Fastest Electric Bikes: ਸਪੋਰਟਸ ਬਾਈਕਸ ਦੀ ਤਰ੍ਹਾਂ ਭੱਜਦੇ ਨੇ ਇਹ ਇਲੈਕਟ੍ਰਿਕ ਮੋਟਰਸਾਈਕਲ, ਦੇਖੋ ਸ਼ਾਨਦਾਰ ਤਸਵੀਰਾਂ
ਇਸ ਲਿਸਟ 'ਚ ਪਹਿਲਾ ਨਾਂ ਅਲਟਰਾਵਾਇਲਟ F77 ਇਲੈਕਟ੍ਰਿਕ ਬਾਈਕ ਦਾ ਹੈ, ਜੋ ਦਿੱਖ ਤੋਂ ਲੈ ਕੇ ਸਪੀਡ ਤੱਕ ਹਰ ਪਹਿਲੂ 'ਚ ਸਪੋਰਟਸ ਬਾਈਕਸ ਦਾ ਮੁਕਾਬਲਾ ਕਰਦੀ ਹੈ। ਇਸਦੀ ਟਾਪ ਸਪੀਡ 152 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਫੁੱਲ ਚਾਰਜ ਹੋਣ 'ਤੇ ਰੇਂਜ 307 ਕਿਲੋਮੀਟਰ ਤੱਕ ਹੈ।
Download ABP Live App and Watch All Latest Videos
View In Appਦੂਜੀ ਬਾਈਕ ਕਬੀਰਾ KM4000 ਹੈ। ਇਸ ਇਲੈਕਟ੍ਰਿਕ ਬਾਈਕ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸਿੰਗਲ ਚਾਰਜ 'ਤੇ 150 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ।
Torque KratosR ਇਲੈਕਟ੍ਰਿਕ ਬਾਈਕ ਤੀਜੇ ਨੰਬਰ 'ਤੇ ਮੌਜੂਦ ਹੈ। ਇਸ ਦੀ ਟਾਪ ਸਪੀਡ 105 ਕਿਲੋਮੀਟਰ ਪ੍ਰਤੀ ਘੰਟਾ ਹੈ। ਫੁੱਲ ਚਾਰਜ ਕਰਨ 'ਤੇ ਇਹ ਬਾਈਕ 180 ਕਿਲੋਮੀਟਰ ਤੱਕ ਦੀ ਰਾਈਡਿੰਗ ਰੇਂਜ ਦੇਣ 'ਚ ਸਮਰੱਥ ਹੈ।
ਚੌਥੀ ਇਲੈਕਟ੍ਰਿਕ ਬਾਈਕ ਜੋਏ ਈ-ਬਾਈਕ ਬੀਸਟ ਹੈ। ਇਹ ਬਾਈਕ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 'ਤੇ ਪਹੁੰਚਣ ਦੇ ਸਮਰੱਥ ਹੈ। ਕੰਪਨੀ ਮੁਤਾਬਕ ਇਕ ਵਾਰ ਫੁੱਲ ਚਾਰਜ ਹੋਣ 'ਤੇ ਇਹ ਬਾਈਕ 110 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ।
ਇਸ ਸੂਚੀ 'ਚ ਪੰਜਵੀਂ ਅਤੇ ਆਖਰੀ ਬਾਈਕ Revolt RV400 ਹੈ। ਤੁਸੀਂ ਇਸ ਬਾਈਕ ਨੂੰ 85 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾ ਸਕਦੇ ਹੋ। ਇਸ ਬਾਈਕ ਦੀ ਰੇਂਜ ਸਿੰਗਲ ਚਾਰਜ 'ਤੇ 80 ਕਿਲੋਮੀਟਰ ਤੱਕ ਹੋ ਸਕਦੀ ਹੈ।