Best Diesel Cars: ਖ਼ਰੀਦਣੀ ਹੈ ਵਧੀਆ ਮਾਈਲੇਜ ਵਾਲੀ ਸਸਤੀ ਡੀਜ਼ਲ ਕਾਰ ਤਾਂ ਇਨ੍ਹਾਂ ‘ਤੇ ਕਰੋ ਗ਼ੌਰ
Tata Altroz ਇੱਕ ਹੈਚਬੈਕ ਕਾਰ ਹੈ, ਜਿਸ ਵਿੱਚ 1.5 ਲੀਟਰ ਡੀਜ਼ਲ ਇੰਜਣ ਦਾ ਵਿਕਲਪ ਹੈ। ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ ਮੈਨੂਅਲ ਨਾਲ ਉਪਲੱਬਧ ਹੈ। ਇਸ ਦੀ ਮਾਈਲੇਜ 23.64 kmpl ਹੈ। ਇਸ ਵਿੱਚ ਪੰਜ ਵਿਅਕਤੀ ਆਸਾਨੀ ਨਾਲ ਬੈਠ ਸਕਦੇ ਹਨ। ਇਸ ਦੀ ਕੀਮਤ 6.59 ਲੱਖ ਰੁਪਏ ਐਕਸ-ਸ਼ੋਰੂਮ ਤੋਂ 10.73 ਲੱਖ ਰੁਪਏ ਦੇ ਵਿਚਕਾਰ ਹੈ।
Download ABP Live App and Watch All Latest Videos
View In Appਤੁਸੀਂ ਇੱਕ ਹੋਰ ਵਿਕਲਪ ਵਜੋਂ Kia Sonet ਨੂੰ ਚੁਣ ਸਕਦੇ ਹੋ। ਇਹ SUV 1.5 ਲੀਟਰ ਟਰਬੋ ਇੰਜਣ ਨਾਲ ਲੈਸ ਹੈ। ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ 6-ਸਪੀਡ MT ਅਤੇ 6-ਸਪੀਡ AT ਦੇ ਨਾਲ ਆਉਂਦਾ ਹੈ। ਇਸ ਕਾਰ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਇਹ 19 kmpl ਤੋਂ 24.10 kmpl ਤੱਕ ਹੈ। ਸੁਰੱਖਿਆ ਲਈ ਇਸ 'ਚ 6 ਏਅਰਬੈਗ ਹਨ। ਇਸ ਦੀ ਬੈਠਣ ਦੀ ਸਮਰੱਥਾ 5 ਲੋਕਾਂ ਦੀ ਹੈ। ਇਸਦੀ ਕੀਮਤ 7.79 ਲੱਖ ਰੁਪਏ ਐਕਸ-ਸ਼ੋਰੂਮ ਤੋਂ 14.89 ਲੱਖ ਰੁਪਏ ਦੇ ਵਿਚਕਾਰ ਹੈ।
Tata Nexon ਵੀ ਇੱਕ ਵਧੀਆ ਵਿਕਲਪ ਹੈ। ਇਸ SUV ਵਿੱਚ 1.5 ਲੀਟਰ ਟਰਬੋ ਡੀਜ਼ਲ ਅਤੇ 1.5 ਲੀਟਰ ਡੀਜ਼ਲ ਇੰਜਣ ਹੈ। ਟ੍ਰਾਂਸਮਿਸ਼ਨ ਵਿੱਚ 6-ਸਪੀਡ MT ਅਤੇ 6-ਸਪੀਡ AT ਸ਼ਾਮਲ ਹਨ। ਇਸਦੀ ਮਾਈਲੇਜ ਦੀ ਗੱਲ ਕਰੀਏ ਤਾਂ ਇਹ 23.23 kmpl ਤੋਂ 24.08 kmpl ਤੱਕ ਹੈ। ਇਸ ਦੀ ਬੈਠਣ ਦੀ ਸਮਰੱਥਾ ਵੀ 5 ਲੋਕਾਂ ਦੀ ਹੈ। ਇਸਦੀ ਕੀਮਤ 8.09 ਲੱਖ ਰੁਪਏ ਐਕਸ-ਸ਼ੋਰੂਮ ਤੋਂ 15.49 ਲੱਖ ਰੁਪਏ ਦੇ ਵਿਚਕਾਰ ਹੈ।
ਇਨ੍ਹਾਂ ਤਿੰਨਾਂ ਤੋਂ ਇਲਾਵਾ ਤੁਸੀਂ ਮਹਿੰਦਰਾ ਬੋਲੇਰੋ ਨਿਓ ਵੀ ਖਰੀਦ ਸਕਦੇ ਹੋ। ਇਹ SUV 1.5 ਲੀਟਰ ਡੀਜ਼ਲ ਇੰਜਣ ਦੇ ਨਾਲ ਆਉਂਦੀ ਹੈ।ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ 5-ਸਪੀਡ ਮੈਨੂਅਲ ਦਾ ਵਿਕਲਪ ਉਪਲਬਧ ਹੈ। ਇਸ ਦੀ ਮਾਈਲੇਜ 17.29 kmpl ਹੈ। ਇਸ ਵਿੱਚ ਦੋ ਏਅਰਬੈਗ ਹਨ। ਇਸ ਵਿੱਚ 7 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸਦੀ ਕੀਮਤ 9.62 ਲੱਖ ਰੁਪਏ ਐਕਸ-ਸ਼ੋਰੂਮ ਤੋਂ 12.14 ਲੱਖ ਰੁਪਏ ਦੇ ਵਿਚਕਾਰ ਹੈ।