Most Expensive Bikes: ਭਾਰਤ 'ਚ ਵਿਕਦੀਆਂ ਇਹ 5 ਸਭ ਤੋਂ ਮਹਿੰਗੀਆਂ ਬਾਈਕਸ, ਜਾਣੋ ਕੀ ਇਨ੍ਹਾਂ 'ਚ ਖਾਸ
BMW M 1000 RR ਦੀ ਕੀਮਤ 42 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ 45 ਲੱਖ ਰੁਪਏ ਤੱਕ ਜਾਂਦੀ ਹੈ। ਇਹ 999 cc, 4 ਸਿਲੰਡਰ, 4 ਸਟ੍ਰੋਕ ਇੰਜਣ ਦੁਆਰਾ ਸੰਚਾਲਿਤ ਹੈ, ਜੋ 13,000 rpm ਪਾਵਰ 'ਤੇ 205 hp ਤੇ 11,000 rpm ਟਾਰਕ 'ਤੇ 83 lbs-ft ਜਨਰੇਟ ਕਰਦਾ ਹੈ।
Download ABP Live App and Watch All Latest Videos
View In AppHarley-Davidson Road Glide Special ਦੀ ਕੀਮਤ 34.99 ਲੱਖ ਰੁਪਏ ਹੈ। ਇਹ 1868 CC, Milwaukee-Eight™ 114 ਇੰਜਣ, 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੁਆਰਾ ਸੰਚਾਲਿਤ ਹੈ। ਇਸ ਦਾ ਭਾਰ 387 ਕਿਲੋਗ੍ਰਾਮ ਹੈ। ਇਸ ਦਾ ਪਲਪ ਟੈਂਕ 22.7 ਲੀਟਰ ਹੈ।
Honda Goldwing Tour ਦੀ ਕੀਮਤ 37.20 ਲੱਖ ਰੁਪਏ ਤੋਂ 39.16 ਲੱਖ ਰੁਪਏ ਤੱਕ ਹੈ। ਇਸ 'ਚ 1833cc ਦਾ ਇੰਜਣ ਹੈ, ਜੋ 126hp ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਇਲੈਕਟ੍ਰਿਕਲੀ ਐਡਜਸਟੇਬਲ ਵਿੰਡਸਕ੍ਰੀਨ, ਕਰੂਜ਼ ਕੰਟਰੋਲ, 7.0-ਇੰਚ ਦੀ TFT ਡਿਸਪਲੇਅ ਤੇ ਐਪਲ ਕਾਰਪਲੇ ਵੀ ਹੈ।
Indian Roadmaster ਦੀ ਕੀਮਤ 43.21 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 43.96 ਲੱਖ ਰੁਪਏ ਤੱਕ ਜਾਂਦੀ ਹੈ। ਇਸ 'ਚ 1811cc ਦਾ ਇੰਜਣ ਹੈ, ਜੋ 100 bhp ਦੀ ਪਾਵਰ ਤੇ 138.9 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ 6 ਸਪੀਡ ਟਰਾਂਸਮਿਸ਼ਨ ਵਾਲੀ ਬਾਈਕ ਹੈ। ਇਸ ਦਾ ਫਿਊਲ ਟੈਂਕ 20.8 ਲੀਟਰ ਹੈ।
Kawasaki Ninja H2R ਦੀ ਕੀਮਤ 79.90 ਲੱਖ ਰੁਪਏ ਹੈ। ਇਹ 998 ਸੀਸੀ ਸੁਪਰਚਾਰਜਰ ਦੇ ਨਾਲ ਇੱਕ ਤਰਲ-ਕੂਲਡ, 4-ਸਟ੍ਰੋਕ ਇਨ-ਲਾਈਨ ਫੋਰ ਇੰਜਣ ਦੁਆਰਾ ਸੰਚਾਲਿਤ ਹੈ, ਜੋ 228.0 kW ਤੋਂ 240.0 kW ਤੱਕ ਪਾਵਰ ਤੇ 165 Nm ਟਾਰਕ ਪੈਦਾ ਕਰ ਸਕਦਾ ਹੈ।