਤੇ ਆਰਐੱਨਸੀ ਦੀ ਚੇਅਰਪਰਸਨ ਰੋਨਾ ਮੈਕਡੇਨੀਅਲ ਦੀ ਚੁਣੌਤੀ ਹੈ।
ਮੇਰੇ ਧਰਮ ਨੂੰ ਬਣਾਇਆ ਜਾ ਰਿਹਾ ਨਿਸ਼ਾਨਾਢਿੱਲੋਂ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਧਰਮ ਨੂੰ ਲੈ ਕੇ , ਉਨ੍ਹਾਂ ਦੀ ਟੀਮ ਨੂੰ RNC ਵਿੱਚ ਜਵਾਬਦੇਹੀ, ਪਾਰਦਰਸ਼ਤਾ, ਅਖੰਡਤਾ ਅਤੇ ਸ਼ਾਲੀਨਤਾ ਦੇ ਨਵੇਂ ਮਾਪਦੰਡਾਂ ਸਮੇਤ RNC ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਣਗੇ। ਢਿੱਲੋਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀ ਭਰੇ ਟਵੀਟ ਮਿਲ ਰਹੇ ਹਨ।
ਇਹ ਵੀ ਪੜ੍ਹੋ: Police Officer Serial Rapist: 18 ਸਾਲ ਦੀ ਨੌਕਰੀ 'ਚ 24 ਬਲਾਤਕਾਰ... ਸੀਰੀਅਲ ਰੇਪਿਸਟ ਨਿਕਲਿਆ ਪੁਲਿਸ ਅਧਿਕਾਰੀ
ਢਿੱਲੋਂ ਨੇ ‘ਪਾਲਿਟਿਕੋ’ ਨਾਲ ਗੱਲਬਾਤ ਦੌਰਾਨ ਵੀ ਖ਼ੁਦ ਨੂੰ ਸਿੱਖ ਹੋਣ ਕਾਰਨ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ, “ਇਹ ਜਾਣ ਕੇ ਦੁੱਖ ਹੋਇਆ ਕਿ RNC ਦੇ ਕੁਝ ਮੈਂਬਰਾਂ ਨੇ ਮੇਰੇ ਵਿਰੁੱਧ ਹਥਿਆਰ ਵਜੋਂ ਮੇਰੇ ਸਿੱਖ ਧਰਮ ਦੀ ਵਰਤੋਂ ਕਰਕੇ RNC ਚਲਾਉਣ ਦੀ ਮੇਰੀ ਯੋਗਤਾ 'ਤੇ ਸਵਾਲ ਚੁੱਕੇ ਹਨ ।’’
ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਕੋ-ਚੇਅਰ ਢਿੱਲੋਂ ਦੀ ਉਮਰ 54 ਸਾਲ ਹੈ। ਉਹ ਪ੍ਰਧਾਨ ਦੇ ਅਹੁਦੇ ਲਈ ਰੋਨਾ ਮੈਕਡੇਨੀਅਲ ਵਿਰੁੱਧ ਚੋਣ ਲੜ ਰਹੀ ਹੈ। ਰਿਪਬਲਿਕਨ ਨੈਸ਼ਨਲ ਕਮੇਟੀ (RNC) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ 27 ਜਨਵਰੀ ਨੂੰ ਹੋਵੇਗੀ।