Hyundai Creta ਹੋਈ ਮਹਿੰਗੀ, ਕੀਮਤਾਂ 'ਚ 10 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ
Hyundai Creta ਨੂੰ ਇਸ ਸਾਲ ਜਨਵਰੀ ਦੇ ਮਹੀਨੇ 2024 'ਚ ਲਾਂਚ ਕੀਤਾ ਗਿਆ ਸੀ। ਇਸ ਦੇ ਲਾਂਚ ਹੋਣ ਦੇ ਤਿੰਨ ਮਹੀਨੇ ਬਾਅਦ ਹੀ ਹੁੰਡਈ ਕ੍ਰੇਟਾ ਦੀ ਕੀਮਤ ਵਧ ਰਹੀ ਹੈ। ਪਰ, ਕੰਪਨੀ ਨੇ ਹੁੰਡਈ ਕ੍ਰੇਟਾ ਦੇ ਕੁਝ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ।
Download ABP Live App and Watch All Latest Videos
View In Appਲਾਂਚਿੰਗ ਦੇ ਸਮੇਂ Hyundai Creta ਦੀ ਐਕਸ-ਸ਼ੋਰੂਮ ਕੀਮਤ 11 ਲੱਖ ਰੁਪਏ ਸੀ। ਹੁਣ ਇਸ ਦੇ ਕੁਝ ਵੇਰੀਐਂਟ ਦੀ ਕੀਮਤ 'ਚ 10 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਾਲ ਹੀ ਇਸ ਦੇ ਕੁਝ ਵੇਰੀਐਂਟਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਇਸ ਦੀ ਐਕਸ-ਸ਼ੋਰੂਮ ਕੀਮਤ ਦੀ ਸ਼ੁਰੂਆਤੀ ਰਕਮ ਸਿਰਫ 11 ਲੱਖ ਰੁਪਏ ਹੈ।
ਸਿਰਫ ਈ ਵੇਰੀਐਂਟ ਲਈ 1.5-ਲੀਟਰ ਆਮ ਪੈਟਰੋਲ-ਮੈਨੁਅਲ Hyundai Creta ਦੀ ਕੀਮਤ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਦੇ EX, S, S (O), SX, SX Tech ਅਤੇ SX (O) ਦੀਆਂ ਕੀਮਤਾਂ 'ਚ 3,500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 1.5-ਲੀਟਰ ਆਮ ਪੈਟਰੋਲ-ਆਟੋਮੈਟਿਕ S(O), SX Tech ਅਤੇ SX (O) ਦੇ ਤਿੰਨੋਂ ਵੇਰੀਐਂਟਸ ਦੀ ਕੀਮਤ 'ਚ ਵੀ 3,500 ਰੁਪਏ ਦਾ ਵਾਧਾ ਕੀਤਾ ਗਿਆ ਹੈ।
Hyundai Creta ਦੇ 1.5-ਲੀਟਰ ਟਰਬੋ ਪੈਟਰੋਲ ਦੇ ਮੈਨੂਅਲ ਅਤੇ ਆਟੋਮੈਟਿਕ ਵੇਰੀਐਂਟ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਟਰਬੋ ਪੈਟਰੋਲ ਇੰਜਣ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 16.82 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 20.29 ਲੱਖ ਰੁਪਏ ਤੱਕ ਜਾਂਦੀ ਹੈ।
Hyundai Creta ਦੇ 1.5-ਲੀਟਰ ਟਰਬੋ-ਡੀਜ਼ਲ ਦੇ ਮੈਨੂਅਲ ਅਤੇ ਆਟੋਮੈਟਿਕ ਵੇਰੀਐਂਟਸ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। 1.5-ਲੀਟਰ ਟਰਬੋ-ਡੀਜ਼ਲ ਮੈਨੂਅਲ ਦੇ S ਵੇਰੀਐਂਟ 'ਚ 10,700 ਰੁਪਏ ਦਾ ਵਾਧਾ ਹੋਇਆ ਹੈ। ਜਦਕਿ ਇਸ ਦੇ ਬਾਕੀ ਸਾਰੇ ਵੇਰੀਐਂਟਸ 'ਚ 10,800 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। Hyundai Creta ਦੇ 1.5-ਲੀਟਰ ਟਰਬੋ ਡੀਜ਼ਲ ਆਟੋਮੈਟਿਕ ਦੇ S (O) ਵੇਰੀਐਂਟ ਦੀ ਕੀਮਤ ਵਿੱਚ 10,800 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ SX (O) ਵੇਰੀਐਂਟ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।