Budget Diesel Cars: ਜੇ ਡੀਜ਼ਲ ਕਾਰਾਂ ਪਸੰਦ ਨੇ ਤੇ ਬਜਟ ਵੀ 'ਠੀਕ ਠਾਕ' ਹੈ ਤਾਂ ਇਹ ਇਨ੍ਹਾਂ ਗੱਡੀਆਂ 'ਤੇ ਮਾਰੋ ਝਾਤ
Tata Nexon ਡੀਜ਼ਲ ਵਾਹਨਾਂ ਦੀ ਸੂਚੀ ਵਿੱਚ ਇੱਕ ਵਧੀਆ ਵਿਕਲਪ ਹੈ। ਤੁਸੀਂ 11 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ Nexon ਫੇਸਲਿਫਟ ਡੀਜ਼ਲ ਵੇਰੀਐਂਟ ਨੂੰ ਘਰ ਲਿਆ ਸਕਦੇ ਹੋ।
Download ABP Live App and Watch All Latest Videos
View In Appਦੂਜੀ ਕਾਰ ਟਾਟਾ ਦੀ ਹੈਚਬੈਕ ਅਲਟਰੋਜ਼ ਹੈ, ਜੋ ਕਿ 1.5 ਲੀਟਰ ਟਰਬੋ ਚਾਰਜਡ ਰੇਵਟ੍ਰੋਕ ਡੀਜ਼ਲ ਇੰਜਣ ਨਾਲ ਉਪਲਬਧ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਐਕਸ-ਸ਼ੋਰੂਮ ਕੀਮਤ 8.79 ਲੱਖ ਰੁਪਏ ਖਰਚ ਕਰਨੇ ਪੈਣਗੇ।
ਤੀਜੀ ਕਾਰ ਮਹਿੰਦਰਾ XUV300 ਹੈ, ਜੋ ਕਿ 1.5 ਲੀਟਰ ਟਰਬੋ ਚਾਰਜਡ ਚਾਰ ਸਿਲੰਡਰ ਡੀਜ਼ਲ ਇੰਜਣ ਨਾਲ ਉਪਲਬਧ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਐਕਸ-ਸ਼ੋਰੂਮ 10.21 ਲੱਖ ਰੁਪਏ ਖਰਚ ਕਰਨੇ ਪੈਣਗੇ।
ਚੌਥੀ ਕਾਰ Kia Sonet ਹੈ, ਜਿਸ ਨੂੰ ਤੁਸੀਂ 1.5 ਲਿਟਰ ਇੰਜਣ ਵਾਲੇ ਟਰਬੋਚਾਰਜਡ ਡੀਜ਼ਲ ਇੰਜਣ ਨਾਲ ਘਰ ਲਿਆ ਸਕਦੇ ਹੋ। ਇਸ SUV ਦੀ ਸ਼ੁਰੂਆਤੀ ਕੀਮਤ 9.95 ਲੱਖ ਰੁਪਏ ਐਕਸ-ਸ਼ੋਰੂਮ ਹੈ।
ਪੰਜਵੀਂ ਕਾਰ Hyundai Venue ਹੈ, ਜਿਸ ਨੂੰ ਤੁਸੀਂ ਐਕਸ-ਸ਼ੋਰੂਮ 10.58 ਲੱਖ ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ। ਇਸ 'ਚ ਮੌਜੂਦ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 1.5 ਲੀਟਰ ਟਰਬੋ ਚਾਰਜਡ ਡੀਜ਼ਲ ਇੰਜਣ ਦਿੱਤਾ ਗਿਆ ਹੈ।