Best Electric Scooters: ਇਹ ਨੇ ਭਾਰਤ ਦੇ ਚੋਟੀ ਦੇ-5 ਸਭ ਤੋਂ ਵਧੀਆ ਇਲੈਕਟ੍ਰਿਕ ਸਕੂਟਰ, ਦੇਖੋ ਤਸਵੀਰਾਂ
Ola S1 Pro ਦੋ ਵੇਰੀਐਂਟਸ ਵਿੱਚ ਉਪਲਬਧ ਹੈ। S1 Pro Gen 1, ਜਿਸਦੀ ਕੀਮਤ 1,39,999 ਰੁਪਏ ਹੈ, ਦੀ ਰੇਂਜ 181 km ਅਤੇ ਟਾਪ ਸਪੀਡ 116 km/h ਹੈ। ਦੂਜਾ ਟਾਪ ਵੇਰੀਐਂਟ S1 Pro Gen 2 ਹੈ ਜਿਸ ਦੀ ਕੀਮਤ 1,47,499 ਰੁਪਏ ਹੈ। ਇਸ ਨੂੰ ਇੱਕ ਵਾਰ ਚਾਰਜ ਕਰਨ 'ਤੇ 195 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਅਤੇ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ।
Download ABP Live App and Watch All Latest Videos
View In Appਭਾਰਤ ਵਿੱਚ TVS iQube ਦੀ ਕੀਮਤ 1,55,553 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1,62,090 ਰੁਪਏ ਤੱਕ ਜਾਂਦੀ ਹੈ। ਇਹ 2 ਵੇਰੀਐਂਟਸ STD ਅਤੇ S 'ਚ ਉਪਲਬਧ ਹੈ। ਇਸ ਨੂੰ ਸਿੰਗਲ ਚਾਰਜ 'ਤੇ 145 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ, ਟਾਪ ਸਪੀਡ 82 ਕਿਲੋਮੀਟਰ/ਘੰਟਾ ਹੈ।
ਬਜਾਜ ਚੇਤਕ ਦੀ ਕੀਮਤ 1,15,001 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1,44,463 ਰੁਪਏ ਤੱਕ ਜਾਂਦੀ ਹੈ। ਬਜਾਜ ਚੇਤਕ 4 ਵੇਰੀਐਂਟ; ਅਰਬਨ - ਸਟੈਂਡਰਡ, ਅਰਬਨ - ਟੇਕਪੈਕ, ਪ੍ਰੀਮੀਅਮ - ਸਟੈਂਡਰਡ, ਪ੍ਰੀਮੀਅਮ - ਟੈਕਪੈਕ ਵਿੱਚ ਉਪਲਬਧ ਹੈ। ਰੇਂਜ ਦੀ ਗੱਲ ਕਰੀਏ ਤਾਂ ਇਹ 127 ਕਿਲੋਮੀਟਰ ਹੈ, ਜਦੋਂ ਕਿ ਇਸਦੀ ਟਾਪ ਸਪੀਡ 73 ਕਿਲੋਮੀਟਰ ਪ੍ਰਤੀ ਘੰਟਾ ਹੈ।
Ather 450X ਦੀ ਕੀਮਤ 1,25,550 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1,28,671 ਰੁਪਏ ਤੱਕ ਜਾਂਦੀ ਹੈ। Ather 450X 2 ਵੇਰੀਐਂਟਸ ਦੇ ਨਾਲ ਆਉਂਦਾ ਹੈ ਜਿਸ ਵਿੱਚ Ather 2.9 kWh, Ather 3.7 kWh - Gen 3 ਸ਼ਾਮਲ ਹਨ। ਰੇਂਜ ਦੀ ਗੱਲ ਕਰੀਏ ਤਾਂ ਇਹ 150 ਕਿਲੋਮੀਟਰ ਤੱਕ ਹੈ, ਜਦੋਂ ਕਿ ਇਸਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ।
ਭਾਰਤ ਵਿੱਚ Vida V1 Pro ਦੀ ਕੀਮਤ 1,25,900 ਰੁਪਏ ਹੈ, ਇਹ ਸਿਰਫ਼ ਇੱਕ ਵੇਰੀਐਂਟ Vida V1 Pro STD ਵਿੱਚ ਉਪਲਬਧ ਹੈ। ਇਸਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ, ਰੇਂਜ ਦੀ ਗੱਲ ਕਰੀਏ ਤਾਂ ਇਸ ਨੂੰ ਸਿੰਗਲ ਚਾਰਜ 'ਤੇ 110 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।