5 ਲੱਖ ਤੱਕ ਦਾ ਹੈ ਬਜਟ ਤੇ ਖ਼ਰੀਦਣੀ ਹੈ ਜ਼ਬਰਦਸਤ ਮਾਈਲੇਜ ਵਾਲੀ ਕਾਰ ?
ਲਿਸਟ 'ਚ ਪਹਿਲੀ ਕਾਰ ਮਾਰੂਤੀ ਸੁਜ਼ੂਕੀ ਦੀ ਆਲਟੋ ਕੇ10 ਹੈ। ਕੰਪਨੀ ਨੇ ਇਸ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਨਵੀਂ ਜਨਰੇਸ਼ਨ ਆਲਟੋ ਦੀ ਕੀਮਤ 3.99 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ 'ਚ ਇਸ ਦੇ ਸੈਗਮੈਂਟ 'ਚ ਪਾਵਰਫੁੱਲ ਇੰਜਣ ਨਜ਼ਰ ਆ ਰਿਹਾ ਹੈ। ਇਸ ਦੇ ਮਾਈਲੇਜ ਦੀ ਗੱਲ ਕਰੀਏ ਤਾਂ ਪੈਟਰੋਲ ਇੰਜਣ ਵਾਲੀ ਇਹ ਕਾਰ 24.9 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਦੇਣ ਦੇ ਸਮਰੱਥ ਹੈ। ਹਾਲਾਂਕਿ ਇਸ ਦੇ CNG ਵੇਰੀਐਂਟ 'ਚ ਤੁਹਾਨੂੰ ਜ਼ਿਆਦਾ ਮਾਈਲੇਜ ਮਿਲੇਗੀ ਪਰ CNG ਵਰਜ਼ਨ ਪੈਟਰੋਲ ਵੇਰੀਐਂਟ ਦੀ ਤੁਲਨਾ 'ਚ ਥੋੜ੍ਹਾ ਮਹਿੰਗਾ ਹੈ।
Download ABP Live App and Watch All Latest Videos
View In Appਲਿਸਟ 'ਚ ਦੂਜੀ ਕਾਰ ਮਾਰੂਤੀ ਸੁਜ਼ੂਕੀ ਐੱਸ-ਪ੍ਰੇਸੋ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 4.26 ਲੱਖ ਰੁਪਏ ਹੈ। ਕੰਪਨੀ ਨੇ ਇਸ ਨੂੰ ਪਿਛਲੇ ਸਾਲ ਹੀ ਅਪਡੇਟ ਕੀਤਾ ਸੀ। S-Presso 5 ਸੀਟਰ ਲੇਆਉਟ ਵਿੱਚ ਆਉਂਦਾ ਹੈ। ਇਸ ਕਾਰ 'ਚ ਤੁਹਾਨੂੰ ਕਈ ਫੀਚਰਸ ਵੀ ਮਿਲਦੇ ਹਨ। ਦੂਜੇ ਪਾਸੇ ਮਾਈਲੇਜ ਦੀ ਗੱਲ ਕਰੀਏ ਤਾਂ ਪੈਟਰੋਲ 'ਤੇ ਤੁਹਾਨੂੰ 25.3 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਮਿਲੀ ਹੈ। ਜਦਕਿ ਇਸ ਦਾ CNG ਵੇਰੀਐਂਟ ਜ਼ਿਆਦਾ ਮਾਈਲੇਜ ਦਿੰਦਾ ਹੈ।
ਸੂਚੀ ਵਿੱਚ ਤੀਜੀ ਅਤੇ ਆਖਰੀ ਕਾਰ ਰੇਨੋ ਕਵਿਡ ਹੈ। ਇਹ ਕਾਰ ਘੱਟ ਬਜਟ ਵਾਲੀਆਂ ਕਾਰਾਂ 'ਚ ਵੀ ਬਿਹਤਰ ਵਿਕਲਪ ਹੈ। Kwid ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 4 ਲੱਖ 70 ਹਜ਼ਾਰ ਰੁਪਏ ਹੈ। ਇਸ ਕਾਰ 'ਚ ਤੁਹਾਨੂੰ ਕਈ ਫੀਚਰਸ ਦੇ ਨਾਲ ਚੰਗੀ ਮਾਈਲੇਜ ਮਿਲਦੀ ਹੈ। ਕਵਿਡ ਦੀ ਮਾਈਲੇਜ 22 ਕਿਲੋਮੀਟਰ ਪ੍ਰਤੀ ਲੀਟਰ ਤੱਕ ਹੈ।