ਪ੍ਰਯਾਗਰਾਜ: ਉੱਤਰ ਪ੍ਰਦੇਸ਼ ਵਿੱਚ ਹੁਣ ਗਾਵਾਂ ਨੂੰ ਠੰਢ ਤੋਂ ਬਚਾਉਣ ਲਈ ਖ਼ਾਸ ਕੋਟ ਮਿਲਣਗੇ। ਸੂਬੇ ਦੇ ਪਸ਼ੂ ਪਾਲਣ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਪਸ਼ੂ ਪਾਲਕਾਂ ਨੂੰ ਸਰਦੀਆਂ ਦੇ ਮਹੀਨਿਆਂ ਦੌਰਾਨ ਰਾਜ ਦੀਆਂ ਗਊਸ਼ਾਲਾਵਾਂ ਵਿੱਚ ਗਾਵਾਂ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਅਧਿਕਾਰੀ ਗਾਵਾਂ ਲਈ ਜੂਟ ਦੀਆਂ ਬੋਰੀਆਂ ਨਾਲ ਬਣੇ ਕੋਟ ਦਾ ਪ੍ਰਬੰਧ ਕਰ ਰਹੇ ਹਨ, ਤਾਂ ਜੋ ਗਾਵਾਂ ਨੂੰ ਠੰਢ ਨਾ ਲਗੇ। ਇਸ ਦੇ ਨਾਲ ਗਊਸ਼ਾਲਾਵਾਂ ਨੂੰ ਸੰਘਣੇ ਪੋਲੀਥੀਨ ਦੇ ਪਰਦੇ ਜਾਂ ਤਰਪਾਲਾਂ ਨਾਲ ਢੱਕਿਆ ਜਾ ਰਿਹਾ ਹੈ, ਤਾਂ ਜੋ ਠੰਢੀਆਂ ਹਵਾਵਾਂ ਦਾਖਲ ਨਾ ਕਰਨ।
ਕੰਗਣਾ ਨੂੰ ਪਹਿਲੀ ਵਾਰ ਟੱਕਰਿਆ ਪੰਜਾਬੀ, ਦੋਸਾਂਝਾਂਵਾਲੇ ਨੇ ਇੰਝ ਘੜੀਸਿਆ
ਸੰਘਣੇ ਪਰਦੇ ਤੇ ਕਵਰ ਬਣਾਉਣ ਲਈ ਜੂਟ ਦੇ ਬੈਗ ਇਕੱਠੇ ਸਿਲਾਈ ਕੀਤੇ ਜਾਂਦੇ ਹਨ। ਉਹੀ ਜੂਟ ਬੈਗ ਗਾਵਾਂ ਦੇ ਕੋਟ ਨੂੰ ਬਣਾਉਣ ਲਈ ਵਰਤੇ ਜਾਣਗੇ, ਜੋ ਸਰਦੀਆਂ ਵਿੱਚ ਗਰਮ ਰਹਿਣ ਲਈ ਗਾਵਾਂਨੂੰ ਪਵਾਏ ਜਾਣਗੇ। ਜ਼ਿਲ੍ਹਾ ਸਪਲਾਈ ਵਿਭਾਗ ਵੱਲੋਂ ਜੂਟ ਬੈਗ ਮੁਹੱਈਆ ਕਰਵਾਏ ਜਾਣਗੇ। ਕੁਝ ਜ਼ਿਲ੍ਹਿਆਂ ਵਿੱਚ ਗ੍ਰਾਮ ਪੰਚਾਇਤਾਂ ਮਨਰੇਗਾ ਬਜਟ ਤਹਿਤ ਗਾਵਾਂ ਲਈ ਕੋਟ ਤਿਆਰ ਕਰਨਗੀਆਂ ਅਤੇ ਪਸ਼ੂ ਪਾਲਕਾਂ ਨੂੰ ਪੋਲੀਥੀਨ ਤੇ ਹੋਰ ਸਮੱਗਰੀ ਨਾਲ ਢੱਕਿਆ ਜਾਵੇਗਾ।
ਬੱਸ ਇੱਕੋ ਨੁਕਤੇ 'ਤੇ ਫਸੀ ਕੇਂਦਰ ਤੇ ਕਿਸਾਨਾਂ ਦੀ ਗਰਾਰੀ, ਨਹੀਂ ਅਹੁੜ ਰਿਹਾ ਸਰਕਾਰ ਨੂੰ ਕੋਈ ਜਵਾਬ
ਅਯੁੱਧਿਆ ਵਿੱਚ ਗਾਵਾਂ ਨੂੰ ਅਤਿ ਠੰਡ ਤੋਂ ਬਚਾਉਣ ਲਈ ਪਸ਼ੂਆਂ ਦੇ ਸ਼ੈੱਡਾਂ ਵਿੱਚ ਅੱਗ ਜਲਾਉਣ ਦੇ ਪ੍ਰਬੰਧ ਵੀ ਕੀਤੇ ਜਾਣਗੇ। ਪੇਂਡੂ ਖੇਤਰਾਂ ਵਿੱਚ ਅਵਾਰਾ ਪਸ਼ੂਆਂ ਨੂੰ ਰੱਖਣ ਲਈ ਪਸ਼ੂਆਂ ਲਈ ਥਾਂ ਬਣਾਏ ਗਏ ਹਨ। ਜਿਥੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਚਾਰਾ ਵੀ ਪ੍ਰਦਾਨ ਕੀਤਾ ਜਾਂਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਗਊ-ਆਸ਼ਰਮਾਂ ਦੇ ਸਿਸਟਮ ਦੀ ਨਿਗਰਾਨੀ ਕਰ ਰਹੀਆਂ ਹਨ ਤੇ ਕੰਮ ਲਈ ਦੇਖਭਾਲ ਕਰਤਾਵਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਯੋਗੀ ਸਰਕਾਰ ਨੂੰ ਠੰਢ 'ਚ ਗਾਵਾਂ ਦੀ ਫਿਕਰ, ਸਰਦੀ ਤੋਂ ਬਚਾਉਣ ਲਈ ਮਿਲਣਗੇ ਖਾਸ ਕੋਟ
ਏਬੀਪੀ ਸਾਂਝਾ
Updated at:
03 Dec 2020 05:16 PM (IST)
ਉੱਤਰ ਪ੍ਰਦੇਸ਼ ਵਿੱਚ ਹੁਣ ਗਾਵਾਂ ਨੂੰ ਠੰਢ ਤੋਂ ਬਚਾਉਣ ਲਈ ਖ਼ਾਸ ਕੋਟ ਮਿਲਣਗੇ। ਸੂਬੇ ਦੇ ਪਸ਼ੂ ਪਾਲਣ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਪਸ਼ੂ ਪਾਲਕਾਂ ਨੂੰ ਸਰਦੀਆਂ ਦੇ ਮਹੀਨਿਆਂ ਦੌਰਾਨ ਰਾਜ ਦੀਆਂ ਗਊਸ਼ਾਲਾਵਾਂ ਵਿੱਚ ਗਾਵਾਂ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।
- - - - - - - - - Advertisement - - - - - - - - -