ਪੇਰਿਸ: ਦੁਨੀਆ ਭਰ ‘ਚ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਸ਼ਨੀਵਾਰ ਨੂੰ ਵਧ ਕੇ 61 ਹਜ਼ਾਰ ਤੋਂ ਵੱਧ ਹੋ ਗਈ ਹੈ। ਹੁਣ ਤੱਕ ਦੁਨੀਆ ‘ਚ 11 ਲੱਖ ਤੋਂ ਵੱਧ ਲੋਕ ਮਾਰੂ ਕੋਰੋਨਾਵਾਇਰਸ ਕਾਰਨ ਸੰਕਰਮਿਤ ਹੋਏ ਹਨ। ਪਿਛਲੇ ਸਾਲ ਦਸੰਬਰ ‘ਚ ਚੀਨ ਤੋਂ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ ਤੇ ਇਸ ਬਿਮਾਰੀ ਨੇ ਹੁਣ ਮਹਾਮਾਰੀ ਦਾ ਰੂਪ ਧਾਰ ਲਿਆ ਹੈ। ਮਾਰੂ ਕੋਰੋਨਾਵਾਇਰਸ ਹੁਣ ਤੱਕ 190 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ 2 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
ਅਮਰੀਕਾ, ਇਟਲੀ-ਸਪੇਨ ‘ਚ ਵੀ ਮਾੜੀ ਸਥਿਤੀ: ਇਟਲੀ ‘ਚ ਕੋਰੋਨਾਵਾਇਰਸ ਕਾਰਨ 14,681 ਮੌਤਾਂ ਹੋਈਆਂ ਹਨ, ਜਦੋਂ ਕਿ ਸੰਕਰਮਿਤ ਦੀ ਗਿਣਤੀ 1,19,827 ਹੋ ਗਈ ਹੈ। ਇਟਲੀ ‘ਚ ਹੁਣ ਤਕ 19,758 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਪੇਨ ‘ਚ ਕੋਵਿਡ-19 ਕਾਰਨ 11,744 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸੰਕਰਮਣ ਦੇ 1,24,736 ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ ਚੀਨ ‘ਚ ਕੋਰੋਨਾਵਾਇਰਸ ਨਾਲ 3,326 ਮੌਤਾਂ ਅਤੇ 81,639 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ 76,755 ਲੋਕ ਠੀਕ ਹੋ ਗਏ ਹਨ। ਫਰਾਂਸ ‘ਚ ਇਸ ਵਾਇਰਸ ਕਾਰਨ 6,507 ਮੌਤਾਂ ਹੋ ਚੁੱਕੀਆਂ ਹਨ ਅਤੇ 83,165 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅਮਰੀਕਾ ‘ਚ ਇਸ ਵਾਇਰਸ ਕਾਰਨ 7,457 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਸੇ ਸਮੇਂ ਸੰਕਰਮਣ ਦੀ ਗਿਣਤੀ 2,79,500 ਹੋ ਗਈ ਹੈ। ਅਮਰੀਕਾ ‘ਚ ਹੁਣ ਤਕ 12 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
ਜਾਣੋ ਕਿੱਥੇ ਕੀ ਹੈ ਹਾਲਾਤ:
ਪੂਰੇ ਯੂਰਪ ਵਿੱਚ ਕੁੱਲ 6,03,778 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 43,146 ਮੌਤਾਂ ਹੋਈਆਂ ਹਨ। ਅਮਰੀਕਾ ਅਤੇ ਕੈਨੇਡਾ ਸਣੇ 2,90,219 ਮਾਮਲੇ ਸਾਹਮਣੇ ਆਏ ਜਿਨ੍ਹਾਂ ‘ਚ 7,325 ਮੌਤਾਂ ਹੋਇਆਂ। ਏਸ਼ੀਆ ‘ਚ 1,15,730 ਮਾਮਲੇ ਅਤੇ 4,123 ਮੌਤਾਂ ਹੋਈਆਂ ਹਨ। ਪੱਛਮੀ ਏਸ਼ੀਆ ‘ਚ 70,731 ਮਾਮਲੇ ਅਤੇ 3,852 ਮੌਤਾਂ ਹੋਈਆਂ ਹਨ। ਉਸੇ ਦੌਰਾਨ ਲੈਟੀਨ ਅਮਰੀਕਾ ਅਤੇ ਕੈਰੇਬੀਅਨ ਖੇਤਰ ‘ਚ 27,713 ਮਾਮਲੇ ਸਾਹਮਣੇ ਆਏ ਹਨ। ਇੱਥੇ 885 ਮੌਤਾਂ ਹੋਈਆਂ ਹਨ। ਅਫਰੀਕਾ ਵਿੱਚ 332 ਮੌਤਾਂ ਦੇ ਨਾਲ 7,744 ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਬ੍ਰਿਟੇਨ ਅਤੇ ਇਰਾਨ ਦੀ ਸਥਿਤੀ ਵੀ ਕੋਰੋਨਾਵਾਇਰਸ ਕਾਰਨ ਬੇਕਾਬੂ ਹੈ। ਜਿੱਥੇ ਬ੍ਰਿਟੇਨ ‘ਚ ਹੁਣ ਤਕ 4 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਾਰੂ ਵਾਇਰਸ ਕਾਰਨ 41 ਹਜ਼ਾਰ ਤੋਂ ਜ਼ਿਆਦਾ ਲੋਕ ਸੰਕਰਮਿਤ ਹੋਏ ਹਨ। ਇਸ ਤੋਂ ਇਲਾਵਾ ਇਰਾਨ ‘ਚ 3 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੰਕਰਮਿਤ ਲੋਕਾਂ ਦੀ ਗਿਣਤੀ 55 ਹਜ਼ਾਰ ਨੂੰ ਪਾਰ ਹੋ ਗਈ ਹੈ।
ਦੁਨੀਆ ‘ਚ ਕੋਰੋਨਾਵਾਇਰਸ ਨਾਲ 61 ਹਜ਼ਾਰ ਤੋਂ ਵੱਧ ਮੌਤਾਂ, ਸੰਕਰਮਿਤ ਦੀ ਗਿਣਤੀ 11 ਲੱਖ ਤੋਂ ਪਾਰ
ਏਬੀਪੀ ਸਾਂਝਾ
Updated at:
04 Apr 2020 10:01 PM (IST)
ਅਮਰੀਕਾ, ਇਟਲੀ ਅਤੇ ਸਪੇਨ ‘ਚ ਸਭ ਤੋਂ ਜ਼ਿਆਦਾ ਬੁਰੇ ਹਾਲਾਤ ਹਨ। ਚੀਨ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਹੈ ਪਰ ਅਜੇ ਵੀ ਸਾਵਧਾਨੀ ਵਰਤੀ ਜਾ ਰਹੀ ਹੈ।
- - - - - - - - - Advertisement - - - - - - - - -