ਫ਼ਤਿਹਾਬਾਦ: ਕੋਰੋਨਾ ਮਹਾਂਮਾਰੀ ਦਰਮਿਆਨ ਦਵਾਈਆਂ ਦੀ ਕਾਲਾ ਬਜ਼ਾਰੀ ਜਾਰੀ ਹੈ। ਫ਼ਤਿਹਾਬਾਦ ਪੁਲਿਸ ਦੀ ਸੀਆਈਏ ਵਿੰਗ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 6 ਰੇਮਡਿਸੀਵੀਰ ਟੀਕੇ ਬਰਾਮਦ ਕੀਤੇ। ਨੌਜਵਾਨ ਉਨ੍ਹਾਂ ਨੂੰ 35 ਹਜ਼ਾਰ ਰੁਪਏ 'ਚ ਵੇਚ ਰਿਹਾ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫ਼ਤਿਹਾਬਾਦ ਵਿੱਚ ਇੱਕ ਨੌਜਵਾਨ ਮਹਿੰਗੇ ਰੇਟ 'ਤੇ ਰੇਮਡਿਸੀਵੀਰ ਦੇ ਟੀਕੇ ਵੇਚ ਰਿਹਾ ਹੈ।

 

ਇਸ ਤੋਂ ਬਾਅਦ ਗਾਹਕ ਨੇ ਮੁਲਜ਼ਮ ਨੂੰ ਸੰਪਰਕ ਕੀਤਾ। ਪਹਿਲਾਂ ਇਹ ਨੌਜਵਾਨ ਕਿਸੇ ਡੇਢ ਤਾਂ ਕਦੇ ਦੋ ਲੱਖ ਮੰਗ ਰਿਹਾ ਸੀ, ਬਾਅਦ 'ਚ 35 ਹਜ਼ਾਰ ਰੁਪਏ 'ਚ ਇਕ ਟੀਕੇ ਲਈ ਸੌਦਾ ਤੈਅ ਹੋਇਆ। ਜਦੋਂ ਦੋਸ਼ੀ ਨੌਜਵਾਨ ਟੀਕਾ ਦੇਣ ਲਈ ਪਹੁੰਚਿਆ ਤਾਂ ਟੀਮ ਨੇ ਉਸ ਨੂੰ ਕਾਬੂ ਕਰ ਲਿਆ।

 

ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਨੌਜਵਾਨ ਹਿਸਾਰ ਦਾ ਵਸਨੀਕ ਹੈ ਅਤੇ ਪਹਿਲਾਂ ਹਿਸਾਰ ਵਿੱਚ ਇੱਕ ਮੈਡੀਕਲ ਦੁਕਾਨ ਵਿੱਚ ਕੰਮ ਕਰਦਾ ਸੀ। ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 420 ਤਹਿਤ ਡਰੱਗ ਐਂਡ ਕਾਸਮੈਟਿਕ ਐਕਟ, ਜ਼ਰੂਰੀ ਕਮੋਡਿਟੀਜ਼ ਐਕਟ, ਆਪਦਾ ਪ੍ਰਬੰਧਨ ਐਕਟ ਸਮੇਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।