Best Hybrid cars in India: ਭਾਰਤ 'ਚ ਮਿਲਣ ਵਾਲੀਆਂ ਸਭ ਤੋਂ ਵਧੀਆ ਹਾਈਬ੍ਰਿਡ ਕਾਰਾਂ, ਕੀਮਤ ਲੱਖਾਂ ਤੋਂ ਕਰੋੜਾਂ ਤੱਕ
Volvo XC90: Volvo XC90 ਲਗਜ਼ਰੀ ਹਾਈਬ੍ਰਿਡ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਕਾਰ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਇਸ ਕਾਰ 'ਚ ਏਅਰ ਪਿਊਰੀਫਾਇਰ ਦੀ ਵਿਸ਼ੇਸ਼ਤਾ ਹੈ। ਇਸ ਕਾਰ 'ਚ ਪਾਰਕਿੰਗ ਲਈ 360 ਡਿਗਰੀ ਕੈਮਰੇ ਦੀ ਵਿਸ਼ੇਸ਼ਤਾ ਵੀ ਹੈ।
Download ABP Live App and Watch All Latest Videos
View In AppMaruti Suzuki Invicto: ਮਾਰੂਤੀ ਸੁਜ਼ੂਕੀ ਇਨਵਿਕਟੋ ਐਡਵਾਂਸ ਇਲੈਕਟ੍ਰਿਕ ਹਾਈਬ੍ਰਿਡ ਸਿਸਟਮ ਨਾਲ ਲੈਸ ਹੈ। ਡਰਾਈਵਿੰਗ ਸਥਿਤੀਆਂ ਦੇ ਅਨੁਸਾਰ, ਇਸ ਕਾਰ ਨੂੰ ਸ਼ੁੱਧ ਇਲੈਕਟ੍ਰਿਕ, ਪੈਟਰੋਲ ਮੋਡ ਜਾਂ ਹਾਈਬ੍ਰਿਡ ਮੋਡ ਵਿੱਚ ਬਦਲਿਆ ਜਾ ਸਕਦਾ ਹੈ। Nexa ਡੀਲਰਸ਼ਿਪ ਤੋਂ ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 25.21 ਲੱਖ ਰੁਪਏ ਤੋਂ ਸ਼ੁਰੂ ਹੋ ਕੇ 28.92 ਲੱਖ ਰੁਪਏ ਤੱਕ ਜਾਂਦੀ ਹੈ।
BMW XM: BMW XM ਵਿੱਚ ਹਾਈ ਪ੍ਰਾਫਰਮੈਂਸ M ਟਵਿਨ ਪਾਵਰ ਟਰਬੋ V8 ਸਿਲੰਡਰ ਪੈਟਰੋਲ ਇੰਜਣ ਲੱਗਿਆ ਹੈ ਜਿਸ ਵਿੱਚ 480 KW ਜਾਂ 653 hp ਦੀ ਪਾਵਰ ਮਿਲਦੀ ਹੈ ਤੇ 800 NM ਦਾ ਟਾਰਕ ਜਨਰੇਟ ਕਰਦੀ ਹੈ। ਇਹ ਕਾਰ 4.3 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ।
Toyota Taisor: Toyota Urban Cruiser Taisor ਨੂੰ ਇਸ ਸਾਲ 2024 ਵਿੱਚ ਲਾਂਚ ਕੀਤਾ ਜਾਵੇਗਾ। ਇਹ ਕਾਰ 22.8 kmpl ਦੀ ਮਾਈਲੇਜ ਦਿੰਦੀ ਹੈ। ਟੋਇਟਾ ਦੀ ਇਹ ਕਾਰ 5.3 ਸੈਕਿੰਡ 'ਚ 0 ਤੋਂ 60 kmph ਦੀ ਰਫਤਾਰ ਫੜਨ 'ਚ ਸਮਰੱਥ ਹੈ। ਤੁਸੀਂ ਇਸ ਕਾਰ ਨੂੰ ਆਪਣੀ ਸਮਾਰਟਵਾਚ ਨਾਲ ਵੀ ਕਨੈਕਟ ਕਰ ਸਕਦੇ ਹੋ, ਤਾਂ ਜੋ ਕਾਰ ਤੋਂ ਦੂਰ ਹੋਣ 'ਤੇ ਵੀ ਤੁਹਾਨੂੰ ਕਾਰ ਬਾਰੇ ਅਪਡੇਟ ਮਿਲ ਸਕੇ। ਇਸ ਹਾਈਬ੍ਰਿਡ ਕਾਰ ਦੀ ਐਕਸ-ਸ਼ੋਰੂਮ ਕੀਮਤ 7.74 ਲੱਖ ਰੁਪਏ ਤੋਂ ਸ਼ੁਰੂ ਹੋ ਕੇ 13.04 ਲੱਖ ਰੁਪਏ ਤੱਕ ਜਾਂਦੀ ਹੈ।