Astro Tips: ਖਾਣਾ ਖਾਣ ਵੇਲੇ ਵਾਲ ਆਉਣਾ, ਕਿਸ ਗੱਲ ਦਾ ਸੰਕੇਤ ਹੋ ਸਕਦਾ, ਜਾਣੋ
ਭੋਜਨ ਬਾਰੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਤੁਸੀਂ ਜਿਵੇਂ ਦਾ ਭੋਜਨ ਖਾਓਗੇ, ਤੁਹਾਡਾ ਮਨ ਓਵੇਂ ਦਾ ਰਹੇਗਾ। ਕਿਉਂਕਿ ਭੋਜਨ ਜੀਵਨ ਦਾ ਆਧਾਰ ਹੈ। ਇਸ ਲਈ ਸ਼ਾਸਤਰਾਂ ਵਿੱਚ ਭੋਜਨ ਜਾਂ ਅਨਾਜ ਦੀ ਮਹੱਤਤਾ ਦੱਸੀ ਗਈ ਹੈ। ਇਸ ਤੋਂ ਇਲਾਵਾ ਸ਼ਾਸਤਰਾਂ ਵਿਚ ਭੋਜਨ ਖਾਣ ਨਾਲ ਸਬੰਧਤ ਕਈ ਨਿਯਮ ਵੀ ਦੱਸੇ ਗਏ ਹਨ।
Download ABP Live App and Watch All Latest Videos
View In Appਪਰ ਕੀ ਤੁਹਾਨੂੰ ਪਤਾ ਹੈ ਕਿ ਭੋਜਨ ਨਾਲ ਸ਼ੁਭ ਅਤੇ ਅਸ਼ੁਭ ਘਟਨਾਵਾਂ ਦੇ ਸੰਕੇਤ ਵੀ ਮਿਲਦੇ ਹਨ। ਹਾਂਜੀ, ਇਹ ਬਿਲਕੁਲ ਸੱਚ ਹੈ, ਸਾਨੂੰ ਇਸ ਨੂੰ ਸਮਝਣ ਦੀ ਲੋੜ ਹੈ। ਜੇਕਰ ਤੁਹਾਨੂੰ ਭੋਜਨ ਖਾਣ ਵੇਲੇ ਵਾਰ-ਵਾਰ ਵਾਲ ਮਿਲ ਰਹੇ ਹਨ ਤਾਂ ਇਹ ਜੀਵਨ ਨਾਲ ਜੁੜਿਆ ਸੰਕੇਤ ਹੈ।
ਜੇਕਰ ਖਾਣਾ ਖਾਂਦੇ ਵੇਲੇ ਤੁਹਾਨੂੰ ਵਾਰ-ਵਾਰ ਵਾਲ ਮਿਲ ਰਹੇ ਹਨ ਅਤੇ ਅਜਿਹਾ ਤੁਹਾਡੇ ਨਾਲ ਅਕਸਰ ਹੁੰਦਾ ਹੈ ਤਾਂ ਅਜਿਹਾ ਭੋਜਨ ਬਿਲਕੁਲ ਵੀ ਨਾ ਖਾਓ। ਭੋਜਨ ਵਿੱਚ ਵਾਰ-ਵਾਰ ਵਾਲ ਮਿਲਣਾ ਸ਼ੁਭ ਨਹੀਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਜਾਂ ਜੀਵਨ ਵਿੱਚ ਅਸ਼ੁਭ ਰਾਹੂ ਦਾ ਪ੍ਰਭਾਵ ਵਧਦਾ ਹੈ।
ਖਰਾਬ ਰਾਹੂ ਨਾ ਸਿਰਫ਼ ਸਿਹਤ ਸਮੱਸਿਆਵਾਂ ਨੂੰ ਵਧਾਉਂਦਾ ਹੈ, ਸਗੋਂ ਇਹ ਆਰਥਿਕ ਨੁਕਸਾਨ, ਵਿੱਤੀ ਸੰਕਟ ਅਤੇ ਬੇਲੋੜਾ ਨੁਕਸਾਨ ਵੀ ਕਰਦਾ ਹੈ। ਰਾਹੂ ਕਦੇ ਵੀ ਬੀਮਾਰੀ ਜਾਂ ਹੋਰ ਕਾਰਨਾਂ ਕਰਕੇ ਧਨ ਨੂੰ ਹੱਥ 'ਚ ਨਹੀਂ ਰਹਿਣ ਦਿੰਦਾ।
ਉੱਥੇ ਹੀ ਭੋਜਨ ਵਿੱਚ ਹਮੇਸ਼ਾ ਵਾਲ ਮਿਲਣਾ ਵੀ ਪਿਤਰ ਦੋਸ਼ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਖਾਣਾ ਖਾਣ ਬੈਠੇ ਹੋ ਅਤੇ ਤੁਹਾਨੂੰ ਵਾਲ ਨਜ਼ਰ ਆ ਜਾਣ ਤਾਂ ਇਹ ਪਿਤਰ ਦੋਸ਼ ਦੀ ਨਿਸ਼ਾਨੀ ਹੈ। ਕਿਹਾ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਪਿਤਰ ਦੋਸ਼ ਹੁੰਦਾ ਹੈ, ਉੱਥੇ ਖਾਣਾ ਬਣਾਉਣ ਜਾਂ ਖਾਣਾ ਖਾਣ ਵੇਲੇ ਰੁਕਾਵਟ ਪੈਦਾ ਹੁੰਦੀ ਹੈ।
ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਯਾਨੀ ਕਿ ਖਾਣਾ ਖਾਂਦੇ ਸਮੇਂ ਵਾਲ ਆਉਂਦਾ ਹੈ ਖਾਣੇ ਵਿੱਚ ਤਾਂ ਤੁਰੰਤ ਰਾਹੂ ਅਤੇ ਪਿਤਰਦੋਸ਼ ਨਾਲ ਸਬੰਧਤ ਉਪਾਅ ਕਰੋ। ਨਾਲ ਹੀ, ਖਾਣਾ ਖਾਂਦੇ ਸਮੇਂ ਆਪਣੇ ਵਾਲਾਂ ਨੂੰ ਬੰਨ੍ਹੋ ਅਤੇ ਖਾਣਾ ਬਣਾਉਂਦੇ ਸਮੇਂ ਸਫਾਈ ਦਾ ਧਿਆਨ ਰੱਖੋ।
ਇਸ ਤੋਂ ਇਲਾਵਾ ਸ਼ਾਸਤਰਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਭੋਜਨ ਦੇਣ ਵੇਲੇ ਹੱਥ ਤੋਂ ਵਾਰ-ਵਾਰ ਡਿੱਗਣਾ, ਭੋਜਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਰੁਕਾਵਟ ਆਉਣਾ, ਭੋਜਨ ਕਰਦੇ ਸਮੇਂ ਕੋਈ ਅਸ਼ੁੱਭ ਸਮਾਚਾਰ ਪ੍ਰਾਪਤ ਕਰਨਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ।