Election Results 2024
(Source: ECI/ABP News/ABP Majha)
Audi Hike Prices: ਹੁਣ ਲਗਜ਼ਰੀ ਕਾਰਾਂ/ਐਸਯੂਵੀ ਹੋਣਗੀਆਂ ਮਹਿੰਗੀਆਂ, ਔਡੀ ਇੰਡੀਆ ਨੇ 1 ਅਪ੍ਰੈਲ ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ
Audi India Hike Prices: ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਔਡੀ ਇੰਡੀਆ 1 ਅਪ੍ਰੈਲ 2022 ਤੋਂ ਆਪਣੀਆਂ ਕਾਰਾਂ ਅਤੇ SUV ਦੀਆਂ ਕੀਮਤਾਂ 'ਚ 3 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ।
Download ABP Live App and Watch All Latest Videos
View In Appਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਇਨਪੁਟ ਲਾਗਤ ਵਧਣ ਕਾਰਨ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਔਡੀ ਇੰਡੀਆ ਦੇ ਹੈੱਡ ਬਲਬੀਰ ਸਿੰਘ ਢਿੱਲੋਂ ਨੇ ਕਿਹਾ, “ਔਡੀ ਇੰਡੀਆ 'ਚ, ਅਸੀਂ ਇੱਕ ਟਿਕਾਊ ਵਪਾਰਕ ਮਾਡਲ ਨੂੰ ਚਲਾਉਣ ਲਈ ਵਚਨਬੱਧ ਹਾਂ। ਵਧਦੀ ਲਾਗਤ ਤੇ ਵਿਦੇਸ਼ੀ ਮੁਦਰਾ ਦਰਾਂ ਵਿੱਚ ਬਦਲਾਅ ਦੇ ਕਾਰਨ, ਸਾਨੂੰ ਆਪਣੀ ਮਾਡਲ ਰੇਂਜ ਨੂੰ 3 ਪ੍ਰਤੀਸ਼ਤ ਤੱਕ ਵਧਾਉਣ ਦੀ ਲੋੜ ਹੈ।
ਔਡੀ ਇੰਡੀਆ ਦੀ ਮੌਜੂਦਾ ਲਾਈਨ-ਅੱਪ ਵਿੱਚ ਪੈਟਰੋਲ ਨਾਲ ਚੱਲਣ ਵਾਲੀ A4, A6, A8 L, Q2, Q5, ਹਾਲ ਹੀ ਵਿੱਚ ਲਾਂਚ ਕੀਤੇ Q7, Q8, S5 ਸਪੋਰਟਬੈਕ, RS 5 ਸਪੋਰਟਬੈਕ, RS 7 ਸਪੋਰਟਬੈਕ ਤੇ RS Q8 ਸ਼ਾਮਲ ਹਨ। ਈ-ਟ੍ਰੋਨ ਬ੍ਰਾਂਡ ਦੇ ਅਧੀਨ ਕੰਪਨੀ ਦੇ ਇਲੈਕਟ੍ਰਿਕ ਵਾਹਨ ਪੋਰਟਫੋਲੀਓ ਵਿੱਚ ਈ-ਟ੍ਰੋਨ 50, ਈ-ਟ੍ਰੋਨ 55, ਈ-ਟ੍ਰੋਨ ਸਪੋਰਟਬੈਕ 55 ਤੇ ਈ-ਟ੍ਰੋਨ ਜੀਟੀ ਅਤੇ ਆਰਐਸ ਈ-ਟ੍ਰੋਨ ਜੀਟੀ ਸ਼ਾਮਲ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਰ ਕੰਪਨੀ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਨੇ ਵੀ ਲਾਗਤ ਵਧਣ ਕਾਰਨ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਕੰਪਨੀਆਂ ਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਆਟੋਮੋਬਾਈਲ ਕੰਪਨੀਆਂ ਦੀ ਲਾਗਤ ਹੋਰ ਵੀ ਵਧਣ ਜਾ ਰਹੀ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪੈਟਰੋਲ ਡੀਜ਼ਲ, ਕਾਰ ਚਲਾਉਣ ਲਈ ਤੇਲ ਵੀ ਮਹਿੰਗਾ ਹੋ ਸਕਦਾ ਹੈ। ਇਸ ਨਾਲ ਵਾਹਨਾਂ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।