ਨਵੀਂ ਦਿੱਲੀ: ਜ਼ੀਕਾ ਵਾਇਰਸ ਦੀ ਲਾਗ ਐਰੋਸੋਲ ਜਾਂ ਸੰਪਰਕ ਰਾਹੀਂ ਨਹੀਂ ਫੈਲਦੀ ਤੇ ਨਾ ਹੀ ਇਸ ਸਮੇਂ ਇਹ ਵੱਡੀ ਚਿੰਤਾ ਦਾ ਕਾਰਨ ਹੈ। ਇਹ ਕਹਿਣਾ ਹੈ ਦਿੱਲੀ ਦੇ ਸੇਂਟ ਸਟੀਫ਼ਨ ਹਸਪਤਾਲ ਦੇ ਸਾਬਕਾ ਡਾਇਰੈਕਟਰ ਤੇ ਜਨ-ਸਿਹਤ ਮਾਹਿਰ ਡਾ. ਮੈਥਿਊ ਵਰਗੀਜ਼ ਦਾ। ਉਂਝ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਹਾਂਮਾਰੀ ਵਿਗਿਆਨੀਆਂ ਤੇ ਰਾਜ ਦੇ ਸਿਹਤ ਵਿਭਾਗ ਨੂੰ ਵਾਇਰਸ ਦੇ ਮੁੜ ਸਾਹਮਣੇ ਆਉਣ ਤੋਂ ਚਿੰਤਤ ਹੋਣਾ ਚਾਹੀਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੇਰਲ ਵਿੱਚ ਜ਼ੀਕਾ ਵਾਇਰਸ ਦੀ ਲਾਗ ਦੇ 14 ਮਾਮਲੇ ਸਾਹਮਣੇ ਆ ਚੁੱਕੇ ਹਨ।
'ਜ਼ੀਕਾ ਵਾਇਰਸ ਸੰਪਰਕ ਜਾਂ ਏਰੋਸੋਲ ਨਾਲ ਨਹੀਂ ਫੈਲਦਾ'ਮਾਹਿਰ ਨੇ ਕਿਹਾ, “ਜ਼ੀਕਾ ਵਾਇਰਸ ਐਰੋਸਿਲ ਜਾਂ ਆਪਸੀ ਸੰਪਰਕ ਰਾਹੀਂ ਨਹੀਂ ਫੈਲਦਾ। ਇਹ ਮੱਛਰ ਦੇ ਕੱਟੇ ’ਤੇ ਵੀ ਨਹੀਂ ਫੈਲਦਾ। ਇਹ ਵੱਖਰੀ ਮਹਾਂਮਾਰੀ ਹੈ। ਮੈਨੂੰ ਇਸ ਸਮੇਂ ਕੋਈ ਚਿੰਤਾ ਨਹੀਂ ਹੈ। ਮਹਾਂਮਾਰੀ ਰੋਗ ਵਿਗਿਆਨੀਆਂ ਤੇ ਕੇਰਲ ਦੇ ਸਿਹਤ ਵਿਭਾਗ ਨੂੰ ਚਿੰਤਤ ਹੋਣਾ ਚਾਹੀਦਾ ਹੈ। ਜ਼ੀਕਾ ਕਿਤੋਂ ਆ ਗਿਆ ਹੈ ਤੇ ਮੱਛਰਾਂ ਤੇ ਵਾਇਰਸ ਉੱਤੇ ਕਾਬੂ ਪਾਉਣ ਦਾ ਰਾਹ ਲੱਭਣਾ ਚਾਹੀਦਾ ਹੈ ਤੇ ਸਾਨੂੰ ਲੋਕਾਂ ਵਿੱਚ ਦਹਿਸ਼ਤ ਪੈਦਾ ਨਹੀਂ ਕਰਨੀ ਚਾਹੀਦੀ।" ਕੋਰੋਨਾ ਤੋਂ ਬਾਅਦ ਜ਼ੀਕਾ ਵਾਇਰਸ ਦੀ ਦਹਿਸ਼ਤ, ਮਾਹਿਰਾਂ ਦਾ ਦਾਅਵਾ, 'ਲੋਕਾਂ ਨੂੰ ਨਹੀਂ ਡਰਨ ਦੀ ਲੋੜ'
ਏਬੀਪੀ ਸਾਂਝਾ | 11 Jul 2021 11:30 AM (IST)
ਜ਼ੀਕਾ ਵਾਇਰਸ ਦੀ ਲਾਗ ਐਰੋਸੋਲ ਜਾਂ ਸੰਪਰਕ ਰਾਹੀਂ ਨਹੀਂ ਫੈਲਦੀ ਤੇ ਨਾ ਹੀ ਇਸ ਸਮੇਂ ਇਹ ਵੱਡੀ ਚਿੰਤਾ ਦਾ ਕਾਰਨ ਹੈ। ਇਹ ਕਹਿਣਾ ਹੈ ਦਿੱਲੀ ਦੇ ਸੇਂਟ ਸਟੀਫ਼ਨ ਹਸਪਤਾਲ ਦੇ ਸਾਬਕਾ ਡਾਇਰੈਕਟਰ ਤੇ ਜਨ-ਸਿਹਤ ਮਾਹਿਰ ਡਾ. ਮੈਥਿਊ ਵਰਗੀਜ਼ ਦਾ।
Zika-virus
Published at: 11 Jul 2021 11:30 AM (IST)