ਕਾਰੋਬਾਰ 'ਤੇ ਔਰਤਾਂ ਦੀ ਮਲਕੀਅਤ ਸਬੰਧੀ ਅਮੇਰੀਕਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸਾਲ 2007-18 ਦੇ ਦਹਾਕੇ ਵਿੱਚ ਔਰਤਾਂ ਵੱਲੋਂ ਸ਼ੁਰੂ ਕੀਤੇ ਬਿਜ਼ਨੇਸ 58% ਵਧੀ ਹੈ, ਜਦਕਿ ਇਸੇ ਸਮੇਂ ਦੌਰਾਨ ਮਰਦਾਂ ਵੱਲੋਂ ਸ਼ੁਰੂ ਕੀਤੇ ਗਏ ਵਪਾਰ ਸਿਰਫ਼ 12% ਹੀ ਤਰੱਕੀ ਕਰ ਸਕੇ ਹਨ। ਰਿਪੋਰਟ ਮੁਤਾਬਕ ਔਰਤਾਂ ਦੇ ਇੰਨੀ ਤੇਜ਼ੀ ਨਾਲ ਅੱਗੇ ਵਧਣ ਪਿੱਛੇ ਵੱਡਾ ਕਾਰਨ ਹੈ ਕਿ ਫੈਸਲੇ ਤੁਰੰਤ ਲੈ ਸਕਦੀਆਂ ਹਨ ਤੇ ਇਸੇ ਲਈ ਨਿਵੇਸ਼ਕ ਉਨ੍ਹਾਂ 'ਤੇ ਭਰੋਸਾ ਜਤਾਉਣ ਲੱਗਦੇ ਹਨ।
ਟਰਿੱਕ ਇਕੋਨੌਮਿਕਸ ਦੀ ਸੀਈਓ ਨਿਕੀ ਲਿਓਨਡੇਕਿਸ ਕਹਿੰਦੀ ਹੈ ਕਿ ਕਾਰੋਬਾਰੀ ਔਰਤਾਂ ਕਿਸੇ ਵੱਲੋਂ ਮਿਲੀ ਸਹਾਇਤਾ ਨੂੰ ਵਾਪਸ ਕਰਦੀਆਂ ਹਨ ਤੇ ਨਿਵੇਸ਼ਕਾਂ ਨੂੰ ਇਸੇ ਭਰੋਸੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। 415 ਫਿੱਟਨੈਸ ਸਟੂਡੀਓ ਦੀਆਂ ਸੰਸਥਾਪਕ ਬੋਨੀ ਮਿਕੇਲੀ ਤੇ ਟ੍ਰੇਸੀ ਰੋਮਰ ਦੱਸਦੀ ਹੈ ਕਿ ਵਪਾਰ ਨੂੰ ਸ਼ੁਰੂ ਕਰਨ ਸਮੇਂ ਬੇਹੱਦ ਠਰ੍ਹੰਮੇ ਦੀ ਲੋੜ ਹੁੰਦੀ ਹੈ ਤੇ ਇਸ ਸਥਿਤੀ ਨੂੰ ਔਰਤਾਂ ਚੰਗੀ ਤਰ੍ਹਾਂ ਸੰਭਾਲ ਲੈਂਦੀਆਂ ਹਨ।
ਇਸ ਲਿਹਾਜ ਨਾਲ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਦੇ ਕਾਰੋਬਾਰੀ ਵਜੋਂ ਸਥਾਪਤ ਹੋਣ ਦੀ ਰਫ਼ਤਾਰ ਬੇਸ਼ੱਕ ਘੱਟ ਹੈ। ਨੈਸ਼ਨਲ ਸੈਂਪਲਲ ਸਰਵੇਖਣ ਮੁਤਾਬਬਕ ਸਿਰਫ਼ 14% ਵਪਾਹ ਹੀ ਔਰਤਾਂ ਵੱਲੋਂ ਚਲਾਏ ਜਾ ਰਹੇ ਹਨ। ਹਾਲਾਂਕਿ, ਜਿਸ ਕਾਰੋਬਾਰ ਵਿੱਚ ਔਰਤਾਂ ਹਨ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਚਲਾਉਂਦੀਆਂ ਹਨ। ਖੋਜ ਮੁਤਾਬਕ ਔਰਤਾਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਵਿੱਚੋਂ 80% ਵਪਾਰ ਉਨ੍ਹਾਂ ਆਪਣੇ ਪੈਸੇ ਨਾਲ ਖੜ੍ਹੇ ਕੀਤੇ ਹਨ।