Electric Scooters: ਇਹ ਹਨ ਭਾਰਤ ਦੇ ਟਾਪ-5 ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰ, ਸ਼ਾਨਦਾਰ ਮਿਲਦੀ ਹੈ ਰੇਂਜ
ਲਿਸਟ 'ਚ ਪਹਿਲਾ ਇਲੈਕਟ੍ਰਿਕ ਸਕੂਟਰ Ola S1 Pro ਹੈ। ਦੇਸ਼ ਵਿੱਚ ਇਸ ਦੀ ਸਭ ਤੋਂ ਵੱਧ ਵਿਕਰੀ ਹੋਈ ਹੈ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 1 ਲੱਖ 40 ਹਜ਼ਾਰ ਰੁਪਏ ਹੈ। Olo S1 Pro ਇੱਕ ਵਾਰ ਚਾਰਜ ਕਰਨ 'ਤੇ 150 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਦੇ ਸਮਰੱਥ ਹੈ।
Download ABP Live App and Watch All Latest Videos
View In Appਇੱਕ ਹੋਰ ਵਿਕਲਪ TVS ਦਾ iQube ਇਲੈਕਟ੍ਰਿਕ ਸਕੂਟਰ ਹੈ। ਇਹ ਦੇਸ਼ ਵਿੱਚ ਵੀ ਬਹੁਤ ਵਿਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 1 ਲੱਖ 25 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 61 ਹਜ਼ਾਰ ਰੁਪਏ ਤੱਕ ਹੈ। ਇਸ ਦੇ ਨਾਲ ਹੀ ਇਹ ਰੇਂਜ ਦੇ ਲਿਹਾਜ਼ ਨਾਲ ਵੀ ਮਜ਼ਬੂਤ ਹੈ। ਇਹ ਇੱਕ ਵਾਰ ਚਾਰਜ ਕਰਨ 'ਤੇ 100 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ।
ਤੀਜੇ ਵਿਕਲਪ ਦੀ ਗੱਲ ਕਰੀਏ ਤਾਂ ਸਿੰਪਲ ਐਨਰਜੀ ਵਿੱਚ ਸਿੰਪਲ ਵਨ ਇਲੈਕਟ੍ਰਿਕ ਸਕੂਟਰ ਹੈ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 1 ਲੱਖ 45 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 50 ਹਜ਼ਾਰ ਰੁਪਏ ਤੱਕ ਹੈ। ਰੇਂਜ ਦੀ ਗੱਲ ਕਰੀਏ ਤਾਂ ਇਸ ਇਲੈਕਟ੍ਰਿਕ ਸਕੂਟਰ ਨੂੰ ਸਿੰਗਲ ਚਾਰਜ 'ਤੇ 200 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।
ਸੂਚੀ ਵਿੱਚ ਚੌਥਾ ਇਲੈਕਟ੍ਰਿਕ ਸਕੂਟਰ Ather 450X ਹੈ। ਇਸ ਦੀ ਕੀਮਤ 1 ਲੱਖ 28 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 49 ਹਜ਼ਾਰ ਰੁਪਏ ਤੱਕ ਹੈ। ਇਹ ਸਿੰਗਲ ਚਾਰਜ 'ਤੇ 165 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ।
ਪੰਜਵਾਂ ਅਤੇ ਆਖਰੀ ਵਿਕਲਪ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਹੈ। ਕੀਮਤ ਦੀ ਗੱਲ ਕਰੀਏ ਤਾਂ ਇਹ 1 ਲੱਖ 22 ਹਜ਼ਾਰ ਰੁਪਏ ਤੋਂ 1 ਲੱਖ 43 ਹਜ਼ਾਰ ਰੁਪਏ ਦੇ ਵਿਚਕਾਰ ਹੈ। ਇਸ ਨੂੰ ਇੱਕ ਵਾਰ ਚਾਰਜ ਕਰਕੇ ਕਰੀਬ 90 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।