News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬਣ ਦੇ ਕਾਤਲ ਪਤੀ ਨੂੰ ਉਮਰਕੈਦ, 25 ਸਾਲ ਨਹੀਂ ਮਿਲੇਗੀ ਪੈਰੋਲ

Share:
ਸਰੀ: ਕੈਨੇਡਾ 'ਚ ਇੱਕ ਪੰਜਾਬਣ ਦੇ ਕਾਤਲ ਪਤੀ ਨੂੰ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਮਿਲੀ ਹੈ। 33 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਕੈਨੇਡਾ 'ਚ ਸਰੀ ਦੇ ਨਿਊਟਨ ਇਲਾਕੇ 'ਚ ਸਾਲ 2007 'ਚ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਉਸ ਦੀ ਪ੍ਰੇਮਿਕਾ ਤਨਪ੍ਰੀਤ ਕੌਰ ਅਟਵਾਲ ਅਤੇ ਸੁਪਾਰੀ ਕਿਲਰ ਬਾਰਾਨੇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਲੰਮੀ ਸੁਣਵਾਈ ਤੋਂ ਬਾਅਦ ਇਹਨਾਂ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫੈਸਲੇ ਮੁਤਾਬਕ ਬਲਜਿੰਦਰ ਸਿੰਘ ਅਤੇ ਸੁਪਾਰੀ ਕਿੱਲਰ ਬਾਰਾਨੇਕ ਨੂੰ 25 ਸਾਲਾਂ ਤੱਕ ਪੈਰੋਲ ਨਹੀਂ ਮਿਲ ਸਕੇਗੀ। amanpreet 2 ਅਮਨਪ੍ਰੀਤ ਤਿੰਨ ਧੀਆਂ ਦੀ ਮਾਂ ਸੀ। ਪਰ ਉਸ ਦੇ ਜਾਲਮ ਪਤੀ ਨੇ ਇਨਸਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੀ ਮ੍ਰਿਤਕ ਧੀ ਨੂੰ ਇਨਸਾਫ ਦਵਾਉਣ ਲਈ ਅਮਨਪ੍ਰੀਤ ਦੇ ਪਰਿਵਾਰ ਲੰਬੀ ਕਾਨੂੰਨੀ ਲੜਾਈ ਲੜੀ। ਮਾਮਲੇ ਦੀ ਸੁਣਵਾਈ ਲਈ ਉਸ ਦਾ ਭਰਾ ਜੁਗਰਾਜ ਸਿੰਘ ਭਾਰਤ ਤੋਂ ਕੈਨੇਡਾ ਪੁੱਜਿਆ। ਅਦਾਲਤ ਵੱਲੋਂ ਫੈਸਲਾ ਆਉਣ 'ਤੇ ਪੂਰੇ ਪਰਿਵਾਰ ਦੇ ਆਪਣੀ ਧੀ ਨੂੰ ਯਾਦ ਕਰ ਹੰਝੂ ਨਿੱਕਲ ਆਏ। ਇਸ 'ਤੇ ਅਮਨਪ੍ਰੀਤ ਦੇ ਭਰਾ ਜੁਗਰਾਜ ਕਾਹਲੋਂ ਨੇ ਕਿਹਾ ਕਿ, "ਮਾਮਲੇ 'ਚ ਅਸਲੀ ਇਨਸਾਫ ਕਦੇ ਨਹੀਂ ਹੋ ਸਕਦਾ। ਇਹ ਸਾਡੇ ਲਈ ਜਿੱਤ ਅਤੇ ਹਾਰ ਦਾ ਮਾਮਲਾ ਨਹੀਂ ਸੀ। ਅਸੀਂ ਤਾਂ ਅਮਨਪ੍ਰੀਤ ਦੀ ਮੌਤ ਹੁੰਦੇ ਸਾਰ ਹੀ ਹਾਰ ਗਏ ਸੀ। ਅਮਨਪ੍ਰੀਤ ਦੀਆਂ ਤਿੰਨਾਂ ਧੀਆਂ ਨੂੰ ਕਦੇ ਇਨਸਾਫ ਨਹੀਂ ਮਿਲ ਸਕੇਗਾ। ਉਨ੍ਹਾਂ ਨੇ ਆਪਣੀ ਮਾਂ ਨੂੰ ਤਾਂ ਗੁਆ ਹੀ ਦਿੱਤਾ ਸੀ ਤੇ ਹੁਣ ਉਨ੍ਹਾਂ ਨੂੰ ਪਿਤਾ ਵੀ ਕਦੇ ਨਹੀਂ ਮਿਲ ਸਕੇਗਾ।" ਉਨ੍ਹਾਂ ਕਿਹਾ ਕਿ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਅਮਨਪ੍ਰੀਤ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਅਪਰਾਧ ਦੀ ਸਜ਼ਾ ਭੁਗਤਣੀ ਪਵੇਗੀ।
Published at : 10 Oct 2016 10:04 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪਾਕਿਸਤਾਨ ‘ਚ ਮੁੜ ਵਿਗੜੇ ਹਲਾਤ ! ਦੇਖਦੇ ਹੀ ਗੋਲ਼ੀ ਮਾਰਨ ਦੇ ਦਿੱਤੇ ਹੁਕਮ, 6 ਸੁਰੱਖਿਆ ਮੁਲਾਜ਼ਮਾਂ ਦੀ ਮੌਤ, 100 ਤੋਂ ਵੱਧ ਮੁਲਾਜ਼ਮ ਜ਼ਖ਼ਮੀ, ਜਾਣੋ ਪੂਰਾ ਮਾਮਲਾ ?

ਪਾਕਿਸਤਾਨ ‘ਚ ਮੁੜ ਵਿਗੜੇ ਹਲਾਤ ! ਦੇਖਦੇ ਹੀ ਗੋਲ਼ੀ ਮਾਰਨ ਦੇ ਦਿੱਤੇ ਹੁਕਮ, 6 ਸੁਰੱਖਿਆ ਮੁਲਾਜ਼ਮਾਂ ਦੀ ਮੌਤ, 100 ਤੋਂ ਵੱਧ ਮੁਲਾਜ਼ਮ ਜ਼ਖ਼ਮੀ, ਜਾਣੋ ਪੂਰਾ ਮਾਮਲਾ ?

Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ! ਸਰਕਾਰ ਵੱਲੋਂ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ

Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ! ਸਰਕਾਰ ਵੱਲੋਂ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ

ਰੁਕਾਵਟਾਂ ਨੂੰ ਪਾਰ ਕਰ ਪਹੁੰਚੇ ਮੰਜਿਲ ਵੱਲ, ਮਿਹਨਤ ਤੇ ਸ਼ਿੱਦਤ ਨਾਲ ਹਾਸਿਲ ਕੀਤਾ ਮੁਕਾਮ

ਰੁਕਾਵਟਾਂ ਨੂੰ ਪਾਰ ਕਰ ਪਹੁੰਚੇ ਮੰਜਿਲ ਵੱਲ, ਮਿਹਨਤ ਤੇ ਸ਼ਿੱਦਤ ਨਾਲ ਹਾਸਿਲ ਕੀਤਾ ਮੁਕਾਮ

ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ

ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ

ਕੈਨੇਡਾ ਗਏ 10 ਹਜ਼ਾਰ ਭਾਰਤੀ ਵਿਦਿਆਰਥੀਆਂ 'ਤੇ ਸੰਕਟ, Letter Of Intent ਨਿਕਲੇ ਫਰਜ਼ੀ, ਜਾਣੋ ਹੁਣ ਕੀ ਬਣੇਗਾ?

ਕੈਨੇਡਾ ਗਏ 10 ਹਜ਼ਾਰ ਭਾਰਤੀ ਵਿਦਿਆਰਥੀਆਂ 'ਤੇ ਸੰਕਟ, Letter Of Intent ਨਿਕਲੇ ਫਰਜ਼ੀ, ਜਾਣੋ ਹੁਣ ਕੀ ਬਣੇਗਾ?

ਪ੍ਰਮੁੱਖ ਖ਼ਬਰਾਂ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Punjab News: ਨਵੀਆਂ ਪੰਚਾਇਤਾਂ ਲਈ ਸਰਕਾਰੀ ਫਰਮਾਨ! ਪਹਿਲੀ ਦਸੰਬਰ ਤੱਕ ਕਰ ਲਵੋ ਇਹ ਕੰਮ ਨਹੀਂ ਹੋਏਗਾ ਸਖਤ ਐਕਸ਼ਨ  

Punjab News: ਨਵੀਆਂ ਪੰਚਾਇਤਾਂ ਲਈ ਸਰਕਾਰੀ ਫਰਮਾਨ! ਪਹਿਲੀ ਦਸੰਬਰ ਤੱਕ ਕਰ ਲਵੋ ਇਹ ਕੰਮ ਨਹੀਂ ਹੋਏਗਾ ਸਖਤ ਐਕਸ਼ਨ  

Punjab News: ਪੰਜਾਬ 'ਚ ਵੱਡਾ ਐਨਕਾਊਂਟਰ, ਇਲਾਕੇ 'ਚ ਮੱਚੀ ਹਲਚਲ, ਜਵਾਬੀ ਕਾਰਵਾਈ ’ਚ ਬਦਮਾਸ਼ ਜ਼ਖ਼ਮੀ

Punjab News: ਪੰਜਾਬ 'ਚ ਵੱਡਾ ਐਨਕਾਊਂਟਰ, ਇਲਾਕੇ 'ਚ ਮੱਚੀ ਹਲਚਲ, ਜਵਾਬੀ ਕਾਰਵਾਈ ’ਚ ਬਦਮਾਸ਼ ਜ਼ਖ਼ਮੀ