Royal Enfield Classic 350 ਦੀ ਅੱਜ ਭਾਰਤ 'ਚ ਐਂਟਰੀ, ਇਨ੍ਹਾਂ 11 ਕੱਲਰ ਆਪਸ਼ਨਾਂ 'ਚ ਹੋਵੇਗੀ ਲਾਂਚ
ਪਿਛਲੇ ਕੁਝ ਸਮੇਂ ਤੋਂ ਭਾਰਤ 'ਚ Royal Enfield ਬਾਈਕਸ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ। ਇਸ ਦੇ ਮੱਦੇਨਜ਼ਰ ਕੰਪਨੀ ਅੱਜ Royal Enfield Classic 350 ਲਾਂਚ ਕਰਨ ਜਾ ਰਹੀ ਹੈ। ਇਸ ਬਾਈਕ ਦੇ ਭਾਰਤ 'ਚ ਬਹੁਤ ਸਾਰੇ ਫੈਨਸ ਹਨ। ਇਸ ਦਾ ਕਾਰਨ ਇਸ ਦੀ ਦਿੱਖ ਤੇ ਦਮਦਾਰ ਇੰਜਣ ਹੈ। ਇਸ ਤੋਂ ਇਲਾਵਾ ਬਾਈਕ ਦੀ ਕਾਰਗੁਜ਼ਾਰੀ ਵੀ ਸ਼ਾਨਦਾਰ ਹੈ। ਨਵਾਂ ਮਾਡਲ J ਪਲੇਟਫ਼ਾਰਮ 'ਤੇ ਅਧਾਰਤ ਹੋਵੇਗਾ।
Download ABP Live App and Watch All Latest Videos
View In Appਮਿਲਣਗੇ ਇਹ ਫੀਚਰਸ: Royal Enfield Classic 350 ਬਾਈਕ ਨੂੰ ਸਿੰਗਲ ਤੇ ਟਵਿਨ-ਸੀਟ ਆਪਸ਼ਨਾਂ ਨਾਲ ਬਾਜ਼ਾਰ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਡਿਜ਼ਾਇਨ ਮੌਜੂਦਾ ਮਾਡਲ ਦੀ ਤਰ੍ਹਾਂ ਹੋਵੇਗਾ। ਇਸ 'ਚ ਕ੍ਰੋਮ ਬੇਜ਼ਲਸ ਦੇ ਨਾਲ ਰੈਟ੍ਰੋ-ਸਟਾਈਲ ਵਾਲੇ ਸਰਕੂਲਰ ਹੈੱਡਲੈਂਪ, ਕ੍ਰੋਮ-ਪਲੇਟਿਡ ਐਗਜ਼ਾਸਟ, ਰਾਊਂਡ ਸ਼ੇਪਡ ਰਿਅਰ ਵਿਊ ਮਿਰਰ, ਇਕ ਟ੍ਰਿਅਰਡਰਾਪ ਸ਼ੇਪਡ ਫਿਊਲ ਟੈਂਕ ਸ਼ਾਮਲ ਹੈ। ਬਾਈਕ 'ਚ ਨਵੇਂ ਟੇਲ ਲੈਂਪ ਤੇ ਇੰਡੀਕੇਟਰ ਤੇ ਵਧੀਆ ਕੁਸ਼ਨਿੰਗ ਸੀਟਾਂ ਮਿਲਣਗੀਆਂ।
11 ਕਲਰ ਆਪਸ਼ਨਾਂ 'ਚ ਹੋਵੇਗੀ ਲਾਂਚ: Royal Enfield Classic 350 ਬਾਈਕ ਨੂੰ ਇਕ ਜਾਂ ਦੋ ਜਾਂ ਤਿੰਨ ਨਹੀਂ, 11 ਕੱਲਰ ਆਪਸ਼ਨਸ ਨਾਲ ਲਾਂਚ ਕੀਤਾ ਜਾਵੇਗਾ। ਇਨ੍ਹਾਂ 'ਚ ਕ੍ਰੋਮ ਰੈੱਡ, ਕਰੋਮ ਬ੍ਰਾਂਜ, ਡਾਰਕ ਸਟੀਲਥ ਬਲੈਕ, ਹੈਲਸੀਅਨ ਗ੍ਰੀਨ, ਹੈਲਸੀਅਨ ਬਲੈਕ, ਹੈਲਸੀਅਨ ਗ੍ਰੇਅ, ਰੈਡਡਿਚ ਸੇਜ ਗ੍ਰੀਨ, ਡੈਜ਼ਰਟ ਸੈਂਡ, ਰੈਡਡਿਚ ਰੈਡ, ਡਾਰਕ ਗਨਮੇਟਲ ਗ੍ਰੇਅ ਤੇ ਮਾਰਸ਼ ਗ੍ਰੇਅ ਸ਼ਾਮਲ ਹਨ।
ਅਜਿਹਾ ਹੋਵੇਗਾ ਇੰਜਣ: ਨਵੀਂ Royal Enfield Classic 350 'ਚ ਇੱਕ ਨਵਾਂ 349cc ਸਿੰਗਲ-ਸਿਲੰਡਰ ਫਿਊਲ ਇੰਜੈਕਟਡ ਏਅਰ ਐਂਡ ਆਇਲ ਕੂਲਡ ਇੰਜਨ ਦਿੱਤਾ ਜਾ ਸਕਦਾ ਹੈ। ਇਸ 'ਚ ਕਾਊਂਟਰ ਬੈਲੇਂਸਰ ਹੋਣਗੇ, ਜਿਸ ਨਾਲ ਬਾਈਕ 'ਚ ਪਹਿਲਾਂ ਦੇ ਮੁਕਾਬਲੇ ਘੱਟ ਵਾਈਬ੍ਰੇਸ਼ਨ ਹੋਵੇਗਾ। ਨਵੀਂ ਕਲਾਸਿਕ 350 ਬਾਈਕ 20.2bhp ਦੀ ਵੱਧ ਤੋਂ ਵੱਧ ਪਾਵਰ ਤੇ 27Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਜਾਵੇਗਾ।
ਇਨ੍ਹਾਂ ਬਾਈਕਸ ਨਾਲ ਹੋਵੇਗਾ ਮੁਕਾਬਲਾ: Royal Enfield Classic 350 ਦਾ ਮੁਕਾਬਲਕਾ Honda Hness CB350 ਨਾਲ ਹੋਵੇਗਾ। ਇਸ ਬਾਈਕ 'ਚ 348.36cc ਏਅਰ-ਕੂਲਡ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 21bhp ਦੀ ਪਾਵਰ ਤੇ 30Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਪੰਜ ਸਪੀਡ ਗਿਅਰਬਾਕਸ ਦੇ ਨਾਲ ਆਉਂਦਾ ਹੈ। ਇਸ ਬਾਈਕ ਦੀ ਕੀਮਤ ਐਕਸ-ਸ਼ੋਅਰੂਮ 'ਚ 1.86-1.92 ਲੱਖ ਰੁਪਏ ਹੈ।