Trending Photo: ਕਬਰਿਸਤਾਨ 'ਚ ਪ੍ਰੀ-ਵੈਡਿੰਗ ਫੋਟੋਸ਼ੂਟ, ਕਫ਼ਨ ਲਪੇਟ ਕੇ ਤਾਬੂਤ 'ਚ ਦਿੱਤੇ ਪੋਜ਼, ਦੇਖਣੇ ਵਾਲੇ ਰਹਿ ਗਏ ਹੈਰਾਨ
ਥਾਈਲੈਂਡ: ਹਰ ਕਿਸੇ ਦੀ ਜ਼ਿੰਦਗੀ ਵਿੱਚ ਵਿਆਹ ਖਾਸ ਹਿੱਸਾ ਹੁੰਦਾ ਹੈ, ਹਰ ਕੋਈ ਆਪਣੇ ਵਿਆਹ ਨੂੰ ਯਾਦਗਰ ਬਣਾਉਣਾ ਚਾਹੁੰਦੇ ਹਨ। ਇਸ ਨੂੰ ਖਾਸ਼ ਬਣਾਉਣ ਲਈ ਬਹੁਤ ਫੋਕਸ ਕੀਤਾ ਜਾਂਦਾ ਹੈ। ਇਸ ਤਹਿ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਵੀ ਟਰੈਂਡ ਚੱਲ ਰਿਹਾ ਹੈ। ਇਸ ਫੋਟੋਸ਼ੂਟ ਨੂੰ ਯਾਦਗਰ ਬਣਾਉਣ ਲਈ ਬਹੁਤ ਸਾਰੇ ਲੋਕ ਕੁਝ ਅਜਿਹੀਆਂ ਚੀਜਾਂ ਨੂੰ ਪਲਾਨ ਕਰ ਲੈਂਦੇ ਹਨ ਤੇ ਇਸ ਦੇ ਬਾਰੇ ਸੋਚ ਕੇ ਵੀ ਹੈਰਾਨੀ ਹੁੰਦੀ ਹੈ, ਜਿਸ ਬਾਰੇ ਸੋਚ ਕੇ ਹੈਰਾਨੀ ਹੁੰਦੀ ਹੈ। ਕੁਝ ਵੱਖਰਾ ਕਰਨ ਦੀ ਚਾਹਤ ਵਿੱਚ ਥਾਈਲੈਂਡ ਦੇ ਇੱਕ ਜੋੜੇ ਨੇ ਅਜਿਹਾ ਹੀ ਕੀਤਾ ਹੈ। ਇਸ ਜੋੜੇ ਨੇ ਆਪਣਾ ਪ੍ਰੀ-ਵੈਡਿੰਗ ਫੋਟੋਸ਼ੂਟ ਕਬਰਿਸਤਾਨ ਵਿੱਚ ਕਰਵਾਇਆ ਹੈ। ਇਹ ਫੋਟੋਸ਼ੂਟ ਕਾਫੀ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In Appਇਸ ਤਰ੍ਹਾਂ ਦਾ ਪ੍ਰੀ-ਵੈਡਿੰਗ ਫੋਟੋਸ਼ੂਟ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਸ਼ਾਇਦ ਕਦੇ ਨਾ ਦੇਖਿਆ ਹੋਵੇਗਾ। ਅਜਿਹਾ ਫ਼ੋਟੋਸ਼ੂਟ ਕਰਵਾਉਣ ਵਾਲੇ ਸ਼ਖਸ ਦਾ ਨਾਂਅ ਨੌਂਟਸ ਕੋਂਗਚੌ (Nonts Kongchaw) ਹੈ। 32 ਸਾਲ ਦਾ ਇਹ ਨੌਂਟਸ ਕੋਂਗਚੌ ਡਿਜ਼ਾਈਨਰ ਹੈ ਤੇ ਥਾਈਲੈਂਡ ਵਿੱਚ ਰਹਿਣੇ ਹਨ। ਇਸ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਆਪਣੇ ਇੱਕ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਹੈ।
ਇਸ ਵਾਇਰਲ ਪ੍ਰੀ-ਵੈਡਿੰਗ ਫੋਟੋਸ਼ੂਟ ਵਿੱਚ ਤੁਸੀਂ ਦੇਖੋਗੇ ਕੇ ਇਹ ਜੋੜਾ ਸਫੈਦ ਰੰਗ ਦੀ ਡਰੈੱਸ ਵਿੱਚ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਖ਼ੂਬਸੂਰਤ ਲੱਗ ਰਿਹਾ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਨੇ ਇਸ ਫ਼ੋਟੋਸ਼ੂਟ ਦੇ ਲਈ ਕਾਫ਼ੀ ਤਿਆਰੀਆਂ ਕੀਤੀਆਂ ਲੱਗਦੀਆਂ ਹਨ।
ਇਸ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਲੋਕੇਸ਼ਨ ਹੀ ਥਾਈਲੈਂਡ ਨਹੀਂ ਹੈ , ਬਲਕਿ ਪੂਰੀ ਟੀਮ ਹੀ ਇਸ 'ਤੇ ਆਧਾਰਤ ਹੈ। ਇੱਕ ਹੋਰ ਖ਼ਾਸ ਇਹ ਹੈ ਕਿ ਇਸ ਜੋੜੇ ਨੇ ਨਵੇਂ ਡਿਜ਼ਾਇਨ ਕੀਤੇ ਕੱਪੜਿਆਂ ਵਿੱਚ ਫੋਟੋਆਂ ਕਫ਼ਨ ਤੇ ਕਬਰ ਦੇ ਨੇੜੇ ਤੇੜੇ ਹੀ ਕਲਿੱਕ ਕੀਤੀਆਂ ਗਈਆਂ ਹੈ।
ਇਸ ਪ੍ਰੀ-ਵੈਡਿੰਗ ਫੋਟੋਸ਼ੂਟ ਦੀ ਦਿਲ ਖਿੱਚਵੀਂ ਫੋਟੋ ਹੈ ਕਿ ਇਸ ਜੋੜੇ ਨੇ ਇੱਕ ਫ਼ੋਟੋ ਕਫ਼ਨ ਡਰੈੱਸ ਵਿੱਚ ਕਬਰ ਦੇ ਅੰਦਰ ਕਲਿੱਕ ਖਿਚਵਾਈ ਹੈ। ਇਸ ਫ਼ੋਟੋ ਦੇ ਵਿੱਚ ਉਸਦੀ ਮੰਗੇਤਰ ਸਫੈਦ ਰੈਡ ਦੇ ਕਫ਼ਨ ਦੇ ਵਿੱਚ ਲਿਪਟੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸਦੇ ਹੱਥ ਬੰਨ੍ਹੇ ਹੋਏ ਹਨ।
ਇਸ ਦੇ ਇਲਾਵਾ ਇੱਕ ਹੋਰ ਫ਼ੋਟੋ ਵੱਲ ਖਾਸ ਧਿਆਨ ਜਾਂਦਾ ਹੈ ਕਿ ਉਹ ਹੈ ਕਬਰ ਪੱਥਰ ਵਾਲੀ ਹੈ। ਇਸ ਫ਼ੋਟੋ ਵਿੱਚ ਲੜਕਾ ਆਪਣੀ ਮੰਗੇਤਰ ਨੂੰ Merry me ਦਾ ਫਲੋਅ ਕਾਰਡ ਦਿਖਾ ਕੇ ਪਰਪੋਜ਼ ਕਰ ਰਿਹਾ ਹੈ। ਲੜਕਾ ਇਸ ਦੌਰਾਨ ਗੋਡਿਆਂ ਭਾਰ ਬੈਠਾ ਨਜ਼ਰ ਆ ਰਿਹਾ ਹੈ , ਜਦਕਿ ਉਸਦੀ ਮੰਗੇਤਰ ਕਾਲੇ ਪੱਥਰ ਸਹਾਰੇ ਖੜੀ ਨਜ਼ਰ ਆ ਰਹੀ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਇਸ ਫੋਟੋਸ਼ੂਟ ਨੂੰ ਦੇਖ ਕੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੋਈ ਇਸ ਨੂੰ ਗਲਤ ਕਿਹਾ ਹੈ ਅਤੇ ਸਾਦੀ ਵਰਗੇ ਇਸ ਪਵਿੱਤਰ ਮੌਕੇ 'ਤੇ ਅਜਿਹਾ ਕਰਨਾ ਠੀਕ ਨਹੀਂ ਹੈ। ਕੁੱਝ ਲੋਕ ਰਹੇ ਨੇ ਕੇ ਇਨ੍ਹਾਂ ਲੋਕਾਂ ਦਾ ਵਿਆਹ ਦਾ ਮਜ਼ਾਕ ਬਣਾ ਦਿੱਤਾ ਹੈ।
ਓਥੇ ਹੀ ਹੀ ਕੁੱਝ ਲੋਕ ਜੋੜੇ ਦੇ ਪੱਖ ਵਿੱਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਕ ਵਿੱਚ ਕੁਮੈਂਟ ਕਰਦੇ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਜੋੜੇ ਦੇ ਫੋਟੋਸ਼ੂਟ ਦੀ ਤਾਰੀਫ਼ ਕਰਦੇ ਹੋਏ 10 'ਚੋਂ 10 ਨੰਬਰ ਦੇ ਗੱਲ ਕਹੀ ਹੈ।