Best Mileage Bike: ਪੈਟਰੋਲ 100 ਰੁਪਏ ਲੀਟਰ ਹੋਣ ਮਗਰੋਂ ਵੀ ਇਨ੍ਹਾਂ ਮੋਟਰਸਾਈਲਾਂ ਵਾਲਿਆਂ ਨੂੰ ਨਹੀਂ ਪੈਂਦੀ ਕੋਈ ਫਰਕ, ਮਾਈਲੇਜ ਜਾਣ ਹੋ ਜਾਓਗੇ ਹੈਰਾਨ
Best Mileage Bike: ਜੇਕਰ ਤੁਸੀਂ ਜ਼ਿਆਦਾ ਮਾਈਲੇਜ ਵਾਲੀ ਬਾਈਕ ਲੈਣ ਦੀ ਯੋਜਨਾ ਬਣਾ ਰਹੇ ਹੋ ਪਰ ਇਹ ਤੈਅ ਨਹੀਂ ਕਰ ਪਾ ਰਹੇ ਹੋ ਕਿ ਕਿਹੜੀ ਬਾਈਕ ਲੈਣੀ ਹੈ ਤਾਂ ਅਸੀਂ ਤੁਹਾਨੂੰ ਇੱਥੇ ਦੱਸ ਰਹੇ ਹਾਂ ਕਿ ਤੁਸੀਂ ਕਿਹੜੀ ਬਾਈਕ ਖਰੀਦ ਸਕਦੇ ਹੋ। ਕਿਹੜੀ ਮਾਈਲੇਜ ਵਾਲੀ ਬਾਈਕ ਦੀ ਕੀਮਤ ਕਿੰਨੀ ਹੈ ਤੇ ਇਸ 'ਚ ਕੀ-ਕੀ ਫੀਚਰਸ ਮੌਜੂਦ ਹਨ ਤੇ ਕਿੰਨੀ ਪਾਵਰ ਹੈ।
Download ABP Live App and Watch All Latest Videos
View In AppBajaj CT 100X ਇੱਕ ਮਾਈਲੇਜ ਵਾਲੀ ਬਾਈਕ ਹੈ। ਇਸ ਦੀ ਸ਼ੁਰੂਆਤੀ ਕੀਮਤ 59104 ਰੁਪਏ ਹੈ। ਇਹ BS6 ਇੰਜਣ ਦੇ ਨਾਲ ਆਉਂਦਾ ਹੈ। ਇਸ ਵਿੱਚ ਡੇਟਾਈਮ ਰਨਿੰਗ ਲਾਈਟ ਦਾ ਫੀਚਰ ਵੀ ਦਿੱਤਾ ਹੈ। ਇਸ ਬਾਈਕ 'ਚ 115cc ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 7000RPM 'ਤੇ 8.6 PS ਦੀ ਪਾਵਰ ਅਤੇ 5000 rpm 'ਤੇ 9.81 ਨਿਊਟਨ ਮੀਟਰ ਦੀ ਪੀਕ ਟਾਪਕ ਜਨਰੇਟ ਕਰਦਾ ਹੈ। ਇਹ ਬਾਈਕ ਇੱਕ ਲੀਟਰ ਪੈਟਰੋਲ 'ਚ 75 ਕਿਲੋਮੀਟਰ ਤੱਕ ਚੱਲ ਸਕਦੀ ਹੈ।
Bajaj Platina 100 ਇੱਕ ਮਾਈਲੇਜ ਬਾਈਕ ਹੈ। ਇਸ ਦੀ ਸ਼ੁਰੂਆਤੀ ਕੀਮਤ 52,915 ਰੁਪਏ ਹੈ। ਇਹ 4 ਵੇਰੀਐਂਟਸ ਤੇ 10 ਰੰਗਾਂ ਵਿੱਚ ਉਪਲਬਧ ਹੈ। ਇਸ ਵਿੱਚ 102 ਸੀਸੀ ਇੰਜਣ ਹੈ। ਜੋ 7.79 bhp ਦੀ ਪਾਵਰ ਅਤੇ 8.3 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੱਕ ਲੀਟਰ ਪੈਟਰੋਲ ਵਿੱਚ 72 ਕਿਲੋਮੀਟਰ ਤੱਕ ਜਾ ਸਕਦਾ ਹੈ। ਇਸ ਦਾ ਫਿਊਲ ਟੈਂਕ 11 ਲੀਟਰ ਹੈ ਤੇ ਇਸ ਦਾ ਕੁੱਲ ਵਜ਼ਨ 119 ਕਿਲੋਗ੍ਰਾਮ ਹੈ।
TVS Sport ਇੱਕ ਮਾਈਲੇਜ ਬਾਈਕ ਹੈ। ਇਸ ਦੀ ਸ਼ੁਰੂਆਤੀ ਕੀਮਤ 60130 ਰੁਪਏ ਹੈ। ਇਹ 2 ਵੇਰੀਐਂਟਸ ਤੇ 7 ਰੰਗਾਂ 'ਚ ਉਪਲਬਧ ਹੈ। ਇਸ ਵਿੱਚ 109 ਸੀਸੀ ਇੰਜਣ ਹੈ। ਜੋ 8.18 bhp ਦੀ ਪਾਵਰ ਤੇ 8.7 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ 70 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦਾ ਹੈ। ਇਸ 'ਚ 10 ਲੀਟਰ ਦਾ ਫਿਊਲ ਟੈਂਕ ਹੈ।
Bajaj CT 110 ਦੀ ਸ਼ੁਰੂਆਤੀ ਕੀਮਤ 58,925 ਰੁਪਏ ਹੈ। ਇਹ 2 ਵੇਰੀਐਂਟਸ ਤੇ 7 ਰੰਗਾਂ 'ਚ ਉਪਲਬਧ ਹੈ। ਇਸ 'ਚ 115.45 ਸੀਸੀ ਦਾ ਇੰਜਣ ਦਿੱਤਾ ਗਿਆ ਹੈ। ਇਹ 70 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦਾ ਹੈ। ਇਸ ਦਾ ਇੰਜਣ 8.48 bhp ਦੀ ਪਾਵਰ ਅਤੇ 9.81 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੱਥੇ ਦੱਸੀਆਂ ਗਈਆਂ ਸਾਰੀਆਂ ਬਾਈਕਸ ਦੀਆਂ ਕੀਮਤਾਂ ਐਕਸ-ਸ਼ੋਰੂਮ ਹਨ।