Cars Under 11 Lakh Rupees: ਟਰਬੋ-ਪੈਟਰੋਲ ਇੰਜਣ ਵਾਲੀ ਖ਼ਰੀਦਣੀ ਹੈ ਸ਼ਕਤੀਸ਼ਾਲੀ SUV, ਤਾਂ ਇਨ੍ਹਾਂ 'ਤੇ ਮਾਰੋ ਨਜ਼ਰ
Kia Sonet 'ਚ 1.0 ਟਰਬੋ GDi ਪੈਟਰੋਲ ਇੰਜਣ ਹੈ। ਇਹ 88 kW ਦੀ ਪਾਵਰ ਪ੍ਰਦਾਨ ਕਰਦਾ ਹੈ ਅਤੇ 172 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Download ABP Live App and Watch All Latest Videos
View In AppTata Nexon ਵੀ ਇੱਕ ਬਜਟ-ਅਨੁਕੂਲ ਕਾਰ ਹੈ। ਇਸ ਕਾਰ ਵਿੱਚ 1.2-ਲੀਟਰ ਟਰਬੋ ਚਾਰਜਡ ਰੇਵੋਟ੍ਰੋਨ ਪੈਟਰੋਲ ਇੰਜਣ ਹੈ, ਜੋ 120 PS ਜਾਂ 88.2 kW ਦੀ ਪਾਵਰ ਦਿੰਦਾ ਹੈ। Tata Nexon ਦੇ 96 ਵੇਰੀਐਂਟ ਬਾਜ਼ਾਰ 'ਚ ਮੌਜੂਦ ਹਨ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 8,14,990 ਰੁਪਏ ਹੈ।
ਹੁੰਡਈ Venue ਵੀ ਇੱਕ ਮਜ਼ਬੂਤ ਬਜਟ-ਅਨੁਕੂਲ ਕਾਰ ਹੈ। ਹੁੰਡਈ ਦੀ ਇਸ ਕਾਰ 'ਚ Kappa 1.0 ਲੀਟਰ ਟਰਬੋ GDi ਪੈਟਰੋਲ ਇੰਜਣ ਹੈ। ਇਹ ਕਾਰ 6,000 rpm 'ਤੇ 88.3 kW ਦੀ ਪਾਵਰ ਦਿੰਦੀ ਹੈ ਅਤੇ 1,500-4,000 rpm 'ਤੇ 172 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 7.94 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਮਹਿੰਦਰਾ XUV300 ਵਿੱਚ 1.2-ਲੀਟਰ ਟਰਬੋ ਪੈਟਰੋਲ ਇੰਜਣ ਹੈ, ਜੋ 81 kW ਪਾਵਰ ਪੈਦਾ ਕਰਦਾ ਹੈ ਅਤੇ 200 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Citroen C3 Aircross ਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ ਵਿੱਚ 1199 ਸੀਸੀ, 3-ਸਿਲੰਡਰ ਪੈਟਰੋਲ ਇੰਜਣ ਹੈ। ਇਹ ਕਾਰ 5,500 rpm 'ਤੇ 81 kW ਦੀ ਪਾਵਰ ਦਿੰਦੀ ਹੈ ਅਤੇ 1,750-2,500 rpm 'ਤੇ 205 Nm ਦਾ ਟਾਰਕ ਜਨਰੇਟ ਕਰਦੀ ਹੈ।