ਮੋਗਾ ਦੇ ਇੱਕ ਆਰਟਿਸਟ ਨੇ ਆਪਣੇ ਪਰਿਵਾਰ ਨਾਲ ਮਿਲਕੇ ਕਿਸਾਨੀ ਅੰਦੋਲਨ ਲਈ ਤਿਆਰ ਕੀਤਾ ਸਭ ਤੋਂ ਵੱਡਾ ਝੰਡਾ, ਖਾਸ ਤਸਵੀਰਾਂ ਜ਼ਰੀਏ ਜਾਣੋ ਜਾਣਕਾਰੀ
ਕਿਸਾਨਾਂ ਨੂੰ ਲੈ ਕੇ ਜਿੱਥੇ ਕੇਂਦਰ ਅਤੇ ਕਿਸਾਨਾਂ ਵਿੱਚ ਨੌਵੀਂ ਮੀਟਿੰਗ ਵੀ ਬੇਨਤੀਜਾ ਰਹੀ। ਉਥੇ ਹੀ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਅੱਜ ਤੋਂ ਹੀ ਪਿੰਡ ਪਿੰਡ ਵਿਚ ਸ਼ੁਰੂ ਹੋ ਗਈਆਂ ਹਨ।
Download ABP Live App and Watch All Latest Videos
View In Appਇਨ੍ਹਾਂ ਦਾ ਕਹਿਣਾ ਹੈ ਕਿ ਇਸ ਝੰਡੇ ਵਿੱਚਲੀ ਲਗਭਗ 395 ਵਰਗਫੁੱਟ ਇੱਕ ਪਾਸੇ ਖਾਲੀ ਜਗ੍ਹਾ ਆਮ ਜਨਤਾ ਦੇ ਦਸਤਖਤ ਲੈਣ ਲਈ ਰੱਖੀ ਗਈ ਹੈ।
ਜਾਣਕਾਰੀ ਮੁਤਾਬਕ ਝੰਡੇ ਦਾ ਵਜ਼ਨ 5.250 ਕਿਲੋ, ਲੰਬਾਈ -27:25 ਮੀਟਰ, ਚੌੜਾਈ -4:5 ਫੁੱਟ ਅਤੇ ਸਕੇਅਰ ਫੁੱਟ- 395 ਫੁੱਟ ਹੈ। ਨਾਲ ਹੀ ਝੰਡੇ ਦੇ ਬਿਲਕੁਲ ਵਿਚਾਲੇ ਹਰੇ ਰੰਗ ਦਾ 29 ਦਾ ਗੋਲ ਚੱਕਰ 'ਚ ਕਿਸਾਨ ਅੰਦੋਲਨ ਦਸਤਖ਼ਤ ਮੁਹਿੰਮ ਹੈ ਜਿਸ 'ਚ ਕਿਸਾਨ ਬਲਦਾਂ ਨਾਲ ਖੇਤੀ ਕਰਦਾ ਦਿਖਾਇਆ ਗਿਆ ਹੈ। ਨਾਲ ਹੀ ਹਰੇ ਰੰਗ 'ਤੇ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦਾ ਨਾਂ ਸੁਨਹਿਰੇ ਅੱਖਰਾਂ 'ਚ ਲਿਖਿਆ ਗਿਆ ਹੈ।
ਉੱਥੇ ਹੀ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਕੋਮਲ ਨੇ ਦੱਸਿਆ ਕਿ ਉਹ ਕਈ ਤਰ੍ਹਾਂ ਦੇ ਵਿਸ਼ਵ ਰਿਕਾਰਡ ਸਥਾਪਤ ਕਰ ਚੁੱਕੇ ਹਨ ਤੇ ਲਿਮਕਾ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਂਮ ਦਰਜ ਕਰਵਾ ਚੁੱਕੇ ਹਨ। ਕਿਸਾਨ ਅੰਦੋਲਨ ਦੇ ਚਲਦੇ ਸੋਸ਼ਲ ਮੀਡੀਆ ਅਤੇ ਕਾਰਟੂਨ ਜ਼ਰੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਮੋਗਾ 'ਚ ਹਸਤਾਖਰ ਮੁਹਿੰਮ ਦੀ ਸ਼ੁਰੁਆਤ ਕੀਤੀ ਹੈ। ਇਸ ਝੰਡੇ ਨੂੰ ਅਲਗ ਅਲਗ ਜ਼ਿਲ੍ਹਿਆਂ ਤੋਂ ਹੁੰਦੇ ਹੋਏ 26 ਜਨਵਰੀ ਨੂੰ ਦਿੱਲੀ ਪਹੁੰਚੇਗਾ ਜਾਵੇਗਾ। ਗੁਰਪ੍ਰੀਤ ਸਿੰਘ ਕੋਮਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਹੈ। ਅਤੇ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਉਣਗੇ।
ਮੋਗਾ ਦੇ ਰਹਿਣ ਵਾਲੇ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਤ ਇਕ ਬਹੁਤ ਵੱਡਾ ਝੰਡਾ ਤਿਆਰ ਕੀਤਾ ਗਿਆ ਹੈ। ਜਿਸ ਵਿਚ ਸੁਨਹਿਰੀ ਅੱਖਰਾਂ ਦੇ ਨਾਲ ਇਸ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਨੇ ਆਪਣੀ ਜਾਨ ਗਵਾਈ ਉਨ੍ਹਾਂ ਦਾ ਨਾਂ ਲਿਖਿਆ ਗਿਆ ਹੈ।
- - - - - - - - - Advertisement - - - - - - - - -