ਆਮਿਰ ਦੀ ਧੀ ਈਰਾ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, 14 ਸਾਲ ਦੀ ਉਮਰ 'ਚ ਹੋਇਆ ਜਿਨਸੀ ਸ਼ੋਸ਼ਣ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਈਰਾ ਨੇ ਆਪਣੇ ਮਾਤਾ-ਪਿਤਾ ਆਮਿਰ ਤੇ ਰੀਨਾ ਦੇ ਤਲਾਕ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।
Download ABP Live App and Watch All Latest Videos
View In Appਈਰਾ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਉਸ ਨਾਲ ਦੁਬਾਰਾ ਕਦੇ ਨਹੀਂ ਵਾਪਰੇਗਾ, ਜਿਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਈ।
ਈਰਾ ਦੀ ਮੰਨੀਏ ਤਾਂ ਅਜਿਹਾ ਕਰਨ ਤੋਂ ਬਾਅਦ ਉਸ ਨੂੰ ਨਾ ਸਿਰਫ ਬੁਰਾ ਮਹਿਸੂਸ ਕਰਨਾ ਬੰਦ ਕਰ ਦਿੱਤਾ, ਬਲਕਿ ਉਸ ਦੇ ਮਨ ਵਿੱਚੋਂ ਡਰ ਵੀ ਨਿਕਲ ਗਿਆ ਸੀ।
ਈਰਾ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਬਾਰੇ ਆਪਣੇ ਮਾਪਿਆਂ ਆਮਿਰ ਖ਼ਾਨ ਤੇ ਮਾਂ ਰੀਨਾ ਨੂੰ ਮੇਲ ਕੀਤੀ ਸੀ, ਜਿਸ ਤੋਂ ਬਾਅਦ ਉਹ ਇਸ ਸਥਿਤੀ ਤੋਂ ਬਾਹਰ ਆਈ ਸੀ।
ਈਰਾ ਮੁਤਾਬਕ, ਜਦੋਂ ਮੈਂ 14 ਸਾਲਾਂ ਦੀ ਸੀ ਤਾਂ ਮੇਰਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਹ ਇੱਕ ਅਜੀਬ ਸਥਿਤੀ ਸੀ, ਕਿਉਂਕਿ ਉਦੋਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਅਜਿਹਾ ਕਰਨ ਵਾਲਾ ਵਿਅਕਤੀ ਇਹ ਸਭ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਕਰ ਰਿਹਾ ਸੀ, ਮੈਂ ਉਨ੍ਹਾਂ ਨੂੰ ਜਾਣਦੀ ਸੀ ਤੇ ਮੇਰੇ ਨਾਲ ਇਹ ਹਰ ਰੋਜ਼ ਵਾਪਰਦਾ ਸੀ।
ਈਰਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਆਪਸੀ ਸਹਿਮਤੀ ਤੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਸੀ, ਇਸ ਲਈ ਮਾਪਿਆਂ ਦੇ ਇਸ ਫੈਸਲੇ ਨੇ ਉਨ੍ਹਾਂ ਨੂੰ ਹੈਰਾਨ ਨਹੀਂ ਕੀਤਾ।
- - - - - - - - - Advertisement - - - - - - - - -