Fastest Electric Bikes in India: ਭਾਰਤ 'ਚ ਵਿਕਣ ਵਾਲੀਆਂ ਇਨ੍ਹਾਂ ਤੇਜ਼ ਰਫਤਾਰ ਇਲੈਕਟ੍ਰਿਕ ਬਾਈਕਸ ਦੀ ਰਫਤਾਰ ਜਾਣ ਕੇ ਹੋ ਜਾਵੋਗੇ ਹੈਰਾਨ
ਇਸ ਲਿਸਟ 'ਚ ਪਹਿਲਾ ਨਾਂ Hop-oxo ਇਲੈਕਟ੍ਰਿਕ ਬਾਈਕ ਦਾ ਹੈ। ਬਾਈਕ ਸਿਰਫ 4 ਸਕਿੰਟਾਂ 'ਚ 0-40 ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ-ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। ਫੁੱਲ ਚਾਰਜ ਹੋਣ 'ਤੇ ਇਹ 150 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਨੂੰ 1.48 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In Appਦੂਜੇ ਨੰਬਰ 'ਤੇ ਓਬੇਨ ਰੋਹਰਰ ਇਲੈਕਟ੍ਰਿਕ ਮੋਟਰਸਾਈਕਲ ਦਾ ਨਾਂ ਹੈ, ਜੋ ਸਿਰਫ 3 ਸਕਿੰਟਾਂ ਵਿੱਚ 0-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ ਅਤੇ ਇਸਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਬਾਈਕ ਨੂੰ ਐਕਸ-ਸ਼ੋਰੂਮ 1.5 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਤੀਜੇ ਨੰਬਰ 'ਤੇ ਟਾਰਕ ਕ੍ਰਾਟੋਸ-ਆਰ ਬਾਈਕ ਹੈ, ਜੋ 3.5 ਸੈਕਿੰਡ 'ਚ 0-40 ਦੀ ਰਫਤਾਰ ਫੜ ਲੈਂਦੀ ਹੈ। ਇਸ ਬਾਈਕ ਦੀ ਟਾਪ ਸਪੀਡ 101.1 km/h ਹੈ। ਇਸ ਇਲੈਕਟ੍ਰਿਕ ਬਾਈਕ ਨੂੰ ਐਕਸ-ਸ਼ੋਰੂਮ 1.78 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਕਬੀਰਾ ਮੋਬਿਲਿਟੀ KM 4000 ਇਲੈਕਟ੍ਰਿਕ ਬਾਈਕ ਇਸ ਸੂਚੀ 'ਚ ਚੌਥੇ ਨੰਬਰ 'ਤੇ ਹੈ। ਇਹ ਬਾਈਕ ਸਿਰਫ 3.2 ਸੈਕਿੰਡ ਵਿੱਚ 0-40 km/h ਦੀ ਰਫਤਾਰ ਫੜਨ ਦੇ ਸਮਰੱਥ ਹੈ ਅਤੇ ਇਸਦੀ ਟਾਪ ਸਪੀਡ 120 km/h ਹੈ। ਇਸ ਇਲੈਕਟ੍ਰਿਕ ਬਾਈਕ ਨੂੰ ਐਕਸ-ਸ਼ੋਰੂਮ 1.69 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਇਸ ਸੂਚੀ 'ਚ ਪੰਜਵੀਂ ਇਲੈਕਟ੍ਰਿਕ ਬਾਈਕ ਅਲਟਰਾਵਾਇਲਟ F77 ਹੈ। ਇਹ ਬਾਈਕ ਸਿਰਫ 2.9 ਸੈਕਿੰਡ 'ਚ 0-60 km/h ਦੀ ਰਫਤਾਰ ਫੜਨ 'ਚ ਸਮਰੱਥ ਹੈ ਅਤੇ ਇਸ ਦੀ ਟਾਪ ਸਪੀਡ 152 km/h ਤੱਕ ਹੈ।